09
Dec
ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਵਿੱਚ ਲੰਬੇ ਸਮੇਂ ਤੱਕ ਏਸੀਪੀ ਰਹੇ ਅਧਿਕਾਰੀ ਬਬਨਦੀਪ ਸਿੰਘ ਨੂੰ ਡੀਜੀਪੀ ਵੱਲੋਂ ਸਸਪੈਂਡ ਕਰ ਦਿੱਤਾ ਗਿਆ ਹੈ। ਏਸੀਪੀ ਕੈਂਟ ਰਹੇ ਬਬਨਦੀਪ ਸਿੰਘ ਇਸ ਸਮੇਂ ਹੋਸ਼ਿਆਰਪੁਰ ਹੈੱਡਕੁਆਟਰ ਵਿੱਚ ਡੀਐਸਪੀ ਦੇ ਤੌਰ ’ਤੇ ਤਾਇਨਾਤ ਸਨ। ਜਾਣਕਾਰੀ ਮੁਤਾਬਕ, ਪਟਿਆਲਾ ਦੀ ਰਾਜੀਵ ਗਾਂਧੀ ਯੂਨੀਵਰਸਿਟੀ ਆਫ ਲਾਅ ਵਿੱਚ ਪੰਜ ਦਿਨ ਦੇ ਕੋਰਸ ਦੌਰਾਨ ਡੀਐਸਪੀ ਬਬਨਦੀਪ ਸਿੰਘ ਵੱਲੋਂ ਕੁਝ ਅਜਿਹੀਆਂ ਹਰਕਤਾਂ ਕੀਤੀਆਂ ਗਈਆਂ ਜਿਨ੍ਹਾਂ ਨਾਲ ਪੰਜਾਬ ਪੁਲਿਸ ਦਾ ਨਾਂ ਖ਼ਰਾਬ ਹੋਇਆ। ਇਸ ਕਾਰਨ ਉਨ੍ਹਾਂ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ।
