News

30 ਕਰੋੜੀ ਟਰੱਕ ਲੁੱਟ ਮਾਮਲੇ ‘ਚ ਦੋ ਹੋਰ ਪੰਜਾਬੀ ਗਿਰਫ਼ਤਾਰ !

30 ਕਰੋੜੀ ਟਰੱਕ ਲੁੱਟ ਮਾਮਲੇ ‘ਚ ਦੋ ਹੋਰ ਪੰਜਾਬੀ ਗਿਰਫ਼ਤਾਰ !

ਨੈਸ਼ਨਲ ਟਾਈਮਜ਼ ਬਿਊਰੋ :- ਪੀਲ ਪੁਲਸ ਨੇ 30 ਕਰੋੜੀ ਟਰੱਕ ਲੁੱਟ-ਖੋਹ ਮਾਮਲੇ ਦੀ ਜਾਂਚ ਦੌਰਾਨ ਸਬੂਤ ਇਕੱਠੇ ਕਰ ਕੇ ਦੋ ਹੋਰ ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਉਸੇ ਗਰੋਹ ਦੇ ਸੰਚਾਲਕ ਸਨ, ਜੋ ਕੁਝ ਟਰੱਕ ਡਰਾਈਵਰਾਂ ਨੂੰ ਮੋਟੀਆਂ ਰਕਮਾਂ ਦੇ ਲਾਲਚ ਦੇ ਕੇ ਉਨ੍ਹਾਂ ਦੇ ਟਰੱਕਾਂ ਵਿੱਚ ਲੱਦੇ ਕੀਮਤੀ ਸਾਮਾਨ ਦੀ ਜਾਣਕਾਰੀ ਲੈਂਦੇ ਤੇ ਫਿਰ ਉਸ ਟਰੱਕ ਨੂੰ ਲੁੱਟ-ਖੋਹ ਦੇ ਡਰਾਮੇ ਹੇਠ ਲੈ ਜਾਂਦੇ ਸਨ। ਪੁਲੀਸ ਨੇ ਇਸ ਗਰੋਹ ਦੇ ਦੋਸ਼ੀਆਂ ਦੀਆਂ ਤਿੰਨ ਟਰੱਕ ਕੰਪਨੀਆਂ ਦੇ ਨਾਂਅ ਵੀ ਨਸ਼ਰ ਕੀਤੇ ਹਨ।ਮਾਮਲੇ ਦੀ ਹੋਰ ਜਾਂਚ ਅਜੇ ਜਾਰੀ ਹੈ, ਜਿਸ ਵਿੱਚ ਉਨ੍ਹਾਂ ਟਰੱਕ ਡਰਾਈਵਰਾਂ ਦੀ ਸ਼ਮੂਲੀਅਤ ਦੇ ਸਬੂਤ ਇਕੱਠੇ ਕੀਤੇ ਜਾ ਰਹੇ…
Read More
ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ ਵਧਾਈਆਂ ਫੀਸਾਂ, ਮੱਧ ਵਰਗ ਦੇ ਮਾਪੇ ਪ੍ਰੇਸ਼ਾਨ – ‘ਆਪ’ ਨੇ ਭਾਜਪਾ ‘ਤੇ ਲਾਏ ਗੰਭੀਰ ਇਲਜ਼ਾਮ

ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨੇ ਵਧਾਈਆਂ ਫੀਸਾਂ, ਮੱਧ ਵਰਗ ਦੇ ਮਾਪੇ ਪ੍ਰੇਸ਼ਾਨ – ‘ਆਪ’ ਨੇ ਭਾਜਪਾ ‘ਤੇ ਲਾਏ ਗੰਭੀਰ ਇਲਜ਼ਾਮ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਵਿੱਚ ਕੀਤੇ ਜਾ ਰਹੇ ਵਾਧੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਭਾਜਪਾ ਸਰਕਾਰ ਖ਼ਿਲਾਫ਼ ਤਿੱਖਾ ਰੁਖ ਅਖਤਿਆਰ ਕੀਤਾ ਗਿਆ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਕਈ ਨਿੱਜੀ ਸਕੂਲਾਂ ਨੇ 20 ਤੋਂ 82 ਫੀਸਦੀ ਤੱਕ ਫੀਸ ਵਧਾ ਦਿੱਤੀ ਹੈ, ਜਿਸ ਕਾਰਨ ਮੱਧ ਵਰਗ ਦੇ ਮਾਪਿਆਂ ਲਈ ਬੱਚਿਆਂ ਦੀ ਪੜ੍ਹਾਈ ਮੁਸ਼ਕਲ ਹੋ ਰਹੀ ਹੈ। ਪਾਰਟੀ ਆਗੂ ਸੌਰਭ ਭਾਰਦਵਾਜ ਨੇ ਕਿਹਾ ਕਿ ਦਿੱਲੀ ਵਿੱਚ ਜਿਵੇਂ ਹੀ ਭਾਜਪਾ ਦੀ ਸਰਕਾਰ ਬਣੀ, ਉਥੇ ਮੱਧ ਵਰਗ ਨੂੰ ਵੱਡੇ ਝਟਕੇ ਲੱਗਣ ਲੱਗ ਪਏ ਹਨ। ਪਹਿਲਾਂ 24 ਘੰਟੇ ਮਿਲਣ ਵਾਲੀ ਬਿਜਲੀ ਰੁਕ ਗਈ ਹੈ, ਹੁਣ…
Read More
ਪੰਜਾਬ ‘ਚ 1000 ਕਿਮੀ ਲਿੰਕ ਸੜਕਾਂ ਬਣਨਗੀਆਂ, ਪੰਜ ਸਾਲ ਲਈ ਨਵਾਂ ਰਖ-ਰਖਾਅ ਮਾਡਲ ਲਾਗੂ

ਪੰਜਾਬ ‘ਚ 1000 ਕਿਮੀ ਲਿੰਕ ਸੜਕਾਂ ਬਣਨਗੀਆਂ, ਪੰਜ ਸਾਲ ਲਈ ਨਵਾਂ ਰਖ-ਰਖਾਅ ਮਾਡਲ ਲਾਗੂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਦੀਆਂ ਖਸਤਾ ਹਾਲਤ ਲਿੰਕ ਸੜਕਾਂ ਨੂੰ ਠੀਕ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ 1,000 ਕਿਲੋਮੀਟਰ ਲੰਬਾਈ ਦੀਆਂ ਸੜਕਾਂ ਦੀ ਨਵੀਂ ਤਰ੍ਹਾਂ ਮੁਰੰਮਤ ਅਤੇ ਨਿਰਮਾਣ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਸੜਕਾਂ ਦੀ ਦੇਖਭਾਲ ਦਾ ਠੇਕਾ ਪੰਜ ਸਾਲਾਂ ਲਈ ਦਿੱਤਾ ਜਾਵੇਗਾ, ਤਾਂ ਜੋ ਜੇਕਰ ਕਿਸੇ ਵੀ ਸੜਕ ਵਿੱਚ ਨੁਕਸ ਆਉਂਦਾ ਹੈ ਤਾਂ ਉਸਦੀ ਤੁਰੰਤ ਮੁਰੰਮਤ ਕਰਵਾਈ ਜਾ ਸਕੇ। ਪਹਿਲਾਂ ਇਹ ਠੇਕੇ ਸਿਰਫ਼ ਇੱਕ ਸਾਲ ਲਈ ਹੁੰਦੇ ਸਨ।ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਵਿੱਚ ਸੜਕਾਂ ਦੀ…
Read More
ਦਿੱਲੀ ’ਚ ਸੀਐਨਜੀ ਹੋਈ ਮਹਿੰਗੀ, ਵਾਹਨ ਚਾਲਕਾਂ ਦੀ ਜੇਬ ’ਤੇ ਪਿਆ ਵਾਧੂ ਬੋਝ!

ਦਿੱਲੀ ’ਚ ਸੀਐਨਜੀ ਹੋਈ ਮਹਿੰਗੀ, ਵਾਹਨ ਚਾਲਕਾਂ ਦੀ ਜੇਬ ’ਤੇ ਪਿਆ ਵਾਧੂ ਬੋਝ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਸੀਐਨਜੀ ਦੀਆਂ ਕੀਮਤਾਂ ਇੱਕ ਵਾਰ ਫਿਰ ਵੱਧ ਗਈਆਂ ਹਨ, ਜਿਸ ਕਾਰਨ ਰਾਜਧਾਨੀ ਵਿੱਚ ਵਾਹਨ ਚਲਾਉਣ ਵਾਲਿਆਂ ਲਈ ਸਫ਼ਰ ਮਹਿੰਗਾ ਹੋ ਸਕਦਾ ਹੈ। ਹੁਣ ਸੀਐਨਜੀ ਦੀ ਕੀਮਤ 76.09 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜੋ ਕਿ ਪਹਿਲਾਂ ਨਾਲੋਂ 1 ਰੁਪਏ ਵੱਧ ਹੈ। ਇਹ ਵਾਧਾ ਸਰਕਾਰ ਵੱਲੋਂ ਐਪੀਐਮ ਗੈਸ ਦੀ ਕੀਮਤ ’ਚ 4 ਫੀਸਦੀ ਵਾਧਾ ਕਰਨ ਕਰਕੇ ਹੋਇਆ ਹੈ। ਕੀਮਤਾਂ ਵਿੱਚ ਵਾਧਾ ਪ੍ਰਸ਼ਾਸਕੀ ਮੁੱਲ ਪ੍ਰਣਾਲੀ ਅਧੀਨ ਉਤਪਾਦਿਤ ਕੁਦਰਤੀ ਗੈਸ ਦੀ ਕੀਮਤ ਵੱਧਣ ਕਰਕੇ ਹੋਇਆ ਹੈ। ਲਗਭਗ ਦੋ ਸਾਲਾਂ ਬਾਅਦ ਇਹ ਵਾਧਾ ਕੀਤਾ ਗਿਆ ਹੈ, ਜੋ ਸੀਐਨਜੀ ਦੀਆਂ ਕੀਮਤਾਂ ’ਤੇ ਸਿੱਧਾ ਅਸਰ ਪਾ ਰਿਹਾ ਹੈ। ਇਸ…
Read More
1 ਹੋਰ ਪਾਸਟਰ ‘ਤੇ ਜ਼ਬਰ ਜਨਾਹ ਤੇ ਕਤਲ ਦੇ ਗੰਭੀਰ ਦੋਸ਼, ਪਰਿਵਾਰ ਨੇ ਨਿਆਂ ਦੀ ਲਾਈ ਪੁਕਾਰ!

1 ਹੋਰ ਪਾਸਟਰ ‘ਤੇ ਜ਼ਬਰ ਜਨਾਹ ਤੇ ਕਤਲ ਦੇ ਗੰਭੀਰ ਦੋਸ਼, ਪਰਿਵਾਰ ਨੇ ਨਿਆਂ ਦੀ ਲਾਈ ਪੁਕਾਰ!

ਨੈਸ਼ਨਲ ਟਾਈਮਜ਼ ਬਿਊਰੋ :- ਪਾਸਟਰ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਗੁਰਦਾਸਪੁਰ ਤੋਂ ਇੱਕ ਹੋਰ ਪਾਸਟਰ ਜਸ਼ਨ ਗਿੱਲ ਦੇ ਖਿਲਾਫ ਗੰਭੀਰ ਦੋਸ਼ ਲਗੇ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ 21 ਸਾਲ ਦੀ ਧੀ ਨਾਲ ਜਸ਼ਨ ਗਿੱਲ ਵੱਲੋਂ ਜ਼ਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਪਰਿਵਾਰ ਮੁਤਾਬਕ ਇਹ ਘਟਨਾ ਡੇਢ ਸਾਲ ਪਹਿਲਾਂ ਵਾਪਰੀ ਸੀ ਪਰ ਅੱਜ ਤੱਕ ਵੀ ਜਸ਼ਨ ਗਿੱਲ ਗਿਰਫ਼ਤਾਰ ਨਹੀਂ ਹੋਇਆ। ਪੁਲਸ ਨੇ ਭਾਵੇਂ ਐਫਆਈਆਰ ਦਰਜ ਕੀਤੀ ਹੈ, ਪਰ ਕਤਲ ਦੀ ਧਾਰਾ ਨਹੀਂ ਲਗਾਈ ਗਈ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਪਾਸਟਰ ਜਸ਼ਨ ਗਿੱਲ ਆਪਣੇ ਰਿਸ਼ਤੇਦਾਰ ਐਸ.ਪੀ.…
Read More
ਚੀਨ-ਅਮਰੀਕਾ ਵਪਾਰ ਜੰਗ ਤੇਜ਼, ਦੋਵੇਂ ਪਾਸੇ ਵਧੇ ਟੈਰਿਫ, WTO ਤੱਕ ਪਹੁੰਚੀ ਚੀਨ!

ਚੀਨ-ਅਮਰੀਕਾ ਵਪਾਰ ਜੰਗ ਤੇਜ਼, ਦੋਵੇਂ ਪਾਸੇ ਵਧੇ ਟੈਰਿਫ, WTO ਤੱਕ ਪਹੁੰਚੀ ਚੀਨ!

ਨੈਸ਼ਨਲ ਟਾਈਮਜ਼ ਬਿਊਰੋ :- ਚੀਨ ਨੇ ਅਮਰੀਕਾ ਵੱਲੋਂ ਇਸ ਹਫ਼ਤੇ ਲਗਾਏ 34% ਟੈਰਿਫਾਂ ਦੇ ਜਵਾਬ ਵਿਚ ਬਰਾਬਰ ਦੇ ਟੈਰਿਫਾਂ ਦੀ ਘੋਸ਼ਣਾ ਕੀਤੀ ਹੈ। ਚੀਨ ਦੇ ਵਣਜ ਮੰਤਰਾਲੇ ਨੇ ਐਲਾਨ ਕੀਤਾ ਕਿ ਉਹ ਖਣਿਜਾਂ ਦੀ ਨਿਰਯਾਤ ਉੱਤੇ ਵੀ ਹੋਰ ਨਿਯੰਤਰਣ ਲਗਾਏਗਾ। ਇਹ ਉਨ੍ਹਾਂ ਤੱਤਾਂ ‘ਤੇ ਲਾਗੂ ਹੋਵੇਗਾ ਜੋ ਚਿੱਪ ਨਿਰਮਾਣ, ਇਲੈਕਟ੍ਰਿਕ ਵਾਹਨ ਅਤੇ ਰੱਖਿਆ ਖੇਤਰ ਲਈ ਜਰੂਰੀ ਹਨ। ਨਵੇਂ ਨਿਯੰਤਰਣਾਂ ਵਿੱਚ ਸੈਮਰੀਅਮ, ਗੈਡੋਲੀਨੀਅਮ ਵਰਗੇ ਤੱਤ ਸ਼ਾਮਲ ਹਨ। ਚੀਨ ਨੇ 27 ਅਮਰੀਕੀ ਫਰਮਾਂ ਨੂੰ ਨਿਰਯਾਤ ਪਾਬੰਦੀਆਂ ਦੀ ਸੂਚੀ ਵਿੱਚ ਰੱਖਿਆ ਹੈ, ਜਿਨ੍ਹਾਂ ਵਿੱਚ ਰੱਖਿਆ ਅਤੇ ਲੋਜਿਸਟਿਕਸ ਸੈਕਟਰ ਦੀਆਂ ਕੰਪਨੀਆਂ ਸ਼ਾਮਲ ਹਨ। ਚੀਨ ਨੇ WTO ਵਿਚ ਅਮਰੀਕਾ ਵਿਰੁੱਧ ਮਾਮਲਾ ਦਰਜ ਕਰਦਿਆਂ ਕਿਹਾ ਕਿ…
Read More
ਕਾਂਗਰਸ ਨੇ ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ

ਕਾਂਗਰਸ ਨੇ ਲੁਧਿਆਣਾ ਪੱਛਮੀ ਤੋਂ ਭਾਰਤ ਭੂਸ਼ਣ ਆਸ਼ੂ ਨੂੰ ਉਮੀਦਵਾਰ ਐਲਾਨਿਆ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਵੱਲੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਆਪਣੇ ਉਮੀਦਵਾਰ ਵੱਜੋਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਹ ਜਾਣਕਾਰੀ ਕਾਂਗਰਸ ਪਾਰਟੀ ਨੇ ਆਪਣੇ ਐਕਸ ਖਾਤੇ ਤੋਂ ਟਵੀਟ ਕਰ ਦਿੱਤੀ ਹੈ। ਆਸ਼ੂ ਵੱਲੋਂ ਲੁਧਿਆਣਾ ਪੱਛਮੀ ਤੋਂ ਟਿਕਟ ਲੈਣ ਲਈ ਕਾਫੀ ਜ਼ਿਆਦਾ ਯਤਨ ਕੀਤੇ ਜਾ ਰਹੇ ਸਨ। ਦੱਸ ਦੇਈਏ ਕਿ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਇਸ ਸਾਲ 10 ਜਨਵਰੀ ਦੀ ਰਾਤ ਘਰ ਵਿਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਅਕਾਲ ਚਲਾਣੇ ਕਰ ਕੇ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਖ਼ਾਲੀ ਹੋ ਗਈ ਸੀ। ਆਮ ਆਦਮੀ ਪਾਰਟੀ ਵੱਲੋਂ…
Read More
ਕਨੇਡਾ – ਬਰੈਂਪਟਨ ਦੇ ਪਹਿਲੇ ਸਿੱਖ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਵਧਾਇਆ ਮਾਣ!

ਕਨੇਡਾ – ਬਰੈਂਪਟਨ ਦੇ ਪਹਿਲੇ ਸਿੱਖ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਵਧਾਇਆ ਮਾਣ!

ਨੈਸ਼ਨਲ ਟਾਈਮਜ਼ ਬਿਊਰੋ:- ਪੰਜਾਬੀ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਡਿਪਟੀ ਮੇਅਰ ਬਰੈਂਪਟਨ ਹਰਕੀਰਤ ਸਿੰਘ ਨੂੰ ਫੈਡਰੇਸ਼ਨ ਆਫ਼ ਕੈਨੇਡੀਅਨ ਮਿਉਂਸਪੈਲਿਟੀਜ਼ (FCM) ਨੂੰ ਯੂਨਾਈਟਿਡ ਸਿਟੀਜ਼ ਐਂਡ ਲੋਕਲ ਗਵਰਨਮੈਂਟਜ਼ (UCLG) ਦੇ ਵਰਲਡ ਕੌਂਸਲ ਅਤੇ ਐਗਜ਼ੀਕਿਊਟਿਵ ਬਿਊਰੋ ਵਿੱਚ ਨਿਯੁਕਤ ਕੀਤਾ ਹੈ। ਵਿਸ਼ਵ ਪੱਧਰ 'ਤੇ ਬਰੈਂਪਟਨ ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੈ ।ਕੈਨੇਡਾ ਦੇ ਜੰਮਪਲ ਇਸ ਨੌਜਵਾਨ ਤੇ ਭਾਈਚਾਰੇ ਨੂੰ ਬਹੁਤ ਮਾਣ ਹੈ । ਸਮੂਹ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ਨੇ ਹਰਕੀਰਤ ਸਿੰਘ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਉਹ ਇਸ ਤਰ੍ਹਾਂ ਦੇ ਸਨਮਾਨ ਲਈ ਹੋਰ ਬਹੁਤ ਸਾਰੀਆਂ ਸੇਵਾਵਾਂ ਨਿਭਾਉਣਗੇ । ਸਿਟੀ ਅਤੇ ਦੇਸ਼ ਦਾ ਨਾਮ ਉੱਚਾ ਕਰਨਗੇ ।
Read More
ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ, ਅਮਿਤ ਸ਼ਾਹ ਨੇ ਕਿਹਾ- ਸ਼ਾਂਤੀ ਬਹਾਲੀ ਲਈ ਜਾਰੀ ਹਨ ਯਤਨ

ਮਣੀਪੁਰ ‘ਚ ਰਾਸ਼ਟਰਪਤੀ ਸ਼ਾਸਨ ਲਾਗੂ, ਅਮਿਤ ਸ਼ਾਹ ਨੇ ਕਿਹਾ- ਸ਼ਾਂਤੀ ਬਹਾਲੀ ਲਈ ਜਾਰੀ ਹਨ ਯਤਨ

ਨੈਸ਼ਨਲ ਟਾਈਮਜ਼ ਬਿਊਰੋ :- ਰਾਜ ਸਭਾ ਨੇ ਸ਼ੁੱਕਰਵਾਰ ਤੜਕੇ ਇੱਕ ਵਿਧਾਨਕ ਮਤਾ ਪਾਸ ਕਰਕੇ ਵਿਵਾਦਗ੍ਰਸਤ ਮਣੀਪੁਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਵੱਖ-ਵੱਖ ਪਾਰਟੀਆਂ ਦੇ ਮੈਂਬਰਾਂ ਨੇ ਵੀ ਇਸ ਫੈਸਲੇ ਦਾ ਸਮਰਥਨ ਕੀਤਾ ਹੈ। ਹਾਲਾਂਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਰਾਜ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨ ਅਤੇ ਹਿੰਸਾ ਨੂੰ ਕੰਟਰੋਲ ਕਰਨ ਵਿੱਚ ਅਸਫਲ ਰਹਿਣ ਲਈ ਕੇਂਦਰ ਦੀ ਆਲੋਚਨਾ ਕੀਤੀ, ਪਰ ਸਰਕਾਰ ਨੇ ਕਿਹਾ ਕਿ ਉਹ ਰਾਜ ਵਿੱਚ ਸਥਿਤੀ ਨੂੰ ਆਮ ਬਣਾਉਣ ਲਈ ਸਾਰੇ ਯਤਨ ਕਰ ਰਹੀ ਹੈ। ਸਰਕਾਰ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਨੀਤੀ ਰਾਜਾਂ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਨਹੀਂ ਹੈ।…
Read More

ਜਾਅਲੀ ਵੀਜ਼ਾ ਘੋਟਾਲਾ: 3 ਲੱਖ ਲੈ ਕੇ ਵਿਦੇਸ਼ ਭੇਜਣ ਵਾਲਾ ਹਰਿਆਣਵੀ ਏਜੰਟ ਗਗਨਦੀਪ ਕਾਬੂ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਪੁਲਸ ਨੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਲਈ ਪੋਲੈਂਡ ਦੇ ਜਾਅਲੀ ਵੀਜ਼ੇ ਦਾ ਪ੍ਰਬੰਧ ਕਰਨ ਵਾਲੇ ਹਰਿਆਣਾ ਦੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਅੱਜ ਦੱਸਿਆ ਕਿ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ (36) ਹੋਈ ਹੈ, ਜੋ 2021 ਦੇ ਵੀਜ਼ਾ ਧੋਖਾਧੜੀ ਦੇ ਮਾਮਲੇ ’ਚ ਲੋੜੀਂਦਾ ਸੀ। ਅਧਿਕਾਰੀ ਮੁਤਾਬਕ ਇਸ ਮਾਮਲੇ ’ਚ 2021 ’ਚ ਫੜੇ ਗਏ ਏਜੰਟ ਕੁਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਹ ਫ਼ਰਾਰ ਸੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦਾ ਵਸਨੀਕ ਗਗਨਦੀਪ ਦਿੱਲੀ ਹਵਾਈ ਅੱਡੇ ’ਤੇ ਵੀਜ਼ਾ ਧੋਖਾਧੜੀ ਦੇ ਦੋ ਮਾਮਲਿਆਂ ’ਚ ਸ਼ਾਮਲ ਸੀ। ਏਸੀਪੀ (ਆਈਜੀਆਈ ਹਵਾਈ ਅੱਡਾ) ਊਸ਼ਾ ਰਾਗਨਾਨੀ ਨੇ ਦੱਸਿਆ, ‘‘6 ਸਤੰਬਰ…
Read More
“ਸ਼ਾਮ-ਏ-ਈਦ” ਸਮਾਗਮ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਸ਼ਿਰਕਤ!

“ਸ਼ਾਮ-ਏ-ਈਦ” ਸਮਾਗਮ ‘ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਸ਼ਿਰਕਤ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਮਾਲੇਰਕੋਟਲਾ ਵਿਖੇ ਹੋਏ "ਸ਼ਾਮ-ਏ-ਈਦ" ਸਮਾਗਮ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇੱਥੋਂ ਦੀ ਅਵਾਮ ਨੂੰ ਈਦ ਦੀ ਵਧਾਈ ਦਿੱਤੀ ਅਤੇ ਪੰਜਾਬ ‘ਚ ਭਾਈਚਾਰੇ, ਪਿਆਰ ਤੇ ਇੱਕਜੁੱਟਤਾ ਨੂੰ ਹੋਰ ਵਧਾਉਣ ਦੀ ਅਪੀਲ ਕੀਤੀ। ਇਸ ਸਮਾਗਮ ‘ਚ ਮਾਲੇਰਕੋਟਲਾ ਦੇ ਵਿਧਾਇਕ ਡਾ. ਜਮੀਲ ਉਰ ਰਹਿਮਾਨ, ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਮਾਨ, ਵਧੀਕ ਮਹਿਲਕਲਾ ਕੁਲਵੰਤ ਸਿੰਘ, ਪੰਜਾਬੀ ਅਦਾਕਾਰ ਹੋਬੀ ਧਾਲੀਵਾਲ, ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ ਸਮੇਤ ਕਈ ਹੋਰ ਮਹੱਤਵਪੂਰਨ ਹਸਤੀਆਂ ਹਾਜ਼ਰ ਸਨ। ਸਮਾਗਮ ਵਿੱਚ ਲਵਜੀਤ ਤੇ ਮੰਗਲਮੰਗੀ ਨੇ ਆਪਣੀ ਸ਼ਾਨਦਾਰ ਗਾਇਕੀ ਨਾਲ ਦਰਸ਼ਕਾਂ ਨੂੰ…
Read More
ਵਕਫ਼ ਬੋਰਡ ਬਿੱਲ ਪਾਸ ਹੋਣ ਨਾਲ ਦੇਸ਼ ਦੇ ਸਮਾਜਿਕ ਢਾਂਚੇ ਵਿੱਚ ਤਣਾਅ ਪੈਦਾ ਹੋਵੇਗਾ – ਐਮ.ਪੀ ਔਜਲਾ

ਵਕਫ਼ ਬੋਰਡ ਬਿੱਲ ਪਾਸ ਹੋਣ ਨਾਲ ਦੇਸ਼ ਦੇ ਸਮਾਜਿਕ ਢਾਂਚੇ ਵਿੱਚ ਤਣਾਅ ਪੈਦਾ ਹੋਵੇਗਾ – ਐਮ.ਪੀ ਔਜਲਾ

ਕੇਂਦਰ ਸਰਕਾਰ ਸੰਸਦ ਵਿੱਚ ਬਹੁਮਤ ਨਾਲ ਤਾਨਾਸ਼ਾਹੀ ਚਲਾ ਰਹੀ ਹੈ। ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਵਕਫ਼ ਬੋਰਡ ਬਿੱਲ ਪਾਸ ਹੋਣ ਤੋਂ ਬਾਅਦ ਸੰਸਦ ਤੋਂ ਬਾਹਰ ਆਉਂਦੇ ਹੋਏ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਬਹੁਮਤ ਦੇ ਆਧਾਰ 'ਤੇ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ। ਨਵੇਂ ਵਕਫ਼ ਬੋਰਡ ਬਿੱਲ ਦੇ ਪਾਸ ਹੋਣ ਨਾਲ ਦੇਸ਼ ਦੇ ਸਮਾਜਿਕ ਢਾਂਚੇ ਵਿੱਚ ਤਣਾਅ ਪੈਦਾ ਹੋਵੇਗਾ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਵਕਫ਼ ਬੋਰਡ ਬਿੱਲ ਸਬੰਧੀ ਮੀਟਿੰਗ 2 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ 3 ਮਾਰਚ ਨੂੰ ਸਵੇਰੇ 3 ਵਜੇ ਤੱਕ ਜਾਰੀ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸਦਾ ਵਿਰੋਧ ਕੀਤਾ…
Read More
ਮੰਤਰੀ ਕਪਿਲ ਮਿਸ਼ਰਾ ਮਾਮਲਾ/‘ਆਪ’ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ

ਮੰਤਰੀ ਕਪਿਲ ਮਿਸ਼ਰਾ ਮਾਮਲਾ/‘ਆਪ’ ਵਿਧਾਇਕ ਵਿਧਾਨ ਸਭਾ ਤੋਂ ਮੁਅੱਤਲ

ਨੈਸ਼ਨਲ ਟਾਈਮਜ਼ ਬਿਊਰੋ :- ਨਵੀਂ ਬਣੀ ਅੱਠਵੀਂ ਵਿਧਾਨ ਸਭਾ ਦੇ ਪਹਿਲੇ ਬਜਟ ਸੈਸ਼ਨ ਦੇ ਆਖ਼ਰੀ ਦਿਨ ‘ਆਪ’ ਦੇ ਵਿਧਾਇਕਾਂ ਨੇ ਦਿੱਲੀ ਦੇ ਕਾਨੂੰਨ ਅਤੇ ਨਿਆਂ ਮੰਤਰੀ ਕਪਿਲ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇੱਕ ਅਦਾਲਤ ਨੇ 2020 ਦੇ ਦਿੱਲੀ ਦੰਗਿਆਂ ਵਿੱਚ ਉਸ ਦੀ ਕਥਿਤ ਭੂਮਿਕਾ ਨੂੰ ਲੈ ਕੇ ਮਿਸ਼ਰਾ ਵਿਰੁੱਧ ਐੱਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਇਹ ਵਿਰੋਧ ਸ਼ੁਰੂ ਹੋਇਆ। ਸਦਨ ਵਿੱਚ ਪ੍ਰਦਰਸ਼ਨ ਕਰਨ ਤੋਂ ਸਪੀਕਰ ਵਿਜੇਂਦਰ ਗੁਪਤਾ ਨੇ ਉਨ੍ਹਾਂ ਵਿੱਚੋਂ ਘੱਟੋ-ਘੱਟ ਸੱਤ-ਕੁਲਦੀਪ ਕੁਮਾਰ, ਸੰਜੀਵ ਝਾਅ, ਮੁਕੇਸ਼ ਅਹਲਾਵਤ, ਸੁਰਿੰਦਰ ਕੁਮਾਰ, ਜਰਨੈਲ ਸਿੰਘ, ਆਲੇ ਮੁਹੰਮਦ ਅਤੇ ਅਨਿਲ ਝਾਅ ਨੂੰ ਮੁਅੱਤਲ ਕਰਨ…
Read More
ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਜਾਇਦਾਦਾਂ ਦਾ ਪਾਰਦਰਸ਼ੀ ਐਲਾਨ!

ਸੁਪਰੀਮ ਕੋਰਟ ਦੇ ਜੱਜਾਂ ਵੱਲੋਂ ਜਾਇਦਾਦਾਂ ਦਾ ਪਾਰਦਰਸ਼ੀ ਐਲਾਨ!

ਨੈਸ਼ਨਲ ਟਾਈਮਜ਼ ਬਿਊਰੋ :- ਨਿਆਂਪਾਲਿਕਾ ਵਿੱਚ ਪਾਰਦਰਸ਼ਤਾ ਵੱਲ ਵਧਦੇ ਹੋਏ, ਸੁਪਰੀਮ ਕੋਰਟ ਦੇ ਸਾਰੇ ਜੱਜਾਂ ਨੇ ਆਪਣੀਆਂ ਜਾਇਦਾਦਾਂ ਦਾ ਐਲਾਨ ਕਰਨ ਲਈ ਸਹਿਮਤੀ ਦਿੱਤੀ ਹੈ। ਜਦੋਂ ਸੁਪਰੀਮ ਕੋਰਟ ਇਸ ਸਮੇਂ 33 ਜੱਜਾਂ ਦੀ ਗਿਣਤੀ ਨਾਲ ਕੰਮ ਕਰ ਰਹੀ ਹੈ, ਤਾਂ ਅਧਿਕਾਰਤ ਵੈੱਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ, ਹੁਣ ਤੱਕ 30 ਜੱਜਾਂ ਨੇ ਆਪਣੀਆਂ ਜਾਇਦਾਦਾਂ ਦਾ ਐਲਾਨ ਜਮ੍ਹਾ ਕਰਵਾਇਆ ਹੈ।ਸੁਪਰੀਮ ਕੋਰਟ ਨੂੰ ਭਾਰਤ ਦੇ ਚੀਫ਼ ਜਸਟਿਸ (CJI) ਸਮੇਤ 34 ਜੱਜਾਂ ਦੀ ਮਨਜ਼ੂਰਸ਼ੁਦਾ ਗਿਣਤੀ ਨਾਲ ਕੰਮ ਕਰਨਾ ਚਾਹੀਦਾ ਹੈ।"ਭਾਰਤ ਦੇ ਸੁਪਰੀਮ ਕੋਰਟ ਦੇ ਫੁੱਲ ਕੋਰਟ ਨੇ ਇਹ ਫੈਸਲਾ ਲਿਆ ਸੀ ਕਿ ਜੱਜਾਂ ਨੂੰ ਅਹੁਦਾ ਸੰਭਾਲਣ 'ਤੇ ਅਤੇ ਜਦੋਂ ਵੀ ਕੋਈ ਮਹੱਤਵਪੂਰਨ ਕਿਸਮ…
Read More
ਪਰਯੋਗ ਫਾਉਂਡੇਸ਼ਨ ਅਤੇ ਜੋਰੀ ਹੈਲਥ ਵੱਲੋਂ ਧੂਮਪਾਨ ਦੇ ਨੁਕਸਾਨਾਂ ‘ਤੇ ਜਾਗਰੂਕਤਾ ਪ੍ਰੋਗਰਾਮ, 225 IT ਪ੍ਰੋਫੈਸ਼ਨਲ ਹੋਏ ਸ਼ਾਮਲ

ਪਰਯੋਗ ਫਾਉਂਡੇਸ਼ਨ ਅਤੇ ਜੋਰੀ ਹੈਲਥ ਵੱਲੋਂ ਧੂਮਪਾਨ ਦੇ ਨੁਕਸਾਨਾਂ ‘ਤੇ ਜਾਗਰੂਕਤਾ ਪ੍ਰੋਗਰਾਮ, 225 IT ਪ੍ਰੋਫੈਸ਼ਨਲ ਹੋਏ ਸ਼ਾਮਲ

ਨੈਸ਼ਨਲ ਟਾਈਮਜ਼ ਬਿਊਰੋ :- ਪਰਯੋਗ ਫਾਉਂਡੇਸ਼ਨ ਅਤੇ ਜੋਰੀ ਹੈਲਥ ਵੱਲੋਂ ਭਾਰਤੀ ਡੈਂਟਲ ਐਸੋਸੀਏਸ਼ਨ (IDA) ਮੋਹਾਲੀ ਦੇ ਸਹਿਯੋਗ ਨਾਲ ਇੱਕ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ‘ਚ ਤੰਬਾਕੂ ਅਤੇ ਧੂਮਪਾਨ ਨਾਲ ਹੋਣ ਵਾਲੇ ਕੈਂਸਰ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾ ਰਹੇ ਡਾ. ਸਾਈਕਤ ਚਕਰਵਰਤੀ ਨੇ ਕਿਹਾ ਕਿ ਮੈਟ੍ਰੋ ਸ਼ਹਿਰਾਂ ‘ਚ ਵਧ ਰਹੀ ਧੂਮਰਪਾਨ ਦੀ ਆਦਤ ਇਕ ਗੰਭੀਰ ਖ਼ਤਰੇ ਦੀ ਘੰਟੀ ਹੈ। ਬਹੁਤ ਸਾਰੇ ਨੌਜਵਾਨ, ਚਾਹੇ ਉਹ ਪੁਰਸ਼ ਹੋਣ ਜਾਂ ਮਹਿਲਾਵਾਂ, ਕੰਪਨੀ ਦੀ ਕਾਰਪੋਰੇਟ ਕਲਚਰ ਵਿਚ ਪਹਿਲਾਂ ਧੂਮਪਾਨ ਕਰਨਾ ਸ਼ੁਰੂ ਕਰਦੇ ਹਨ, ਜੋ ਹੌਲੀ ਹੌਲੀ ਆਦਤ ਬਣ ਜਾਂਦੀ ਹੈ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਕੁਆਰਕ ਸਿਟੀ, ਮੋਹਾਲੀ ਵਿੱਚ ਲਗਭਗ 225 IT ਪ੍ਰੋਫੈਸ਼ਨਲ ਅਤੇ…
Read More
ਬਠਿੰਡਾ ਪੁਲਿਸ ਲਾਈਨ ‘ਚ ਤੈਨਾਤ ਮਹਿਲਾ ਕਰਮਚਾਰੀ 17 ਗ੍ਰਾਮ ਹੇਰੋਇਨ ਸਮੇਤ ਗ੍ਰਿਫਤਾਰ

ਬਠਿੰਡਾ ਪੁਲਿਸ ਲਾਈਨ ‘ਚ ਤੈਨਾਤ ਮਹਿਲਾ ਕਰਮਚਾਰੀ 17 ਗ੍ਰਾਮ ਹੇਰੋਇਨ ਸਮੇਤ ਗ੍ਰਿਫਤਾਰ

ਬਠਿੰਡਾ, ਨੈਸ਼ਨਲ ਟਾਈਮਜ਼ ਬਿਊਰੋ :- ਐਂਟੀ ਨਾਰਕੋਟਿਕ ਟਾਸਕ ਫੋਰਸ (ANTF) ਨੇ ਬਠਿੰਡਾ ਪੁਲਿਸ ਲਾਈਨ ‘ਚ ਤੈਨਾਤ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ 17 ਗ੍ਰਾਮ ਹੇਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਹਿਚਾਣ ਅਮਨਦੀਪ ਕੌਰ, ਨਿਵਾਸੀ ਪਿੰਡ ਚੱਕ ਫਤਹ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ। ਪੁਲਿਸ ਨੇ ਉਸ ਦੇ ਖਿਲਾਫ ਥਾਣਾ ਕੇਨਾਲ ‘ਚ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦੀ ਨਜ਼ਰ ‘ਚ ਸੀ ਮਹਿਲਾ ਕਰਮਚਾਰੀ ANTF ਦੀ ਟੀਮ ਪਿਛਲੇ ਕਈ ਸਮੇਂ ਤੋਂ ਅਮਨਦੀਪ ਕੌਰ ‘ਤੇ ਨਜ਼ਰ ਬਣਾਈ ਹੋਈ ਸੀ। ਬੁੱਧਵਾਰ ਨੂੰ, ਜਦੋਂ ਉਹ ਡਿਊਟੀ ਤੋਂ ਬਾਅਦ ਆਪਣੀ ਥਾਰ ਗੱਡੀ ‘ਚ ਬਾਹਰ ਨਿਕਲੀ, ਤਾਂ ANTF ਦੀ ਟੀਮ ਨੇ ਉਸ ਦਾ ਪਿੱਛਾ ਕੀਤਾ।…
Read More
ਪੰਜਾਬ ਦੇ ਬੱਸ ਅੱਡੇ ਰਹਿਣਗੇ ਬੰਦ! ਦੇਖੋ ਪੂਰੀ ਖ਼ਬਰ

ਪੰਜਾਬ ਦੇ ਬੱਸ ਅੱਡੇ ਰਹਿਣਗੇ ਬੰਦ! ਦੇਖੋ ਪੂਰੀ ਖ਼ਬਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਰੋਡਵੇਜ਼ ਦੇ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਸਥਾਈ ਨੌਕਰੀ ਦੀ ਮੰਗ ਨੂੰ ਲੈ ਕੇ ਯੂਨੀਅਨ ਵੱਲੋਂ ਅੱਜ (ਮੰਗਲਵਾਰ) ਜਲੰਧਰ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ। ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਵੱਖ-ਵੱਖ ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ 3 ਅਪ੍ਰੈਲ ਯਾਨੀ ਵੀਰਵਾਰ ਨੂੰ ਸੂਬੇ ਦੇ ਸਾਰੇ ਬੱਸ ਅੱਡੇ ਦੋ ਘੰਟੇ ਲਈ ਬੰਦ ਰਹਿਣਗੇ। ਇਸ ਤੋਂ ਇਲਾਵਾ, 6, 7 ਅਤੇ 8 ਅਪ੍ਰੈਲ ਨੂੰ ਰੋਡਵੇਜ਼ ਵਿੱਚ ਕੰਮ ਕਰਨ ਵਾਲੇ ਕੱਚੇ ਕਰਮਚਾਰੀਆਂ ਵੱਲੋਂ ਪੂਰੀ ਤਰ੍ਹਾਂ ਹੜਤਾਲ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਅਜਿਹਾ ਕੋਈ ਐਲਾਨ ਨਹੀਂ ਹੈ ਜੋ ਇਹ ਯਕੀਨੀ…
Read More
ਚੰਡੀਗੜ੍ਹ ਡੀਜੀਪੀ ਦਾ ਤਬਾਦਲਾ, ਨਵੇਂ ਹੁਕਮਾਂ ਤੱਕ ਆਈਜੀ ਰਾਜਕੁਮਾਰ ਸਿੰਘ ਸੰਭਾਲਣਗੇ ਚਾਰਜ

ਚੰਡੀਗੜ੍ਹ ਡੀਜੀਪੀ ਦਾ ਤਬਾਦਲਾ, ਨਵੇਂ ਹੁਕਮਾਂ ਤੱਕ ਆਈਜੀ ਰਾਜਕੁਮਾਰ ਸਿੰਘ ਸੰਭਾਲਣਗੇ ਚਾਰਜ

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਪੁਲਿਸ ਦੇ ਡੀਜੀਪੀ ਅਤੇ ਹੋਰ ਅਧਿਕਾਰੀਆਂ ਵਿਚਕਾਰ ਚੱਲ ਰਹੇ ਟਕਰਾਅ ਦੇ ਵਿਚਕਾਰ, ਡੀਜੀਪੀ ਸੁਰੇਂਦਰ ਸਿੰਘ ਯਾਦਵ ਦਾ ਮੰਗਲਵਾਰ ਨੂੰ ਤਬਾਦਲਾ ਕਰ ਦਿੱਤਾ ਗਿਆ। ਇਸ ਦੇ ਹੁਕਮ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਉਸਨੂੰ ਬੀਐਸਐਫ ਵਿੱਚ ਡੈਪੂਟੇਸ਼ਨ 'ਤੇ ਡੀਆਈਜੀ ਵਜੋਂ ਤਾਇਨਾਤ ਕੀਤਾ ਗਿਆ ਹੈ। ਨਵੇਂ ਹੁਕਮ ਆਉਣ ਤੱਕ, ਚੰਡੀਗੜ੍ਹ ਦੇ ਆਈਜੀ ਰਾਜਕੁਮਾਰ ਸਿੰਘ ਡੀਜੀਪੀ ਦਾ ਚਾਰਜ ਦੇਖਣਗੇ। ਆਈਪੀਐਸ ਅਧਿਕਾਰੀ ਸੁਰੇਂਦਰ ਸਿੰਘ ਯਾਦਵ ਜਦੋਂ ਤੋਂ ਚੰਡੀਗੜ੍ਹ ਡੀਜੀਪੀ ਦਾ ਅਹੁਦਾ ਸੰਭਾਲਿਆ ਹੈ, ਉਦੋਂ ਤੋਂ ਹੀ ਉਹ ਸੁਰਖੀਆਂ ਵਿੱਚ ਹਨ। ਆਪਣੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ, ਉਸਨੇ ਵੱਡੇ ਪੱਧਰ 'ਤੇ ਪੁਲਿਸ ਕਰਮਚਾਰੀਆਂ ਦੇ ਤਬਾਦਲੇ ਕੀਤੇ ਸਨ। ਇਸ ਤੋਂ…
Read More
ਪੰਜਾਬ ‘ਚ ਕਣਕ ਦੀ ਖ਼ਰੀਦ ਮੁੜ ਲਟਕੀ, ਮੌਸਮ ਕਾਰਨ ਦੋ ਹਫ਼ਤੇ ਦੀ ਦੇਰੀ

ਪੰਜਾਬ ‘ਚ ਕਣਕ ਦੀ ਖ਼ਰੀਦ ਮੁੜ ਲਟਕੀ, ਮੌਸਮ ਕਾਰਨ ਦੋ ਹਫ਼ਤੇ ਦੀ ਦੇਰੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਕਣਕ ਦੀ ਖ਼ਰੀਦ ਦਾ ਕੰਮ ਦੋ ਹਫ਼ਤੇ ਪਛੜਣ ਦੇ ਆਸਾਰ ਹਨ। ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲੀ ਅਪ੍ਰੈਲ ਤੋਂ ਖ਼ਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਅਤੇ ਮੰਡੀਆਂ ਵਿਚ ਖ਼ਰੀਦ ਦੇ ਪੂਰੇ ਪ੍ਰਬੰਧ ਕੀਤੇ ਜਾ ਚੁੱਕੇ ਹਨ। ਕੇਂਦਰ ਸਰਕਾਰ ਵਲੋਂ ਖ਼ਰੀਦੀਆਂ ਫ਼ਸਲਾਂ ਦੀ ਅਦਾਇਗੀ ਲਈ 28 ਹਜ਼ਾਰ ਕਰੋੜ ਰੁਪਏ ਦੀ ਸੀ.ਸੀ.ਐਲ. ਵੀ ਸੂਬਾ ਸਰਕਾਰ ਨੂੰ ਮੰਜ਼ੂਰ ਕੀਤੀ ਜਾ ਚੁੱਕੀ ਹੈ।ਸਰਕਾਰ ਦੇ ਐਲਾਨ ਮੁਤਾਬਕ ਅੱਜ ਮੰਡੀਆਂ ਵਿਚ ਖ਼ਰੀਦ ਅਧਿਕਾਰੀ ਕਣਕ ਆਉਣ ਦੀ ਉਡੀਕ ਵਿਚ ਬੈਠੇ ਸਨ ਪਰ ਅੱਜ ਨਾਮਾਤਰ ਹੀ ਕਣਕ ਇਕਾ ਦੁਕਾ ਮੰਡੀਆਂ ਵਿਚ ਆਈ। ਮਿਲੀ ਜਾਣਕਾਰੀ ਮੁਤਾਬਕ ਏਸ਼ੀਆ ਦੀ ਸੱਭ ਤੋਂ ਵੱਡੀ…
Read More
ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲਾਂ ਦੇ ਮੁਕਾਬਲਤਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਵਧੇਰੇ ਤੇਜ਼ੀ ਨਾਲ : ਕੁਲਵੰਤ ਸਿੰਘ

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲਾਂ ਦੇ ਮੁਕਾਬਲਤਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਵਧੇਰੇ ਤੇਜ਼ੀ ਨਾਲ : ਕੁਲਵੰਤ ਸਿੰਘ

ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਹਿਲਾਂ ਦੇ ਮੁਕਾਬਲਤਨ ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਵਧੇਰੇ ਤੇਜ਼ੀ ਨਾਲ : ਕੁਲਵੰਤ ਸਿੰਘ ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਬੈਰੋਪਰ -ਭਾਗੋਮਾਜਰਾ ਯੁਵਕ ਸੇਵਾਵਾਂ ਕਲੱਬ 50 ਹਜ਼ਾਰ ਰੁਪਏ ਦੇਣ ਦਾ ਐਲਾਨ ਮੋਹਾਲੀ ਇੱਕ ਅਪ੍ਰੈਲ (ਨੈਸ਼ਨਲ ਟਾਈਮਜ਼ ਬਿਊਰੋ) : ਧੰਨ ਧੰਨ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਯੁਵਕ ਸੇਵਾਵਾਂ ਕਲੱਬ ਬੈਰੋਪੁਰ (ਰਜਿ: ) ਮੋਹਾਲੀ ਵੱਲੋਂ ਖੇਡ ਮੇਲੇ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ 7ਵੇਂ ਧਾਲੀਵਾਲ ਸ਼ੂਟਿੰਗ (ਕੱਚੀ) ਮਹਾਕੁੰਭ ਅਤੇ ਪਹਿਲਾ ਕੁਸ਼ਤੀ ਮੁਕਾਬਲਾ (ਸ਼ਹੀਦ ਭਗਤ ਸਿੰਘ ਕੇਸਰੀ) ਜਿਸ ਵਿੱਚ 8 ਲੱਖ…
Read More
ਦਿੱਲੀ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ ’ਤੇ 16 ਲੱਖ ਰੁਪਏ ਠੱਗਣ ਵਾਲੇ ਇਮੀਗ੍ਰੇਸ਼ਨ ਏਜੰਟ ਨੂੰ ਗ੍ਰਿਫ਼ਤਾਰ ਕੀਤਾ।

ਦਿੱਲੀ ਪੁਲਸ ਨੇ ਕੈਨੇਡਾ ਭੇਜਣ ਦੇ ਨਾਂ ’ਤੇ 16 ਲੱਖ ਰੁਪਏ ਠੱਗਣ ਵਾਲੇ ਇਮੀਗ੍ਰੇਸ਼ਨ ਏਜੰਟ ਨੂੰ ਗ੍ਰਿਫ਼ਤਾਰ ਕੀਤਾ।

ਨੈਸ਼ਨਲ ਟਾਈਮਜ਼ ਬਿਊਰੋ :- ਇਥੋਂ ਦੇ ਸਿਵਲ ਲਾਈਨ ਥਾਣੇ ਦੀ ਪੁਲੀਸ ਨੇ ਸਟੱਡੀ ਵੀਜ਼ੇ ’ਤੇ ਕੈਨੇਡਾ ਭੇਜਣ ਦੇ ਨਾਂ ’ਤੇ ਕਥਿਤ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਬ੍ਰਿਟਿਸ਼ ਓਵਰਸੀਜ਼ ਇੰਸਟੀਚਿਊਟ ਦੇ ਡਾਇਰੈਕਟਰ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਨਵਪ੍ਰਿੰਸ ਵਾਸੀ ਰਾਣੀਆਂ ਰੋਡ ਘੰਟਘਰ ਚੌਕ ਸਿਰਸਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਵਿਕਰਾਂਤ ਭੂਸ਼ਣ ਨੇ ਦੱਸਿਆ ਕਿ ਵਿਨੇ ਕੁਮਾਰ ਵਾਸੀ ਹਰਸਵਰੂਪ ਕਲੋਨੀ ਦੱਖਣੀ ਦਿੱਲੀ ਹਾਲ ਵਾਸੀ ਪਿੰਫ ਭਰੋਖਾਂ ਨੇ ਪੁਲੀਸ ਕੋਲ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਸਟੱਡੀ ਵਿਜ਼ੇ ’ਤੇ ਕੈਨੇਡਾ ਜਾਣਾ ਚਾਹੁੰਦਾ ਸੀ। ਇਸ ਲਈ ਉਸ ਦਾ ਕਿੰਗ ਐਬਰੋਡ ਇੰਸਟੀਚਿਊਟ…
Read More
ਆਪ ਨੇ ਭਾਜਪਾ ‘ਤੇ ਦਿੱਲੀ ਵਿੱਚ ਬਿਜਲੀ ਕੱਟ ਵਧਾਉਣ ਅਤੇ ਮਹਿਲਾ ਸਮਰਿਧੀ ਯੋਜਨਾ ਵਿੱਚ ਨਾਕਾਮੀ ਦਾ ਦੋਸ਼ ਲਗਾਇਆ

ਆਪ ਨੇ ਭਾਜਪਾ ‘ਤੇ ਦਿੱਲੀ ਵਿੱਚ ਬਿਜਲੀ ਕੱਟ ਵਧਾਉਣ ਅਤੇ ਮਹਿਲਾ ਸਮਰਿਧੀ ਯੋਜਨਾ ਵਿੱਚ ਨਾਕਾਮੀ ਦਾ ਦੋਸ਼ ਲਗਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ’ਤੇ ਸੱਤਾ ਵਿੱਚ ਆਉਣ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ ਬਿਜਲੀ ਕੱਟ ਵਧਾਉਣ ਦਾ ਦੋਸ਼ ਲਗਾਇਆ ਹੈ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਨੇ ਰੇਖਾ ਗੁਪਤਾ ਦੀ ਅਗਵਾਈ ਵਾਲੀ ਸਰਕਾਰ ’ਤੇ ਚੁਟਕੀ ਲੈਂਦਿਆਂ ਦਾਅਵਾ ਕੀਤਾ ਕਿ ਭਾਜਪਾ ਦਿੱਲੀ ’ਤੇ ਸ਼ਾਸਨ ਕਰਨ ਦੇ ‘ਅਸਮਰੱਥ’ ਹੈ, ਜਿਸ ਕਾਰਨ ਸ਼ਹਿਰ ਦਾ 24 ਘੰਟੇ ਬਿਜਲੀ ਸਪਲਾਈ ਦਾ ਮਾਡਲ ਫੇਲ੍ਹ ਹੋ ਗਿਆ ਹੈ। ਆਤਿਸ਼ੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਜਦੋਂ ਤੋਂ ਦਿੱਲੀ ਵਿੱਚ ਭਾਜਪਾ ਸਰਕਾਰ ਨੇ ਸੱਤਾ ਸੰਭਾਲੀ ਹੈ, ਬਿਜਲੀ ਕੱਟਾਂ ਵਿੱਚ ਵਾਧਾ ਹੋਇਆ ਹੈ। ਹਰ ਰੋਜ਼ ਲੋਕ ਸੋਸ਼ਲ…
Read More
ਵੰਦਨਾ ਕਟਾਰੀਆ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ

ਵੰਦਨਾ ਕਟਾਰੀਆ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਦਾ ਐਲਾਨ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਮਹਿਲਾ ਹਾਕੀ ਦੀ ਦਿੱਗਜ ਖਿਡਾਰੀ ਵੰਦਨਾ ਕਟਾਰੀਆ ਨੇ ਅਧਿਕਾਰਤ ਤੌਰ 'ਤੇ ਅੰਤਰਰਾਸ਼ਟਰੀ ਹਾਕੀ ਤੋਂ ਆਪਣੀ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ 15 ਸਾਲਾਂ ਤੋਂ ਵੱਧ ਸਮੇਂ ਦੇ ਇੱਕ ਅਸਾਧਾਰਨ ਕਰੀਅਰ ਦਾ ਅੰਤ ਹੋ ਗਿਆ ਹੈ। 320 ਅੰਤਰਰਾਸ਼ਟਰੀ ਮੈਚਾਂ ਅਤੇ ਆਪਣੇ ਨਾਮ 'ਤੇ 158 ਗੋਲਾਂ ਦੇ ਨਾਲ, ਵੰਦਨਾ ਭਾਰਤੀ ਮਹਿਲਾ ਹਾਕੀ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੀ ਖਿਡਾਰਨ ਵਜੋਂ ਰਵਾਨਾ ਹੋ ਗਈ ਹੈ। ਪਰ ਅੰਕੜਿਆਂ ਤੋਂ ਪਰੇ, ਉਹ ਇੱਕ ਪ੍ਰੇਰਨਾਦਾਇਕ ਵਿਰਾਸਤ ਛੱਡਦੀ ਹੈ - ਲਚਕੀਲੇਪਣ, ਸ਼ਾਂਤ ਦ੍ਰਿੜਤਾ ਅਤੇ ਭਾਰਤੀ ਮਹਿਲਾ ਹਾਕੀ ਨੂੰ ਹੋਰ ਉਚਾਈਆਂ 'ਤੇ ਧੱਕਣ ਲਈ ਇੱਕ ਨਿਰੰਤਰ ਭੁੱਖ ਦੀ…
Read More
ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ ਸੌ ਫੀਸਦੀ ਟੈਕਸ ਲਾਉਣ ਦਾ ਐਲਾਨ

ਅਮਰੀਕਾ ਵੱਲੋਂ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ ਸੌ ਫੀਸਦੀ ਟੈਕਸ ਲਾਉਣ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਤੇ ਹੋਰ ਦੇਸ਼ਾਂ ਵੱਲੋਂ ਅਮਰੀਕੀ ਖੇਤੀਬਾੜੀ ਉਤਪਾਦਾਂ ’ਤੇ ਸੌ ਫੀਸਦੀ ਟੈਕਸ ਲਾਏ ਜਾਂਦੇ ਹਨ ਜਿਸ ਕਾਰਨ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿਚ ਬਰਾਮਦ ਕਰਨਾ ਲਗਪਗ ਅਸੰਭਵ ਹੋ ਜਾਂਦਾ ਹੈ। ਜਿਸ ਕਰ ਕੇ ਅਮਰੀਕਾ ਵਲੋਂ ਵੀ ਭਾਰਤ ਦੇ ਖੇਤੀਬਾੜੀ ਉਤਪਾਦਾਂ ’ਤੇ ਸੌ ਫੀਸਦੀ ਟੈਕਸ ਲਾਇਆ ਜਾਵੇਗਾ ਜੋ ਦੋ ਅਪਰੈਲ ਤੋਂ ਲਾਗੂ ਹੋ ਜਾਵੇਗਾ,ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਟੈਕਸ ਆਰਜ਼ੀ ਤੌਰ ’ਤੇ ਲਾਏ ਗਏ ਹਨ। ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਭਾਰਤ ਵਲੋਂ ਲਾਏ ਜਾਂਦੇ ਟੈਕਸਾਂ ਦੇ ਇਵਜ਼ ਵਿਚ ਦੋ ਅਪਰੈਲ ਤੋਂ ਖੇਤੀਬਾੜੀ ਉਤਪਾਦਾਂ ’ਤੇ ਅਜਿਹਾ ਸੌ ਫੀਸਦੀ…
Read More
ਪਤੀ ਦੇ ਨਾਜਾਇਜ਼ ਸੰਬੰਧ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ

ਪਤੀ ਦੇ ਨਾਜਾਇਜ਼ ਸੰਬੰਧ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ

ਪਤੀ ਦੇ ਨਾਜਾਇਜ਼ ਸੰਬੰਧ ਕਾਰਨ ਪਤਨੀ ਨੇ ਕੀਤੀ ਖੁਦਕੁਸ਼ੀ ਨੈਸ਼ਨਲ ਟਾਈਮਜ਼ ਬਿਊਰੋ :- ਪਤੀ ਦੇ ਦੂਜੀ ਔਰਤ ਨਾਲ ਨਾਜਾਇਜ਼ ਸੰਬੰਧ ਹੋਣ ਕਾਰਨ ਇੱਕ 20 ਸਾਲਾ ਵਿਆਹੀ ਔਰਤ ਨੇ ਟੀਬੀ ਦੀ ਦਵਾਈ ਦੀ ਓਵਰਡੋਜ਼ ਲੈ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ। ਮ੍ਰਿਤਕਾ ਦੀ ਪਛਾਣ ਜਸਬੀਰ ਕੌਰ ਵਜੋਂ ਹੋਈ ਹੈ, ਜੋ ਚੇਲਾ ਕਲੋਨੀ, ਵਾਰਡ ਨੰਬਰ 7 ਦੀ ਰਹਿਣ ਵਾਲੀ ਸੀ। ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕਾ ਨੇ ਸ਼ੱਕ ਦੇ ਆਧਾਰ ‘ਤੇ ਪਤੀ ਰਤਨ ਸਿੰਘ ਨੂੰ ਵੀਡੀਓ ਕਾਲ ਕੀਤੀ, ਜਿਸ ਵਿੱਚ ਪਿੱਛੇ ਇੱਕ ਔਰਤ ਦਿਖਾਈ ਦਿੱਤੀ। ਇਹ ਨਜ਼ਾਰਾ ਦੇਖ ਕੇ ਜਸਬੀਰ ਕੌਰ ਨੇ ਡਿਪਰੈਸ਼ਨ ਵਿੱਚ ਆ ਕੇ ਘਰ ਵਿੱਚ ਪਈ ਟੀਬੀ ਦੀ ਦਵਾਈ…
Read More
ਟੋਲ ਦਰਾਂ ਵਿੱਚ ਵਾਧੇ ਤੋਂ ਬਾਅਦ ਅਜ਼ੀਜਪੁਰ ਟੋਲ ਪਲਾਜ਼ਾ ਤੇ ਕਰਨੀ ਪਵੇਗੀ ਜੇਬ੍ਹ ਢਿੱਲੀ

ਟੋਲ ਦਰਾਂ ਵਿੱਚ ਵਾਧੇ ਤੋਂ ਬਾਅਦ ਅਜ਼ੀਜਪੁਰ ਟੋਲ ਪਲਾਜ਼ਾ ਤੇ ਕਰਨੀ ਪਵੇਗੀ ਜੇਬ੍ਹ ਢਿੱਲੀ

ਜ਼ੀਰਕਪੁਰ, 31 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐੱਚ.ਏ.ਆਈ) ਨੇ ਹਾਲ ਹੀ ਵਿੱਚ ਕੌਮੀ ਸ਼ਾਹਰਾਹ 'ਤੇ ਟੋਲ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ, ਜੋ ਕਿ 1 ਅਪ੍ਰੈਲ ਅੱਜ ਤੋਂ ਲਾਗੂ ਹੋਵੇਗਾ। ਇਹ ਫੈਸਲਾ ਹਾਈਵੇਅ ਦੇ ਰੱਖ-ਰਖਾਅ ਅਤੇ ਵਿਕਾਸ ਲਈ ਵਧੇਰੇ ਮਾਲੀਆ ਪੈਦਾ ਕਰਨ ਲਈ ਕੀਤਾ ਗਿਆ ਹੈ। ਨਵੀਆਂ ਦਰਾਂ ਦੇ ਨਤੀਜੇ ਵਜੋਂ ਯਾਤਰੀਆਂ 'ਤੇ 5 ਤੋਂ 10 ਰੁਪਏ ਦਾ ਵਾਧੂ ਟੋਲ ਟੈਕਸ ਲੱਗੇਗਾ। ਐਨ.ਐੱਚ.ਏ.ਆਈ ਵੱਲੋਂ ਜਾਰੀ ਕੀਤੇ ਗਏ ਸਰਕੂਲਰ ਦੇ ਅਨੁਸਾਰ, ਦੇਸ਼ ਭਰ ਦੇ ਸਾਰੇ ਟੋਲ ਪਲਾਜ਼ਿਆਂ 'ਤੇ ਮੌਜੂਦਾ ਟੋਲ ਦਰਾਂ ਨੂੰ ਸੋਧਿਆ ਜਾਵੇਗਾ ਅਤੇ ਵਧਾਇਆ ਜਾਵੇਗਾ। ਇਸ ਵਿੱਚ ਜ਼ੀਰਕਪੁਰ-ਪਟਿਆਲਾ ਕੌਮੀ ਸ਼ਾਹਰਾਹ 'ਤੇ ਅਜ਼ੀਜ਼ਪੁਰ ਟੋਲ…
Read More
ਈਦ- ਉਲ – ਫਿਤਰ, ਵਿਧਾਇਕ ਕੁਲਵੰਤ ਸਿੰਘ ਨੇ ਦਿੱਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ

ਈਦ- ਉਲ – ਫਿਤਰ, ਵਿਧਾਇਕ ਕੁਲਵੰਤ ਸਿੰਘ ਨੇ ਦਿੱਤੀ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ

ਸਿੱਧੂ ਭਰਾਵਾਂ ਕੋਲ ਝੂਠ ਬੋਲਣ ਅਤੇ ਤੋਹਮਤਬਾਜ਼ੀ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ : ਕੁਲਵੰਤ ਸਿੰਘ ਮੋਹਾਲੀ 31 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ) :- ਅੱਜ ਈਦ- ਉਲ- ਫਿਤਰ ਦੇ ਪਾਵਨ ਮੌਕੇ ਤੇ ਵਿਧਾਇਕ ਮੋਹਾਲੀ- ਕੁਲਵੰਤ ਸਿੰਘ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ ਗਈ,ਵਿਧਾਇਕ ਕੁਲਵੰਤ ਸਿੰਘ ਅੱਜ ਨੂਰਾਨੀ ਮਸਜਿਦ ਮੁਸਲਿਮ ਵੈਲਫੇਅਰ ਕਮੇਟੀ (ਰਜਿ:) ਮਟੌਰ ਸੈਕਟਰ- 70, ਮੋਹਾਲੀ ਵੱਲੋਂ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਮਟੌਰ ਪੁੱਜੇ ਸਨ। ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਦੇ ਇਸ ਪਾਵਨ ਮੌਕੇ ਤੇ ਉਹ ਦੇਸ਼ਾਂ- ਵਿਦੇਸ਼ਾਂ ਵਿੱਚ ਵੱਸਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ…
Read More
ਭਾਰਤ ‘ਚ ਵਧ ਰਹੇ ਸਾਈਬਰ ਖ਼ਤਰਿਆਂ ਤੋਂ ਨਿਬਟਣ ਲਈ ‘ਡਿਜੀਟਲ ਜਨ ਸ਼ਕਤੀ’ ਪਹਿਲਕਦਮੀ ਦੀ ਸ਼ੁਰੂਆਤ

ਭਾਰਤ ‘ਚ ਵਧ ਰਹੇ ਸਾਈਬਰ ਖ਼ਤਰਿਆਂ ਤੋਂ ਨਿਬਟਣ ਲਈ ‘ਡਿਜੀਟਲ ਜਨ ਸ਼ਕਤੀ’ ਪਹਿਲਕਦਮੀ ਦੀ ਸ਼ੁਰੂਆਤ

ਨਵੀਂ ਦਿੱਲੀ, ਨੈਸ਼ਨਲ ਟਾਈਮਜ਼ ਬਿਊਰੋ :- ਵਧ ਰਹੇ ਸਾਈਬਰ ਖ਼ਤਰਿਆਂ ਅਤੇ ਔਨਲਾਈਨ ਧੋਖਾਧੜੀ ਨੂੰ ਧਿਆਨ ਵਿੱਚ ਰੱਖਦੇ ਹੋਏ, 'ਡਿਜੀਟਲ ਜਨ ਸ਼ਕਤੀ' ਨਾਮੀ ਇੱਕ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਯਤਨ ਭਾਰਤ ਦੇ ਨੌਜਵਾਨਾਂ ਅਤੇ ਪਛੜੇ ਵਰਗਾਂ ਨੂੰ ਸਾਈਬਰ ਸੁਰੱਖਿਆ ਅਤੇ ਡਿਜੀਟਲ ਸਾਵਧਾਨੀ ਬਾਰੇ ਸਿਖਲਾਈ ਦੇਣ ਲਈ ਕੀਤਾ ਗਿਆ ਹੈ। ਇਸ ਮੁਹਿੰਮ ਦਾ ਉਦਘਾਟਨ ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਭਾਰਤ ਦੇ ਡਿਜੀਟਲ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ, "ਸਾਈਬਰ ਖ਼ਤਰੇ ਹਰ ਦਿਨ ਵੱਧ ਰਹੇ ਹਨ, ਅਤੇ ਇਹ ਪਹਿਲ ਨੌਜਵਾਨਾਂ ਨੂੰ ਇਹਨਾਂ ਨਾਲ ਨਿਪਟਣ…
Read More
ਸੋਨੀ ਸਿਹੋੜਾ, ਅਰਫ ਡੋਡਾ ਤੇ ਬੌਬੀ ਪਟਿਆਲਾ ਨੇ ਜਿੱਤੀਆਂ ਝੰਡੀ ਦੀਆਂ ਕੁਸ਼ਤੀਆਂ

ਸੋਨੀ ਸਿਹੋੜਾ, ਅਰਫ ਡੋਡਾ ਤੇ ਬੌਬੀ ਪਟਿਆਲਾ ਨੇ ਜਿੱਤੀਆਂ ਝੰਡੀ ਦੀਆਂ ਕੁਸ਼ਤੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਨੇੜਲੇ ਪਿੰਡ ਧਮੋਟ ਖੁਰਦ ਵਿੱਚ ਡੇਰਾ ਰਾਮਸਰ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਧਮੋਟ ਕਲਾਂ ਤੇ ਖੁਰਦ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਬਾਬਾ ਰਾਘੋ ਰਾਮ ਜੀ ਦੇ ਸਲਾਨਾ ਜੋੜ ਮੇਲੇ ‘ਤੇ ਸਾਬਕਾ ਸਰਪੰਚ ਤੇ ਪ੍ਰਧਾਨ ਗੁਰਮੀਤ ਸਿੰਘ ਮੀਤਾ ਦੀ ਪ੍ਰਧਾਨਗੀ ਹੇਠ ਭਾਰੀ ਦੰਗਲ ਮੇਲਾ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਅਖਾੜਿਆ ਦੇ ਸੈਂਕੜੇ ਭਲਵਾਨਾਂ ਨੇ ਜੋਰ ਅਜ਼ਮਾਈ ਕੀਤੀ। ਝੰਡੀ ਦੀ ਕੁਸ਼ਤੀ ਦੀ ਹੱਥ ਜੋੜੀ ਕਰਵਾਉਣ ਦੀ ਰਸਮ ਮਹੰਤ ਬਾਬਾ ਬਲਵਿੰਦਰ ਦਾਸ, ਡੇਰਾ ਜੀਤਾਨੰਦ ਧਮੋਟ ਕਲਾਂ ਤੇ ਪ੍ਰਬੰਧਕ ਕਮੇਟੀ ਨੇ ਅਦਾ ਕੀਤੀ ਅਤੇ ਭਲਵਾਨਾਂ ਨੂੰ ਆਸ਼ੀਰਵਾਦ ਦਿੱਤਾ। ਵੱਡੀ ਝੰਡੀ ਦੀ ਕੁਸ਼ਤੀ ਸਾਹਿਬਾਜ ਆਲਮਗੀਰ ਤੇ ਸੀਪਾ ਰਾਈਏਵਾਲ ਵਿੱਚਕਾਰ ਪੂਰੇ ਗਹਿਗੱਚ ਮੁਕਾਬਲੇ…
Read More
ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5% ਦੀ ਦਰ ਨਾਲ ਵਧੇਗਾ: ਈਵਾਈ ਰਿਪੋਰਟ

ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5% ਦੀ ਦਰ ਨਾਲ ਵਧੇਗਾ: ਈਵਾਈ ਰਿਪੋਰਟ

ਨੈਸ਼ਨਲ ਟਾਈਮਜ਼ ਬਿਊਰੋ :- ਈਵਾਈ ਇਕੌਨਮੀ ਵਾਚ ਦਾ ਕਹਿਣਾ ਹੈ ਕਿ 1 ਅਪਰੈਲ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਵਰ੍ਹੇ 2025-26 ਦੌਰਾਨ ਭਾਰਤੀ ਅਰਥਚਾਰਾ 6.5 ਫ਼ੀਸਦ ਦੀ ਦਰ ਨਾਲ ਵਧੇਗਾ। ਈਵਾਈ ਦਾ ਮੰਨਣਾ ਹੈ ਕਿ ਤਵਾਜ਼ਨ ਵਾਲੀ ਵਿੱਤੀ ਰਣਨੀਤੀ ਲੰਮੇ ਸਮੇਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਵਧਾਏਗੀ। ਈਵਾਈ ਇਕੌਨਮੀ ਵਾਚ ਦੀ ਮਾਰਚ ਮਹੀਨੇ ਦੀ ਰਿਪੋਰਟ ’ਚ ਸਾਲ 2024-25 ’ਚ ਭਾਰਤ ਦੀ ਜੀਡੀਪੀ ਦੀ ਦਰ 6.4 ਜਦਕਿ ਸਾਲ 2025-26 ਦੌਰਾਨ 6.5 ਫੀਸਦ ਰਹਿਣ ਦਾ ਅਨੁਮਾਨ ਜ਼ਾਹਿਰ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਲਈ ਵਿੱਤੀ ਨੀਤੀ ਨੂੰ ਦੇਸ਼ ਦੀ ਵਿਕਸਿਕ ਭਾਰਤ ਦੀ ਮੁਹਿੰਮ ਨਾਲ ਜੋੜਨ ਦੀ ਲੋੜ ਹੈ।
Read More
ਮਨਿੰਦਰਜੀਤ ਸਿੰਘ ਬੇਦੀ ਬਣੇ ਪੰਜਾਬ ਦੇ ਨਵੇਂ DIG, ਗੁਰਿੰਦਰ ਸਿੰਘ ਨੇ ਦਿੱਤਾ ਸੀ ਅਸਤੀਫ਼ਾ

ਮਨਿੰਦਰਜੀਤ ਸਿੰਘ ਬੇਦੀ ਬਣੇ ਪੰਜਾਬ ਦੇ ਨਵੇਂ DIG, ਗੁਰਿੰਦਰ ਸਿੰਘ ਨੇ ਦਿੱਤਾ ਸੀ ਅਸਤੀਫ਼ਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੂੰ ਸੂਬੇ ਦਾ ਨਵਾਂ ਐਡਵੋਕੇਟ ਜਨਰਲ (AG) ਨਿਯੁਕਤ ਕੀਤਾ ਹੈ। ਇਹ ਫੈਸਲਾ ਸੀਨੀਅਰ ਵਕੀਲ ਗੁਰਮਿੰਦਰ ਸਿੰਘ ਗੈਰੀ ਦੇ ਅਸਤੀਫ਼ੇ ਤੋਂ ਬਾਅਦ ਲਿਆ ਗਿਆ। ਉਸਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ 30 ਮਾਰਚ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ। “ਭਾਰਤ ਦੇ ਸੰਵਿਧਾਨ ਦੀ ਧਾਰਾ 165 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਦੇ ਰਾਜਪਾਲ ਇਸ ਦੁਆਰਾ ਇੰਦਰਜੀਤ ਸਿੰਘ ਬੇਦੀ ਦੇ ਪੁੱਤਰ ਮਨਿੰਦਰਜੀਤ ਸਿੰਘ ਬੇਦੀ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕਰਦੇ ਹਨ। ਇਹ ਨਿਯੁਕਤੀ ਉਸ ਮਿਤੀ ਤੋਂ ਲਾਗੂ ਹੋਵੇਗੀ ਜਿਸ ਦਿਨ ਉਹ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ,” ਪੰਜਾਬ ਦੇ…
Read More
ਚੈਤ੍ਰ ਨਵਰਾਤਰ ‘ਚ ਸ਼ੁਰੂ ਹੋਇਆ ਨਵਾਂ ਸਾਲ, ਸਵਾਮੀ ਆਨੰਦ ਸਵਰੂਪ ਨੇ ਲਏ ਤਿੰਨ ਵੱਡੇ ਸੰਕਲਪ

ਚੈਤ੍ਰ ਨਵਰਾਤਰ ‘ਚ ਸ਼ੁਰੂ ਹੋਇਆ ਨਵਾਂ ਸਾਲ, ਸਵਾਮੀ ਆਨੰਦ ਸਵਰੂਪ ਨੇ ਲਏ ਤਿੰਨ ਵੱਡੇ ਸੰਕਲਪ

ਨੈਸ਼ਨਲ ਟਾਈਮਜ਼ ਬਿਊਰੋ :- ਚੈਤ੍ਰ ਨਵਰਾਤਰ ਦੀ ਸ਼ੁਰੂਆਤ ਨਾਲ ਹੀ ਹਿੰਦੂ ਨਵ ਵਰ੍ਹੇ ਦਾ ਆਗਾਜ਼ ਹੋ ਗਿਆ। ਇਸ ਮੌਕੇ ‘ਤੇ ਸ਼ਾਂਭਵੀ ਪੀਠਾਧੀਸ਼ਵਰ ਸਵਾਮੀ ਆਨੰਦ ਸਵਰੂਪ ਨੇ ਤਿੰਨ ਮਹੱਤਵਪੂਰਨ ਸੰਕਲਪ ਲਏ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸੰਕਲਪ ਕੇਵਲ ਉਨ੍ਹਾਂ ਦੇ ਨਹੀਂ ਹਨ, ਸਗੋਂ ਉਨ੍ਹਾਂ ‘ਚ ਲੋਕਾਂ ਨੂੰ ਵੀ ਜੋੜਿਆ ਜਾਵੇਗਾ। ਸਵਾਮੀ ਆਨੰਦ ਸਵਰੂਪ ਨੇ ਦੱਸਿਆ ਕਿ ਉਨ੍ਹਾਂ ਨੇ ਉਤਰਾਖੰਡ ਨੂੰ ਕਾਨੂੰਨੀ ਤੌਰ ‘ਤੇ ਦੇਵਭੂਮੀ ਘੋਸ਼ਿਤ ਕਰਵਾਉਣ, ਹਿਮਾਲਿਆ ਨੂੰ ਦੇਵਾਲਯ ਬਣਾਉਣ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਤਿੰਨ ਸੰਕਲਪ ਲਏ ਹਨ। ਉਨ੍ਹਾਂ ਕਿਹਾ ਕਿ ਹਿਮਾਲਿਆ ਸਦੀ ਦਰ ਸਦੀ ਰਿਸ਼ੀਆਂ ਦੀ ਧਿਆਨ, ਸਾਧਨਾ ਅਤੇ ਸ਼ੋਧ ਦਾ ਕੇਂਦਰ ਰਿਹਾ ਹੈ, ਪਰ ਇੱਕ…
Read More
ਨਕਲੀ ਕਰਨਲ ਦੀ ਪਤਨੀ ਬਣ ਔਰਤ ਨੇ 50 ਲੱਖ ਦੀ ਠੱਗੀ ਮਾਰੀ, ਪੁਲਿਸ ਨੇ ਕੀਤਾ ਗ੍ਰਿਫਤਾਰ!

ਨਕਲੀ ਕਰਨਲ ਦੀ ਪਤਨੀ ਬਣ ਔਰਤ ਨੇ 50 ਲੱਖ ਦੀ ਠੱਗੀ ਮਾਰੀ, ਪੁਲਿਸ ਨੇ ਕੀਤਾ ਗ੍ਰਿਫਤਾਰ!

ਨੈਸ਼ਨਲ ਟਾਈਮਜ਼ ਬਿਊਰੋ :- ਸਮਰਾਲਾ, ਸਥਾਨਿਕ ਪੁਲਿਸ ਵੱਲੋਂ ਇਕ ਔਰਤ ਖਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸਨੇ ਭਾਰਤੀ ਫੌਜ ਦੇ ਕਰਨਲ ਦੀ ਨਕਲੀ ਪਤਨੀ ਬਣ ਕੇ ਮੁਹਾਲੀ ਵਸਦੇ ਇਕ ਵਿਅਕਤੀ ਨਾਲ ਜ਼ਮੀਨ ਵੇਚਣ ਦੇ ਨਾਂ ‘ਤੇ 50 ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦਾ ਪਤਾ ਚੱਲਿਆ ਹੈ। ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਉਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸਨੇ ਕਸ਼ਮੀਰ ਕੌਰ ਤੋਂ ਜਸਪਾਲ ਗਿੱਲ ਬਣਕੇ ਲੱਖਾਂ ਰੁਪਏ ਦੀ ਠੱਗੀ ਨੂੰ ਅੰਜ਼ਾਮ ਦਿੱਤਾ। ਥਾਣਾ ਮੁਖੀ ਪਵਿੱਤਰ ਸਿੰਘ ਅਤੇ ਤਫ਼ੀਤੀਸ਼ੀ ਅਧਿਕਾਰੀ ਏਐਸਆਈ ਹਰਜਿੰਦਰ ਸਿੰਘ ਨੇ ਦੱਸਿਆ ਕਿ ਮਲਕੀਤ ਸਿੰਘ ਚਾਹਲ ਪੁੱਤਰ ਅਜੀਤ ਸਿੰਘ ਵਾਸੀ ਚਮਕੌਰ ਸਾਹਿਬ ਨੇ ਪੁਲਿਸ…
Read More
ਡੀਏਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ, ਸਿੱਖਿਆ ਮੰਤਰੀ ਵਲੋਂ 11 ਲੱਖ ਦੀ ਗ੍ਰਾਂਟ ਦਾ ਐਲਾਨ

ਡੀਏਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ, ਸਿੱਖਿਆ ਮੰਤਰੀ ਵਲੋਂ 11 ਲੱਖ ਦੀ ਗ੍ਰਾਂਟ ਦਾ ਐਲਾਨ

4o ਨੈਸ਼ਨਲ ਟਾਈਮਜ਼ ਬਿਊਰੋ :- ਇੱਕੋਂ ਦੇ ਡੀ.ਏ.ਵੀ ਕਾਲਜ ਸੈਕਟਰ 10 ਵਿੱਚ ਸਾਲਾਨਾ ਸਮਾਗਮ ਕਾਰਵਾਂ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਮੋਨਾ ਨਾਰੰਗ, ਡੀਐਸਡਬਲਿਊ ਡਾ. ਹਰਮੁਨੀਸ਼ ਤਨੇਜਾ, ਡਿਪਟੀ ਡੀਐਸਡਬਲਿਊ ਡਾ. ਮਨਮਿੰਦਰ ਸਿੰਘ ਅਤੇ ਡਾ. ਸੁਮਿਤਾ ਬਖਸ਼ੀ ਨੇ ਸਹਿਯੋਗ ਦਿੱਤਾ। ਇਹ ਸਮਾਗਮ ਵਿਦਿਆਰਥੀ ਪਰਿਸ਼ਦ ਐਚਐਸਏ ਅਤੇ ਐਚਵੀਐਸਯੂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦੌਰਾਨ ਹਰਿਆਣਾ ਦੇ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ 11 ਲੱਖ ਦੀ ਗ੍ਰਾਂਟ ਦਾ ਐਲਾਨ ਕੀਤਾ ਜਦੋਂ ਕਿ ਕ੍ਰਿਸ਼ਨ ਲਾਲ ਪੰਵਾਰ ਨੇ ਸਿੱਖਿਆ ਅਤੇ ਅਤਿ-ਆਧੁਨਿਕ ਖੇਡ ਉਪਕਰਣਾਂ ਲਈ 11 ਲੱਖ ਰੁਪਏ ਦਿੱਤੇ । ਇਸ ਤੋਂ ਇਲਾਵਾ ਇਕ ਲੱਖ ਰੁਪਏ ਹੋਰ…
Read More
ਜੰਡਿਆਲਾ ਗੁਰੂ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਝੱਟਕਾ!

ਜੰਡਿਆਲਾ ਗੁਰੂ ਵਿੱਚ ਕਾਂਗਰਸ ਅਤੇ ਭਾਜਪਾ ਨੂੰ ਝੱਟਕਾ!

ਨੈਸ਼ਨਲ ਟਾਈਮਜ਼ ਬਿਊਰੋ :- ਜੰਡਿਆਲਾ ਗੁਰੂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਅਗਵਾਈ ਵਿੱਚ ਸੈਂਕੜੇ ਕਾਂਗਰਸੀ ਅਤੇ ਭਾਜਪਾ ਵਰਕਰ ਪਾਰਟੀ ਵਿੱਚ ਸ਼ਾਮਲ ਹੋਏ। ਮੁੱਖ ਤੌਰ ’ਤੇ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਜਗਰੂਪ ਸਿੰਘ ਰੂਬੀ ਓਬੀਸੀ ਵਿੰਗ ਦੇ ਸਾਬਕਾ ਚੇਅਰਮੈਨ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਰਹਿ ਚੁੱਕੇ ਹਨ। ਇਸੇ ਤਰ੍ਹਾਂ ਤਜਿੰਦਰ ਸਿੰਘ ਚੰਦੀ ਭਾਜਪਾ ਦੇ ਓਬੀਸੀ ਮੋਰਚੇ ਦੇ ਮੌਜੂਦਾ ਸਕੱਤਰ ਹਨ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਮੌਜੂਦਾ ਨੀਤੀਆਂ ਨੂੰ ਦੇਖਦਿਆਂ ਹੋਰਨਾਂ ਪਾਰਟੀਆਂ ਦੇ ਵਰਕਰ ‘ਆਪ’ ਵਿੱਚ…
Read More
ਪਾਵਨ ਸਰੂਪ ਅਗਨ ਭੇਟ; ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਇਜ਼ਾ

ਪਾਵਨ ਸਰੂਪ ਅਗਨ ਭੇਟ; ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਜਾਇਜ਼ਾ

ਨੈਸ਼ਨਲ ਟਾਈਮਜ਼ ਬਿਊਰੋ :- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਮ ਵਿਖੇ ਗੁਰਦੁਆਰਾ ਸਾਹਿਬ 'ਚ ਬਿਜਲੀ ਦਾ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਅਗਨ ਭੇਟ ਹੋਣ ਦੀ ਘਟਨਾ ਸਬੰਧੀ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਇਸ ਘਟਨਾ ਨੂੰ ਪ੍ਰਬੰਧਕਾਂ ਦੀ ਲਾਪ੍ਰਵਾਹੀ ਕਰਾਰ ਦਿੱਤਾ। ਇਸ ਦੌਰਾਨ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਾਪਰੀ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਜਥੇਦਾਰ ਨੇ ਆਖਿਆ ਕਿ ਪਿੰਡ ਦੇ ਇਸ ਗੁਰਦੁਆਰੇ ਅਤੇ ਹੋਰ ਵੀ ਕਈ ਗੁਰਦੁਆਰਿਆਂ ਵਿੱਚ ਪਹਿਰੇਦਾਰ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੇ…
Read More
31 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕਿਸਾਨ ਧਰਨੇ

31 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕਿਸਾਨ ਧਰਨੇ

ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਭੂ ਅਤੇ ਢਾਬੀ ਗੁਜਰਾਂ ਬਾਰਡਰ ’ਤੇ 13 ਮਹੀਨਿਆਂ ਤੱਕ ਕਿਸਾਨ ਅੰਦੋਲਨ 2 ਦੇ ਬੈਨਰ ਹੇਠ ਸੰਘਰਸ਼ ਕਰਨ ਵਾਲੀਆਂ ਫੋਰਮਾਂ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ (ਗੈਰ ਸਿਆਸੀ) ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ 31 ਮਾਰਚ ਨੂੰ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਦਿੱਤੇ ਜਾਣਗੇ। ਇਸ ਦੌਰਾਨ ਫ਼ਸਲਾਂ ’ਤੇ ਐਮਐਸਪੀ ਗਾਰੰਟੀ ਕਾਨੂੰਨ ਸਮੇਤ 12 ਮੰਗਾਂ ਜਲਦ ਹੱਲ ਕਰਨ ਦੀ ਮੰਗ ਕੀਤੀ ਜਾਵੇਗੀ।ਇਹ ਮੰਗ ਵੀ ਕੀਤੀ ਜਾਵੇਗੀ ਕਿ 19 ਮਾਰਚ ਨੂੰ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰ ’ਤੇ ਪੁਲੀਸ ਬਲ ਦੀ ਵਰਤੋਂ ਕਰਕੇ ਮੋਰਚੇ ਉਖਾੜਨ ਦੀ ਕਾਰਵਾਈ ਕਰਨ ਕਾਰਨ ਹੋਏ ਨੁਕਸਾਨ ਦੀ ਭਰਪਾਈ ਪੰਜਾਬ ਸਰਕਾਰ ਵਲੋਂ ਕੀਤੀ…
Read More
ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਮੰਤਰੀ ਲਾਲ ਚੰਦ ਕਟਾਰੂਚੱਕ

ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਮੰਤਰੀ ਲਾਲ ਚੰਦ ਕਟਾਰੂਚੱਕ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਕਣਕ ਵੇਚਣ ਸਮੇਂ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਕਿਸਾਨਾਂ ਦੀ ਅਦਾਇਗੀ ਵੀ 24 ਘੰਟਿਆਂ ਵਿੱਚ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਕਣਕ ਖਰੀਦ ਤੋਂ ਪਹਿਲਾਂ ਪੰਜਾਬ ਸਰਕਾਰ ਨੂੰ ਕੈਸ਼ ਕਰੈਡਿਟ ਲਿਮਟ (ਸੀਸੀਐਲ) ਦੇ 28 ਹਜ਼ਾਰ ਕਰੋੜ ਰੁਪਏ ਮਿਲ ਚੁੱਕੇ ਹਨ।
Read More
ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ!

ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਨੇ ਅਹੁਦੇ ਤੋਂ ਅਸਤੀਫ਼ਾ ਦਿੱਤਾ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖਬਰ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਮੌਜੂਦਾ ਐਡਵੋਕੇਟ ਜਨਰਲ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਅਸਤੀਫ਼ਾ ਸੌਂਪਿਆ ਹੈ। ਹਾਲਾਂਕਿ ਅਜੇ ਤੱਕ ਕੋਈ ਸਰਕਾਰੀ ਪੁਸ਼ਟੀ ਨਹੀਂ ਹੋਈ ਹੈ ਅਤੇ ਨਾ ਹੀ AG ਵੱਲੋਂ ਇਸ ਬਾਰੇ ਕੋਈ ਬਿਆਨ ਜਾਰੀ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਗੁਰਮਿੰਦਰ ਸਿੰਘ ਗੈਰੀ ਨੇ ਅਕਤੂਬਰ 2023 ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ। ਉਹ ਸੂਬੇ ਦੇ 35ਵੇਂ ਏਜੀ ਬਣੇ ਸਨ। ਉਨ੍ਹਾਂ ਦੀ ਨਿਯੁਕਤੀ ਸੀਨੀਅਰ ਵਕੀਲ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਹੋਈ ਸੀ। ਵਿਨੋਦ ਘਈ ਨੇ ਵੀ ਨਿੱਜੀ ਕਾਰਨਾਂ ਦਾ…
Read More
ਹਰਿਆਣਾ – ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਹਰਿਆਣਾ – ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਗੁਰੂਗ੍ਰਾਮ ਦੇ ਬਸਾਈ ਚੌਕ ਇਲਾਕੇ ਵਿੱਚ ਇੱਕ ਝੁੱਗੀ-ਝੌਂਪੜੀਆਂ ਵਿੱਚ ਘੱਟੋ-ਘੱਟ 100 ਝੌਂਪੜੀਆਂ ਸੜ ਗਈਆਂ। ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 6 ਵਜੇ ਲੱਗੀ। ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ "ਫਾਇਰ ਬ੍ਰਿਗੇਡ ਨੂੰ ਇੱਕ ਕਾਲ ਮਿਲਣ ਤੋਂ ਤੁਰੰਤ ਬਾਅਦ, ਵੱਖ-ਵੱਖ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ, ਜੋ ਕਿ ਇੱਕ ਝੌਂਪੜੀ ਵਿੱਚ ਲੱਗੀ ਸੀ।" ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।"ਫਾਇਰ ਬ੍ਰਿਗੇਡ ਕੁਝ ਘੰਟਿਆਂ ਵਿੱਚ ਅੱਗ ਬੁਝਾਉਣ ਵਿੱਚ ਕਾਮਯਾਬ ਹੋ ਗਏ, ਅਤੇ ਇਸ ਘਟਨਾ ਵਿੱਚ ਕੋਈ ਵੀ…
Read More
ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

ਪਾਕਿਸਤਾਨ ਦੀ ਕੱਟੜ ਮਾਨਸਿਕਤਾ ਨਹੀਂ ਬਦਲ ਸਕਦਾ ਭਾਰਤ: ਜੈਸ਼ੰਕਰ

ਨੈਸ਼ਨਲ ਟਾਈਮਜ਼ ਬਿਊਰੋ :- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਲੋਕ ਸਭਾ ’ਚ ਬੋਲਦਿਆਂ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਘੱਟਗਿਣਤੀ ਭਾਈਚਾਰਿਆਂ ਦੇ ਲੋਕਾਂ ’ਤੇ ਹਮਲੇ ਦੀਆਂ ਘਟਨਾਵਾਂ ਨੂੰ ਉਭਾਰਿਆ। ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਪਾਕਿਸਤਾਨ ਵਿੱਚ ਘੱਟਗਿਣਤੀਆਂ ਨਾਲ ਹੋ ਰਹੇ ਸਲੂਕ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ ਅਤੇ ਪਰ ਦੇਸ਼ (ਭਾਰਤ) ਕਿਸੇ ਗੁਆਂਢੀ ਮੁਲਕ ਦੀ ‘ਕੱਟੜ ਮਾਨਸਿਕਤਾ’ ਨੂੰ ਨਹੀਂ ਬਦਲ ਸਕਦਾ। ਲੋਕ ਸਭਾ ’ਚ ਪ੍ਰਸ਼ਨ ਕਾਲ ਦੌਰਾਨ ਇੱਕ ਸਵਾਲ ਦੇ ਜਵਾਬ ’ਚ ਜੈਸ਼ੰਕਰ ਨੇ ਪਾਕਿਸਤਾਨ ’ਚ ਫਰਵਰੀ ਮਹੀਨੇ ਹਿੰਦੂਆਂ ’ਤੇ ਹੋਏ ਹਮਲਿਆਂ ਦੀਆਂ 10 ਘਟਨਾਵਾਂ ਦਾ ਹਵਾਲਾ ਦਿੱਤਾ। ਵਿਦੇਸ਼ ਮੰਤਰੀ ਨੇ ਸਿੱਖ, ਇਸਾਈ ਤੇ ਅਹਿਮਦੀਆ ਭਾਈਚਾਰੇ ਦੇ ਲੋਕਾਂ ਨਾਲ…
Read More
ਠੱਗਾਂ ਦੀ ਧਮਕੀਆਂ ਤੋਂ ਤੰਗ ਆ ਕੇ ਵ੍ਰਿੱਧ ਜੋੜੇ ਨੇ ਕੀਤੀ ਆਤਮਹਤਿਆ, 50 ਲੱਖ ਰੁਪਏ ਗਵਾ ਬੈਠੇ

ਠੱਗਾਂ ਦੀ ਧਮਕੀਆਂ ਤੋਂ ਤੰਗ ਆ ਕੇ ਵ੍ਰਿੱਧ ਜੋੜੇ ਨੇ ਕੀਤੀ ਆਤਮਹਤਿਆ, 50 ਲੱਖ ਰੁਪਏ ਗਵਾ ਬੈਠੇ

4o ਕਰਨਾਟਕਾ, ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ‘ਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ, ਜਿੱਥੇ ਇੱਕ ਵਧੀਕ ਉਮਰ ਦੇ ਜੋੜੇ ਨੇ ਆਪਣੀ ਜ਼ਿੰਦਗੀ ਖ਼ਤਮ ਕਰ ਲਈ। ਦਿਆਨਗੋ ਨਜਰਤ (83) ਨੇ ਆਪਣੀ ਗਲ੍ਹਾ ਕੱਟ ਕੇ ਆਤਮਹਤਿਆ ਕਰ ਲਈ, ਜਦਕਿ ਉਨ੍ਹਾਂ ਦੀ ਪਤਨੀ ਪਲੇਵਿਆਨਾ ਨਜਰਤ ਨੇ ਜ਼ਹਿਰ ਨਿਗਲ ਲਿਆ। ਘਰ ‘ਚੋਂ ਇੱਕ ਸੁਸਾਇਡ ਨੋਟ ਮਿਲਿਆ, ਜਿਸ ‘ਚ ਉਨ੍ਹਾਂ ਨੇ ਆਪਣੀ ਤਕਲੀਫ਼ ਬਿਆਨ ਕਰਦੇ ਹੋਏ ਦੱਸਿਆ ਕਿ ਕਈ ਦਿਨਾਂ ਤੋਂ ਉਹ ਠੱਗਾਂ ਦੇ ਧਮਕੀਆਂ ਕਾਰਨ ਤੰਗ ਹੋ ਗਏ ਸਨ। ਇਹ ਠੱਗ ਦਿੱਲੀ ਕਰਾਈਮ ਬ੍ਰਾਂਚ ਦੇ ਅਧਿਕਾਰੀ ਬਣ ਕੇ ਉਨ੍ਹਾਂ ਨੂੰ ਲਗਾਤਾਰ ਧਮਕਾ ਰਹੇ ਸਨ।ਮਿਆਂਮਾਰ ਸਕੱਤਰਾਲਾ ‘ਚ ਕੰਮ ਕਰ ਚੁੱਕੇ ਇਹ ਦੋਵੇਂ…
Read More
ਮਹਿਲਾ ਹੱਤਿਆ ਮਾਮਲਾ: ਸੁਪਰੀਮ ਕੋਰਟ ਨੇ ਪੰਜਾਬ ਪੁਲਸ ਨੂੰ ‘ਸਿਟ’ ਬਣਾਉਣ ਦੇ ਨਿਰਦੇਸ਼

ਮਹਿਲਾ ਹੱਤਿਆ ਮਾਮਲਾ: ਸੁਪਰੀਮ ਕੋਰਟ ਨੇ ਪੰਜਾਬ ਪੁਲਸ ਨੂੰ ‘ਸਿਟ’ ਬਣਾਉਣ ਦੇ ਨਿਰਦੇਸ਼

ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ ਮਹਿਲਾ ਦੀ ਉਸ ਦੇ ਪਤੀ ਅਤੇ ਪ੍ਰੇਮੀ ਵੱਲੋਂ ਕਥਿਤ ਤੌਰ ’ਤੇ ਹੱਤਿਆ ਕੀਤੇ ਜਾਣ ਦੇ ਮਾਮਲੇ ’ਚ ਪੰਜਾਬ ਪੁਲੀਸ ਦੇ ਡੀਜੀਪੀ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਕਾਇਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐੱਨ. ਕੋਟੀਸ਼ਵਰ ਸਿੰਘ ’ਤੇ ਆਧਾਰਿਤ ਬੈਂਚ ਨੇ ਪੀੜਤਾ ਦੇ ਪਿਤਾ ਵੱਲੋਂ ਜਵਾਈ ਨੂੰ ਮਿਲੀ ਜ਼ਮਾਨਤ ਖ਼ਿਲਾਫ਼ ਪਾਈ ਗਈ ਅਰਜ਼ੀ ’ਤੇ ਸੁਣਵਾਈ ਕਰਦਿਆਂ ਡੀਜੀਪੀ ਨੂੰ ਹੁਕਮ ਦਿੱਤਾ ਕਿ ਉਹ ਦੋ ਆਈਪੀਐੱਸ ਅਧਿਕਾਰੀਆਂ ਅਤੇ ਇਕ ਮਹਿਲਾ ਅਫ਼ਸਰ ’ਤੇ ਆਧਾਰਿਤ ਤਿੰੰਨ ਮੈਂਬਰੀ ਸਿਟ ਕਾਇਮ ਕਰਨ। ਬੈਂਚ ਨੇ ਸਿਟ ਨੂੰ ਤਿੰਨ ਮਹੀਨਿਆਂ ’ਚ ਜਾਂਚ ਮੁਕੰਮਲ ਕਰਕੇ ਮਾਮਲੇ ਦਾ ਨਿਬੇੜਾ ਕਰਨ ਦੇ…
Read More
ਪੰਜਾਬ ’ਚ 1 ਅਪਰੈਲ ਤੋਂ ਸਕੂਲ ਦਾ ਸਮਾਂ ਬਦਲਿਆ

ਪੰਜਾਬ ’ਚ 1 ਅਪਰੈਲ ਤੋਂ ਸਕੂਲ ਦਾ ਸਮਾਂ ਬਦਲਿਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ’ਚ ਗਰਮੀ ਵਧਣ ਦੇ ਨਾਲ ਹੀ ਸਕੂਲਾਂ ਦਾ ਸਮਾਂ ਵੀ ਬਦਲ ਗਿਆ ਹੈ। ਪਹਿਲੀ ਅਪਰੈਲ ਤੋਂ ਸੂਬੇ ’ਚ ਸਕੂਲ ਸਵੇਰੇ 8 ਵਜੇ ਤੋਂ ਲੱਗਣਗੇ, ਜਦੋਂ ਕਿ ਛੁੱਟੀ ਬਾਅਦ ਦੁਪਹਿਰੇ 2 ਵਜੇ ਹੋਵੇਗੀ। ਇਹ ਆਦੇਸ਼ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ।
Read More
ਪੰਜਾਬ ਬਜਟ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ

ਪੰਜਾਬ ਬਜਟ: ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਜਟ ਦੀਆਂ ਕਾਪੀਆਂ ਸਾੜੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਅਨੁਸਾਰ ਅੱਜ ਸਥਾਨਕ ਖਜ਼ਾਨਾ ਦਫ਼ਤਰ ਸਾਹਮਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਮੁਲਜ਼ਮਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਚੌਥੇ ਬਜਟ ਨੇ ਆਪ ਦਾ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਵਤੀਰਾ ਚੌਰਾਹੇ ਵਿੱਚ ਨੰਗਾ ਕੀਤਾ ਹੈ। ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਆਪਣੇ ਬਜਟ ਭਾਸ਼ਨ ਦੇ 49 ਨੰਬਰ ਸਫੇ ਤੇ ਮੁਲਾਜ਼ਮਾ ਪ੍ਰਤੀ ਵਰਤੀ ਗਈ ਭਾਸ਼ਾ ਤਾਂ ਪੜਨ ਨੂੰ ਬਹੁਤ ਸੋਹਣੀ ਲੱਗਦੀ ਹੈ ਪਰ ਅੰਦਰੋਂ ਇਹ ਬਜਟ ਪੰਜਾਬ…
Read More
ਕੈਨੇਡਾ ਆਏ ਜਸਪ੍ਰੀਤ ਸਿੰਘ ਨੇ ਫ਼ੌਜ ਵਿਚ ਲੈਫਟੀਨੈਂਟ ਬਣ ਕੇ ਵਧਾਇਆ ਮਾਣ

ਕੈਨੇਡਾ ਆਏ ਜਸਪ੍ਰੀਤ ਸਿੰਘ ਨੇ ਫ਼ੌਜ ਵਿਚ ਲੈਫਟੀਨੈਂਟ ਬਣ ਕੇ ਵਧਾਇਆ ਮਾਣ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀਆਂ ਨੇ ਪੂਰੀ ਦੁਨੀਆਂ ਵਿਚ ਅਪਣੀ ਮਿਹਨਤ ਨਾਲ ਚੰਗਾ ਨਾਮਣਾ ਖਟਿਆ ਹੈ। ਮਿਹਨਤ ਨਾਲ ਪੰਜਾਬੀਆਂ ਨੇ ਹਰ ਮੁਕਾਮ ਸਰ ਕੀਤਾ ਹੈ। ਹੁਣ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਬੱਢਲ ਨਾਲ ਸਬੰਧਿਤ ਗੁਰਸਿੱਖ ਨੌਜਵਾਨ ਜਸਪ੍ਰੀਤ ਸਿੰਘ ਆਪਣੀ ਸਖ਼ਤ ਮਿਹਨਤ ਨਾਲ ਕੈਨੇਡਾ ਦੀ ਫ਼ੌਜ ਵਿਚ ਬਤੌਰ ਲੈਫਟੀਨੈਂਟ ਭਰਤੀ ਹੋਇਆ ਹੈ, ਜਿਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ ਉਕਤ ਨੌਜਵਾਨ ਦਾ ਆਪਣੇ ਪਿੰਡ ਆਉਣ ਉਤੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਦੱਸਣਯੋਗ ਹੈ ਕਿ 31 ਸਾਲਾ ਨੌਜਵਾਨ ਬੀ. ਫਾਰਮੇਸੀ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਕੈਨੇਡਾ ਦੇ ਓਂਟਾਰੀਓ ਚਲਾ ਗਿਆ ਸੀ। ਉਸ ਤੋਂ ਬਾਅਦ ਇਸ ਨੌਜਵਾਨ ਨੇ ਆਸਟ੍ਰੇਲੀਆ ਤੋਂ ਮਾਸਟਰ ਡਿਗਰੀ…
Read More
ਨਗਰ ਨਿਗਮ ਚੋਣਾਂ ‘ਚ ਬੇਨਿਯਮੀਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਹੁਕਮ

ਨਗਰ ਨਿਗਮ ਚੋਣਾਂ ‘ਚ ਬੇਨਿਯਮੀਆਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਹੁਕਮ

ਨੈਸ਼ਨਲ ਟਾਈਮਜ਼ ਬਿਊਰੋ :- ਸੁਪਰੀਮ ਕੋਰਟ ਨੇ 2024 ਦੀਆਂ ਨਗਰ ਨਿਗਮ ਚੋਣਾਂ ਦੌਰਾਨ ਹੋਈਆਂ ਬੇਨਿਯਮੀਆਂ ਦੀ ਜਾਂਚ ਲਈ ਹੁਕਮ ਜਾਰੀ ਕਰ ਦਿੱਤੇ ਹਨ। ਕੋਰਟ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਸਾਬਕਾ ਜਸਟਿਸ ਨਿਰਮਲਜੀਤ ਕੌਰ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ।ਇਹ ਮਾਮਲਾ ਉਹਨਾਂ ਉਮੀਦਵਾਰਾਂ ਦੀਆਂ ਸ਼ਿਕਾਇਤਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ। ਉਮੀਦਵਾਰਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ‘ਤੇ ਹਮਲੇ ਹੋਏ, ਕੱਪੜੇ ਪਾੜੇ ਗਏ ਅਤੇ ਨਾਮਜ਼ਦਗੀ ਪੱਤਰ ਖੋਹ ਲਏ ਗਏ। ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਐਨ. ਕੋਟੀਸ਼ਵਰ ਸਿੰਘ ਦੀ ਬੈਂਚ ਨੇ ਹੁਕਮ ਦਿੱਤਾ ਹੈ…
Read More
ਲੁਧਿਆਣਾ ‘ਚ ਕਾਰਬਨ ਡਾਈਆਕਸਾਈਡ ਟੈਂਕਰ ਪਲਟਿਆ, ਗੈਸ ਲੀਕ ਨਾਲ ਹਲਚਲ, ਇਲਾਕਾ ਸੀਲ!

ਲੁਧਿਆਣਾ ‘ਚ ਕਾਰਬਨ ਡਾਈਆਕਸਾਈਡ ਟੈਂਕਰ ਪਲਟਿਆ, ਗੈਸ ਲੀਕ ਨਾਲ ਹਲਚਲ, ਇਲਾਕਾ ਸੀਲ!

ਨੈਸ਼ਨਲ ਟਾਈਮਜ਼ ਬਿਊਰੋ :- ਕਾਰਬਨ ਡਾਈਆਕਸਾਈਡ ਗੈਸ (CO2) ਨਾਲ ਭਰਿਆ ਇੱਕ ਟੈਂਕਰ ਅੱਜ ਤੜਕੇ 3 ਵਜੇ ਲੁਧਿਆਣਾ ਦੇ ਬੱਸ ਸਟੈਂਡ ਨੇੜੇ ਪੁਲ ‘ਤੇ ਅਚਾਨਕ ਪਲਟ ਗਿਆ। ਟੈਂਕਰ ਕਿਨ੍ਹਾਂ ਹਾਲਾਤਾਂ ‘ਚ ਪਲਟਿਆ ਇਹ ਅਜੇ ਜਾਂਚ ਦਾ ਵਿਸ਼ਾ ਹੈ। ਪਤਾ ਲੱਗਾ ਹੈ ਕਿ ਡਰਾਈਵਰ ਨੇ ਸਟੀਅਰਿੰਗ ‘ਤੇ ਸੰਤੁਲਨ ਗੁਆ ਦਿੱਤਾ, ਜਿਸ ਕਾਰਨ ਟੈਂਕਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ।ਟੈਂਕਰ ਚਲਾ ਰਹੇ ਡਰਾਈਵਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਟੈਂਕਰ ਪਲਟਣ ਕਾਰਨ ਅਚਾਨਕ ਗੈਸ ਲੀਕ ਹੋਣ ਲੱਗੀ। ਪੁਲਿਸ ਨੇ ਫਿਲਹਾਲ ਬੱਸ ਸਟੈਂਡ ਦੇ ਨੇੜੇ ਵੱਡੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ।…
Read More
ਪਾਸਟਰ ਬਜਿੰਦਰ ਸਿੰਘ ਨੂੰ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ

ਪਾਸਟਰ ਬਜਿੰਦਰ ਸਿੰਘ ਨੂੰ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਇੱਕ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ। ਜਿਸ ਸਬੰਧਤ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ।ਜ਼ਿਕਰਯੋਗ ਹੈ ਕਿ ਇਹ ਮਾਮਲਾ 2018 ਵਿਚ ਜ਼ੀਰਕਪੁਰ ਦੀ ਇਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜ਼ਬਰ ਜਨਾਹ ਦੇ ਲਗਾਏ ਦੋਸ਼ ਨਾਲ ਸਬੰਧਤ ਹੈ, ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਉਸ ਨਾਲ ਬਿਨਾਂ ਸਹਿਮਤੀ ਦੇ ਸਬੰਧ ਬਣਾਏ ਸਨ। ਉਸ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸਦੀ ਇਕ ਅਸ਼ਲੀਲ ਵੀਡੀਓ ਵੀ ਬਣਾਈ ਸੀ। ਇਸ ਸਬੰਧੀ 20 ਅਪ੍ਰੈਲ 2018 ਨੂੰ ਜ਼ੀਰਕਪੁਰ ਪੁਲੀਸ ਸਟੇਸ਼ਨ ਵਿਚ…
Read More
ਜੀਪ ਦੀ ਲਪੇਟ ”ਚ ਆਉਣ ਕਾਰਨ ਮਾਸੂਮ ਦੀ ਮੌਤ

ਜੀਪ ਦੀ ਲਪੇਟ ”ਚ ਆਉਣ ਕਾਰਨ ਮਾਸੂਮ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਨੇੜਲੇ ਪਿੰਡ ਬਖੋਪੀਰ ਵਿਖੇ ਸ਼ੁੱਕਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਦੌਰਾਨ ਇੱਕ ਜੀਪ ਦੀ ਚਪੇਟ 'ਚ ਆ ਜਾਣ ਕਾਰਨ 10 ਸਾਲਾ ਮਾਸੂਮ ਬੱਚੇ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਏ.ਐੱਸ.ਆਈ. ਸੁਖਪਾਲ ਸਿੰਘ ਨੇ ਦੱਸਿਆ ਕਿ ਦਿਲਸ਼ਾਦ ਅਲੀ (10) ਪੁੱਤਰ ਇਕਬਾਲ ਖਾਨ ਵਾਸੀ ਬਖੋਪੀਰ ਅੱਜ ਪਿੰਡ ਵਿਚ ਆਪਣੇ ਦਾਦੇ ਦੀ ਆਟਾ ਚੱਕੀ ਨੇੜੇ ਹੋਰਨਾਂ ਬੱਚਿਆਂ ਨਾਲ ਖੇਡ ਰਿਹਾ ਸੀ ਤਾਂ ਇਸ ਦੌਰਾਨ ਅਚਾਨਕ ਦਿਲਸ਼ਾਦ ਦਾ ਇਕ ਜੀਪ ਨਾਲ ਹਾਦਸਾ ਹੋ ਗਿਆ। ਹਾਦਸੇ ਵਿਚ ਜੀਪ ਉਸਦੀ ਛਾਤੀ ਦੇ ਉਪਰੋਂ ਦੀ ਲੰਘ ਗਈ। ਹਾਦਸੇ ਮਗਰੋਂ ਗੰਭੀਰ ਜਖ਼ਮੀ ਹੋਏ ਦਿਲਸ਼ਾਦ ਨੂੰ ਇਲਾਜ ਲਈ…
Read More
ਲੁਧਿਆਣਾ ‘ਚ ਨਵੇਂ ਕਮਿਸ਼ਨਰ ਵਜੋਂ ਆਏ ਆਈਪੀਐਸ ਸਵਪਨ ਸ਼ਰਮਾ

ਲੁਧਿਆਣਾ ‘ਚ ਨਵੇਂ ਕਮਿਸ਼ਨਰ ਵਜੋਂ ਆਏ ਆਈਪੀਐਸ ਸਵਪਨ ਸ਼ਰਮਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪ੍ਰਸ਼ਾਸਨ ਵੱਲੋਂ ਲੋੜੀਂਦੇ ਤਬਾਦਲੇ ਕਰਦਿਆਂ ਆਈਪੀਐਸ ਸਵਪਨ ਸ਼ਰਮਾ ਨੂੰ ਲੁਧਿਆਣਾ ਦਾ ਨਵਾਂ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ, ਜਦਕਿ ਹਰਮਨਬੀਰ ਸਿੰਘ ਨੂੰ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਹ ਤਬਾਦਲੇ ਇਲਾਕਿਆਂ ਵਿੱਚ ਕਾਨੂੰਨ-ਵਿਵਸਥਾ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਨੂੰ ਹੋਰ ਬਹਿਤਰ ਬਣਾਉਣ ਦੀ ਨੀਤੀ ਦੇ ਤਹਿਤ ਕੀਤੇ ਗਏ ਹਨ।ਹਰਮਨਬੀਰ ਸਿੰਘ ਆਪਣੇ ਮਜ਼ਬੂਤ ਲੀਡਰਸ਼ਿਪ ਅਤੇ ਪ੍ਰਸ਼ਾਸਨਿਕ ਤਜਰਬੇ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਪਿਛਲੀਆਂ ਤੈਨਾਤੀਆਂ ਦੌਰਾਨ ਆਪਣੇ ਖੇਤਰਾਂ ‘ਚ ਸ਼ਾਨਦਾਰ ਕੰਮ ਕਰਦੇ ਹੋਏ ਲੋਕਾਂ ਵਿੱਚ ਇਕ ਭਰੋਸੇਯੋਗ ਅਧਿਕਾਰੀ ਵਜੋਂ ਆਪਣੀ ਪਛਾਣ ਬਣਾਈ ਹੈ। ਹੁਣ ਫਿਰੋਜ਼ਪੁਰ ਦੀ ਜ਼ਿੰਮੇਵਾਰੀ ਲੈਣ ਦੇ ਬਾਅਦ, ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਲਾਕੇ ਵਿੱਚ…
Read More
ਬਰਨਾਲਾ `ਚ ਪੁਲਿਸ ਨੇ ਦੋ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ

ਬਰਨਾਲਾ `ਚ ਪੁਲਿਸ ਨੇ ਦੋ ਗੈਂਗਸਟਰਾਂ ਦਾ ਕੀਤਾ ਐਨਕਾਊਂਟਰ

ਨੈਸ਼ਨਲ ਟਾਈਮਜ਼ ਬਿਊਰੋ :- ਬਰਨਾਲਾ-ਮਾਨਸਾ ਰੋਡ 'ਤੇ ਪੁਲਿਸ ਨਾਕਾਬੰਦੀ ਦੌਰਾਨ ਦੋ ਗੈਂਗਸਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਣ ਦੀ ਜਾਣਕਾਰੀ ਸਹਾਮਣੇ ਆਈ ਹੈ। ਧੌਲਾ ਟਰਾਈਡੈਂਟ ਫੈਕਟਰੀ ਨੇੜੇ ਪੁੱਜੀ ਤਾਂ ਸੀਆਈ ਸਟਾਫ ਬਰਨਾਲਾ ਦੀ ਟੀਮ ਵੱਲੋਂ ਨਾਕਾ ਲਾਇਆ ਹੋਇਆ ਸੀ। ਪੁਲਿਸ ਵੱਲੋਂ ਨਾਕੇਬੰਦੀ ਕਰਕੇ ਇਲਾਕੇ ਵਿੱਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਗੱਡੀ ਤੇਜ਼ ਰਫ਼ਤਾਰ ਨਾਲ ਪੁਲਿਸ ਵੱਲ ਨੂੰ ਆਈ ਅਤੇ ਉਸ ਵਿੱਚ ਸਵਾਰ ਦੋ ਬਦਮਾਸ਼ਾਂ ਵੱਲੋਂ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਪੁਲਿਸ ਵੱਲੋਂ ਵੀ ਜੁਆਬੀ ਫਾਈਰਿੰਗ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਕਾਬੂ ਕਰ ਲਿਆ। ਬਰਨਾਲਾ ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕਰਨ 'ਤੇ ਉਸ ਵਿੱਚ…
Read More

ਦਿੱਲੀ ਸਰਕਾਰ ਵੱਲੋਂ ਬਿੱਗ ਇੰਸਟੀਚਿਊਟ ਨਾਲ ਸਮਝੌਤਾ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਸਰਕਾਰ ਨੇ 12ਵੀਂ ਪਾਸ ਕਰਨ ਮਗਰੋਂ ਵਿਦਿਆਰਥੀਆਂ ਨੂੰ ਸੀਯੂਈਟੀ ਅਤੇ ਐੱਨਈਈਟੀ ਦੀ ਤਿਆਰੀ ਲਈ ਮੁਫ਼ਤ ਕ੍ਰੈਸ਼ ਕੋਰਸ ਮੁਹੱਈਆ ਕਰਵਾਉਣ ਲਈ ਬਿੱਗ ਇੰਸਟੀਚਿਊਟ ਦੇ ਨਾਲ ਇੱਕ ਸਮਝੌਤਾ ਪੱਤਰ ’ਤੇ ਦਸਤਖਤ ਕੀਤੇ। ਇਸ ਸਬੰਧੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਐਕਸਲ ’ਚ ਮਦਦ ਕਰਨ ਲਈ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੈਡੀਕਲ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਦਾਖ਼ਲਾ ਲੈਣ ਵਿੱਚ ਸਹਾਇਤਾ ਕਰਨਾ ਹੈ। ਸਿੱਖਿਆ ਮੰਤਰੀ ਆਸ਼ੀਸ਼ ਸੂਦ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ 1 ਅਪਰੈਲ ਨੂੰ ਸ਼ੁਰੂ ਹੋਵੇਗਾ ਜਿਸ ਵਿੱਚ 30 ਦਿਨਾਂ…
Read More
60 ਸਾਲਾ ਐਨਆਰਆਈ ਮਹਿਲਾ ਦੀ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

60 ਸਾਲਾ ਐਨਆਰਆਈ ਮਹਿਲਾ ਦੀ ਭੇਦ ਭਰੇ ਹਾਲਾਤਾਂ ‘ਚ ਹੋਈ ਮੌਤ, ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਹੈਬੋਵਾਲ ਸਥਿਤ 60 ਸਾਲ ਦੀ ਐਨਆਰਆਈ ਮਹਿਲਾ ਦੀ ਭੇਦਭਰੇ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਇੱਕ ਕਿਰਾਏਦਾਰ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਵੀ ਕੀਤੀ ਹੈ। ਮ੍ਰਿਤਕ ਮਹਿਲਾ ਦੀ ਪਹਿਚਾਣ ਨਰਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਅਮਰੀਕਾ ਦੀ ਸਿਟੀਜਨ ਹੈ ਲਗਭਗ ਡੇਢ ਸਾਲ ਪਹਿਲਾਂ ਹੀ ਉਹ ਇੱਥੇ ਆਈ ਸੀ। ਜਾਣਕਾਰੀ ਮੁਤਾਬਿਕ ਚਾਰ ਤੋਂ ਪੰਜ ਮਹੀਨੇ ਦਾ ਕਿਰਾਇਆ ਬਕਾਇਆ ਚੱਲ ਰਿਹਾ ਸੀ। ਇਸ ਕਰਕੇ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਮ੍ਰਿਤਕ ਨਰਿੰਦਰ ਕੌਰ ਹੈਬੋਵਾਲ ਦੇ ਰਘੂਨਾਥ ਪਾਰਕ ਦੇ ਨੇੜੇ ਘਰ…
Read More
ਪੰਜਾਬ ਵੇਅਰ ਹਾਊਸ ਗੁਦਾਮਾਂ ’ਚ ਢੋਆ ਢੁਆਈ ਨੂੰ ਲੈ ਕੇ ਝੜਪ, ਚਾਰ ਜਖ਼ਮੀ

ਪੰਜਾਬ ਵੇਅਰ ਹਾਊਸ ਗੁਦਾਮਾਂ ’ਚ ਢੋਆ ਢੁਆਈ ਨੂੰ ਲੈ ਕੇ ਝੜਪ, ਚਾਰ ਜਖ਼ਮੀ

ਨੈਸ਼ਨਲ ਟਾਈਮਜ਼ ਬਿਊਰੋ :- ਭਦੌੜ ਵਿੱਚ ਪੰਜਾਬ ਵੇਅਰ ਹਾਊਸ ਦੇ ਗੁਦਾਮਾਂ ਦੇ ਬਾਹਰ ਢੋਆ ਢੁਆਈ ਨੂੰ ਲੈ ਕੇ ਵਿਵਾਦ ਹੋ ਗਿਆ, ਜਿਸ ਦੌਰਾਨ ਗੱਡੀਆਂ ਦੇ ਡਰਾਈਵਰਾਂ ਉੱਤੇ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ ਤੇ ਗੱਡੀਆਂ ਦੀ ਭੰਨਤੋੜ ਕੀਤੀ ਗਈ। ਇਸ ਝੜਪ ਵਿੱਚ ਦੋਹਾਂ ਧਿਰਾਂ ਦੇ ਚਾਰ ਵਿਅਕਤੀ ਜਖ਼ਮੀ ਹੋ ਗਏ।ਠੇਕੇਦਾਰ ਮਨਿੰਦਰ ਸਿੰਘ ਨੇ ਥਾਣਾ ਭਦੌੜ ਵਿਖੇ ਦਰਖ਼ਾਸਤ ਦਿੱਤੀ ਹੈ ਕਿ ਉਸ ਕੋਲ ਪੰਜਾਬ ਫੇਅਰ ਹਾਊਸ ਅਤੇ ਐਫ.ਸੀ.ਆਈ. ਦੇ ਢੋਆ ਢੁਆਈ ਦੇ ਠੇਕੇ ਹਨ। ਉਹ ਪਹਿਲਾਂ ਵੀ ਦੋ ਸਪੈਸ਼ਲਾਂ ਲਗਾ ਚੁੱਕਾ ਹੈ। ਇਸ ਵਾਰ ਵੀ ਉਸ ਨੇ ਰਾਤ ਨੂੰ ਗੱਡੀਆਂ ਭੇਜ ਦਿੱਤੀਆਂ ਸਨ। ਸਵੇਰੇ ਲਗਭਗ 6.30 ਵਜੇ ਟਰੱਕ ਯੂਨੀਅਨ ਭਦੌੜ…
Read More
ਹਰਿਆਣਾ ਬੋਰਡ ਦੀ ਬਾਰ੍ਹਵੀਂ ਪ੍ਰੀਖਿਆ ਵਿੱਚ 37 ਨਕਲ ਦੇ ਮਾਮਲੇ, 20 ਕਰਮਚਾਰੀ ਹਟਾਏ ਗਏ

ਹਰਿਆਣਾ ਬੋਰਡ ਦੀ ਬਾਰ੍ਹਵੀਂ ਪ੍ਰੀਖਿਆ ਵਿੱਚ 37 ਨਕਲ ਦੇ ਮਾਮਲੇ, 20 ਕਰਮਚਾਰੀ ਹਟਾਏ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਸਿੱਖਿਆ ਬੋਰਡ ਦੀ ਬਾਰ੍ਹਵੀਂ ਜਮਾਤ ਦੇ ਹਿੰਦੀ ਪੇਪਰ ਦੀ ਸਾਲਾਨਾ ਪ੍ਰੀਖਿਆ ਵਿੱਚ 37 ਨਕਲ ਦੇ ਮਾਮਲੇ ਦਰਜ ਕੀਤੇ ਗਏ ਹਨ। ਬੋਰਡ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕਰਦੇ ਹੋਏ ਸਾਲਾਨਾ ਪ੍ਰੀਖਿਆ ਵਿੱਚ 20 ਕਰਮਚਾਰੀਆਂ ਨੂੰ ਡਿਊਟੀ ਤੋਂ ਹਟਾ ਦਿੱਤਾ ਹੈ। ਤਾਵੜੂ ਦੇ ਪ੍ਰੀਖਿਆ ਕੇਂਦਰ 10 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਬੋਰਡ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜੂਈ ਖ਼ੁਰਦ ਵਿੱਚ ਨਕਲ ਦੇ ਤਿੰਨ ਕੇਸ, ਨੂੰਹ ਦੇ ਕੇਂਦਰਾਂ ਵਿੱਚ 6 ਕੇਸ, ਤਾਵੜੂ ਵਿੱਚ 14 ਕੇਸ, ਛਿਛਡਾਨਾ ਵਿੱਚ ਇਕ ਕੇਸ ਦਰਜ ਕੀਤਾ ਗਿਆ ਹੈ। ਨਿਗਰਾਨ ਜੋਤੀ ਸ਼ਰਮਾ ਨੂੰ ਡਿਊਟੀ ਤੋ ਹਟਾਇਆ ਗਿਆ ਹੈ। ਚਿੜਾਨ ਦੇ ਦੋ ਕਰਮਚਾਰੀ…
Read More
ਅੰਮ੍ਰਿਤਸਰ – ਅੰਤਰਰਾਜੀ ਨਜਾਇਜ਼ ਅਸਲਾ ਸਪਲਾਈ ਗਿਰੋਹ ਬੇਨਕਾਬ, 3 ਗ੍ਰਿਫ਼ਤਾਰ, 5 ਹਥਿਆਰ ਬਰਾਮਦ

ਅੰਮ੍ਰਿਤਸਰ – ਅੰਤਰਰਾਜੀ ਨਜਾਇਜ਼ ਅਸਲਾ ਸਪਲਾਈ ਗਿਰੋਹ ਬੇਨਕਾਬ, 3 ਗ੍ਰਿਫ਼ਤਾਰ, 5 ਹਥਿਆਰ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਕਾਰਵਾਈ ਦੌਰਾਨ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਕੇ 3 ਗੁੰਦੇ ਗਿਰਫ਼ਤਾਰ ਕਰ ਲਏ ਹਨ। ਪੁਲਿਸ ਨੇ ਇਨ੍ਹਾਂ ਕੋਲੋਂ 5 ਹਥਿਆਰ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਹਨ।ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀ ਹਦਾਇਤ 'ਤੇ ਚਲਾਈ ਗਈ ਵਿਸ਼ੇਸ਼ ਮੁਹਿੰਮ ਦੌਰਾਨ, ਪੁਲਿਸ ਟੀਮ ਨੇ ਕੋਟ ਮਿੱਤ ਸਿੰਘ ਫਲੈਟਾਂ ਦੇ ਨੇੜੇ ਤੋਂ ਦੋਸ਼ੀਆਂ ਨੂੰ ਕਾਬੂ ਕੀਤਾ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਵਿੱਚ ਮਾਨਕ ਸਿੰਘ ਉਰਫ਼ ਸੰਨੀ, ਭੁਪਿੰਦਰ ਸਿੰਘ ਉਰਫ਼ ਲਾਡੀ ਅਤੇ ਪਵਨ ਕੁਮਾਰ ਉਰਫ਼ ਮੱਛੀ ਸ਼ਾਮਲ ਹਨ। ਪੁਲਿਸ ਦੇ ਅਨੁਸਾਰ ਇਹ ਗਿਰੋਹ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆਉਂਦਾ ਅਤੇ ਅੰਮ੍ਰਿਤਸਰ ਤੇ ਤਰਨਤਾਰਨ…
Read More
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਿਰਾਸਤ ਮਾਮਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਿਰਾਸਤ ਮਾਮਲੇ ‘ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਸੰਬੰਧੀ ਪਟੀਸ਼ਨ ‘ਤੇ ਅੱਜ ਵੀਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਫੈਸਲਾ ਅਦਾਲਤ ਹੀ ਦੇ ਸਕਦੀ ਹੈ। ਇਸ ਤੋਂ ਪਹਿਲਾਂ, 24 ਜਨਵਰੀ ਨੂੰ, ਪੰਜਾਬ ਸਰਕਾਰ ਵੱਲੋਂ ਇੱਕ ਸਟੇਟਸ ਰਿਪੋਰਟ ਦਾਇਰ ਕੀਤੀ ਗਈ ਸੀ।ਪੁਲਿਸ ਨੇ ਕਿਹਾ ਸੀ ਕਿ ਡੱਲੇਵਾਲ ਹਿਰਾਸਤ ਵਿੱਚ ਨਹੀਂ ਸੀ ਪਰ ਉਸਨੂੰ ਪਟਿਆਲਾ ਦੇ ਇੱਕ ਹਸਪਤਾਲ ਵਿੱਚ ਰੱਖਿਆ ਗਿਆ ਸੀ। ਉਸ ਸਮੇਂ ਅਦਾਲਤ ਨੇ ਹੁਕਮ ਦਿੱਤਾ ਸੀ ਕਿ ਉਸਨੂੰ ਪਰਿਵਾਰਕ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ।ਚੰਡੀਗੜ੍ਹ ਵਿੱਚ ਇੱਕ ਮੀਟਿੰਗ ਤੋਂ ਬਾਅਦ ਉਸਨੂੰ ਹਿਰਾਸਤ ਵਿੱਚ ਲੈ ਲਿਆ…
Read More
ਕੈਨੇਡਾ ਨੇ ਆਟੋ ਉਦਯੋਗ ਦੀ ਮਜ਼ਬੂਤੀ ਲਈ “ਸਟ੍ਰੈਟਜਿਕ ਰਿਸਪਾਂਸ ਫੰਡ” ਦਾ ਐਲਾਨ ਕੀਤਾ

ਕੈਨੇਡਾ ਨੇ ਆਟੋ ਉਦਯੋਗ ਦੀ ਮਜ਼ਬੂਤੀ ਲਈ “ਸਟ੍ਰੈਟਜਿਕ ਰਿਸਪਾਂਸ ਫੰਡ” ਦਾ ਐਲਾਨ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਵਿੰਡਸਰ ਵਿੱਚ ਬੁੱਧਵਾਰ ਨੂੰ ਇੱਕ ਵੱਡਾ ਐਲਾਨ ਕੀਤਾ ਗਿਆ, ਜਿੱਥੇ ਕਾਰਨੀ ਨੇ "ਸਟ੍ਰੈਟਜਿਕ ਰਿਸਪਾਂਸ ਫੰਡ" ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ। ਇਸ ਫੰਡ ਨੂੰ ਆਟੋ ਉਦਯੋਗ ਦੀ ਮੁਕਾਬਲੇਬਾਜ਼ੀ ਵਧਾਉਣ, ਨੌਕਰੀਆਂ ਬਚਾਉਣ, ਕੰਮਿਆਂ ਨੂੰ ਹੋਰ ਮਹਾਰਤ ਪ੍ਰਾਪਤ ਕਰਨ ਅਤੇ ਕੈਨੇਡਾ ਅਧਾਰਤ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਲਈ ਵਰਤਿਆ ਜਾਵੇਗਾ।ਕਾਰਨੀ ਨੇ ਆਟੋ ਉਦਯੋਗ ਦੀ ਮਹੱਤਤਾ 'ਤੇ ज़ੋਰ ਦਿੰਦਿਆਂ ਕਿਹਾ ਕਿ "ਸਾਡਾ ਆਟੋ ਸੈਕਟਰ ਹਮੇਸ਼ਾ ਸਾਡੇ ਦੇਸ਼ ਲਈ ਮੌਜੂਦ ਰਿਹਾ ਹੈ, ਇਸ ਲਈ ਅਸੀਂ ਵੀ ਅਨਿਸ਼ਚਿਤਤਾ ਅਤੇ ਲੋੜ ਦੇ ਇਸ ਸਮੇਂ ਵਿੱਚ ਆਪਣੇ ਆਟੋ ਵਰਕਰਾਂ ਲਈ ਖੜ੍ਹੇ ਰਹਾਂਗੇ।" ਵਿੰਡਸਰ, ਜੋ ਕਿ ਕੈਨੇਡਾ ਦੇ ਆਟੋ ਉਦਯੋਗ ਦਾ ਗੜ੍ਹ…
Read More
ਇਲਾਹਾਬਾਦ ਹਾਈ ਕੋਰਟ ਵਿੱਚ 2 ਨਵੇਂ ਜੱਜ ਨਿਯੁਕਤ, ਜਸਟਿਸ ਯਸ਼ਵੰਤ ਵਰਮਾ ਵਿਵਾਦ ਦਰਮਿਆਨ ਆਇਆ ਫੈਸਲਾ

ਇਲਾਹਾਬਾਦ ਹਾਈ ਕੋਰਟ ਵਿੱਚ 2 ਨਵੇਂ ਜੱਜ ਨਿਯੁਕਤ, ਜਸਟਿਸ ਯਸ਼ਵੰਤ ਵਰਮਾ ਵਿਵਾਦ ਦਰਮਿਆਨ ਆਇਆ ਫੈਸਲਾ

ਨੈਸ਼ਨਲ ਟਾਈਮਜ਼ ਬਿਊਰੋ :- ਜਸਟਿਸ ਯਸ਼ਵੰਤ ਵਰਮਾ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਇਲਾਹਾਬਾਦ ਹਾਈ ਕੋਰਟ ’ਚ 2 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ। ਸੁਪਰੀਮ ਕੋਰਟ ਕਾਲੇਜੀਅਮ ਨੇ 2 ਵਕੀਲਾਂ ਨੂੰ ਜੱਜ ਵਜੋਂ ਨਿਯੁਕਤ ਕਰਨ ਨੂੰ ਮਨਜ਼ੂਰੀ ਦਿੱਤੀ ਹੈ। ਕਾਲੇਜੀਅਮ ਦੀ ਮੀਟਿੰਗ ’ਚ ਅਮਿਤਾਭ ਕੁਮਾਰ ਰਾਏ ਤੇ ਰਾਜੀਵ ਲੋਚਨ ਸ਼ੁਕਲਾ ਨੂੰ ਹਾਈ ਕੋਰਟ ਦਾ ਜੱਜ ਨਿਯੁਕਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ। ਸੁਪਰੀਮ ਕੋਰਟ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ 25 ਮਾਰਚ ਨੂੰ ਕਾਲੇਜੀਅਮ ਦੀ ਮੀਟਿੰਗ ’ਚ ਉਕਤ ਦੋਹਾਂ ਨੂੰ ਜੱਜ ਵਜੋਂ ਨਿਯੁਕਤ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਅਮਿਤਾਭ ਰਾਏ ਲਖਨਊ ਦੇ ਰਹਿਣ ਵਾਲੇ…
Read More
ਦੱਖਣੀ ਕੋਰੀਆ ਵਿੱਚ ਭਿਆਨਕ ਜੰਗਲ ਅੱਗ: 18 ਮੌਤਾਂ, 27,000 ਲੋਕ ਬੇਘਰ, ਰਾਹਤ ਕਾਰਜ ਜਾਰੀ

ਦੱਖਣੀ ਕੋਰੀਆ ਵਿੱਚ ਭਿਆਨਕ ਜੰਗਲ ਅੱਗ: 18 ਮੌਤਾਂ, 27,000 ਲੋਕ ਬੇਘਰ, ਰਾਹਤ ਕਾਰਜ ਜਾਰੀ

ਨੈਸ਼ਨਲ ਟਾਈਮਜ਼ ਬਿਊਰੋ :- ਦੱਖਣੀ ਕੋਰੀਆ ਵਿੱਚ ਇਤਿਹਾਸ ਦੀ ਸਭ ਤੋਂ ਭਿਆਨਕ ਜੰਗਲ ਅੱਗ ਨੇ ਤਬਾਹੀ ਮਚਾ ਦਿੱਤੀ ਹੈ। 18 ਲੋਕਾਂ ਦੀ ਜਾਨ ਚਲੀ ਗਈ, 200 ਤੋਂ ਵੱਧ ਇਮਾਰਤਾਂ ਸੜ ਕੇ ਸੁਆਹ ਹੋ ਗਈਆਂ, ਅਤੇ 27,000 ਲੋਕ ਆਪਣੇ ਘਰ ਖਾਲੀ ਕਰਨ ਲਈ ਮਜਬੂਰ ਹੋ ਗਏ। ਬਚਾਅ ਕਾਰਜਾਂ ਦੌਰਾਨ ਇੱਕ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ।ਅਧਿਕਾਰੀਆਂ ਮੁਤਾਬਕ, ਉਇਸੋਂਗ ਸ਼ਹਿਰ, ਜੋ ਕਿ ਸਭ ਤੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ, ਉਥੇ ਅੱਗ ਬੁਝਾਉਣ ਦੌਰਾਨ ਇੱਕ ਹੈਲੀਕਾਪਟਰ ਕਰੈਸ਼ ਹੋ ਗਿਆ। ਸ਼ੱਕ ਹੈ ਕਿ ਇਹ ਹੈਲੀਕਾਪਟਰ ਇੱਕ ਪਾਇਲਟ ਚਲਾ ਰਿਹਾ ਸੀ, ਅਤੇ ਕੋਈ ਹੋਰ ਚਾਲਕ ਦਲ ਦਾ ਮੈਂਬਰ ਮੌਜੂਦ ਨਹੀਂ ਸੀ। ਸਰਕਾਰ ਦੇ ਐਮਰਜੈਂਸੀ ਰਿਸਪਾਂਸ ਸੈਂਟਰ…
Read More

ਅੰਮ੍ਰਿਤਸਰ ‘ਚ ਬੇਰੁਜ਼ਗਾਰ ਅਧਿਆਪਕਾਂ ਦਾ ਰੋਸ, ਸਰਕਾਰ ਖ਼ਿਲਾਫ਼ ਟੈਂਕੀ ‘ਤੇ ਚੜ੍ਹੇ!

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਅੰਮ੍ਰਿਤਸਰ ਵਿੱਚ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਪੰਜਾਬ ਦੇ ਮੈਂਬਰਾਂ ਨੇ ਸੂਬਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਆਪਣਾ ਗੁੱਸਾ ਜ਼ਾਹਰ ਕਰਨ ਲਈ ਅਧਿਆਪਕ ਫਰੈਂਡ ਕਲੋਨੀ, ਮਜੀਠਾ ਰੋਡ ਸਥਿਤ ਪਾਣੀ ਦੀ ਟੈਂਕੀ ‘ਤੇ ਚੜ੍ਹ ਗਏ। ਅਧਿਆਪਕਾਂ ਦੇ ਟੈਂਕੀ ’ਤੇ ਚੜ੍ਹਨ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਦੇ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ।ਜਾਣਕਾਰੀ ਦਿੰਦਿਆਂ ਅਧਿਆਪਕ ਮਨਦੀਪ ਸਿੰਘ ਨੇ ਦੱਸਿਆ ਕਿ ਅੱਜ ਉਹ ਸਰਕਾਰ ਵਿਰੁੱਧ ਗੁੱਸੇ ਦਾ ਪ੍ਰਗਟਾਵਾ ਕਰ ਰਹੇ ਹਨ। ਸਰਕਾਰ ਨੇ ਪੰਜਾਬ ਪੁਲਿਸ ਵਿੱਚ ਹਾਲ ਹੀ ਵਿੱਚ ਹੋਈ ਭਰਤੀ ਵਰਗੇ ਕੁਝ ਚੰਗੇ ਕੰਮ ਵੀ ਕੀਤੇ ਹਨ। ਇਸੇ ਤਰ੍ਹਾਂ ਸਰਕਾਰ ਤੋਂ ਮੰਗ ਹੈ ਕਿ 2000 ਪੀ.ਟੀ.ਆਈ.…
Read More
ਖੇਤੀ ਹਾਦਸਿਆਂ ਵਿੱਚ ਪਰਿਵਾਰ ਦੀ ਆਰਥਿਕ ਮਦਦ ਜ਼ਰੂਰੀ: ਮੰਡੀ ਬੋਰਡ ਵੱਲੋਂ 3 ਲੱਖ ਰੁਪਏ ਦੀ ਸਹਾਇਤਾ

ਖੇਤੀ ਹਾਦਸਿਆਂ ਵਿੱਚ ਪਰਿਵਾਰ ਦੀ ਆਰਥਿਕ ਮਦਦ ਜ਼ਰੂਰੀ: ਮੰਡੀ ਬੋਰਡ ਵੱਲੋਂ 3 ਲੱਖ ਰੁਪਏ ਦੀ ਸਹਾਇਤਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਆਪ ਸਰਕਾਰ ਵਲੋਂ ਹਰ ਵਰਗ ਨੂੰ ਬਣਦੀਆਂ ਸਹੂਲਤਾਂ ਦਿਤੀਆਂ ਜਾ ਰਹੀਆਂ ਹਨ ਅਤੇ ਖੇਤੀ ਨਾਲ ਸਬੰਧਤ ਕੰਮ ਕਰਨ ਸਮੇਂ ਹਾਦਸਾ ਵਾਪਰਨ ਦੀ ਸੂਰਤ ਵਿੱਚ ਮੰਡੀ ਬੋਰਡ ਰਾਹੀ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਂਦੀ ਹੈ। ਇਹ ਗੱਲ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਪਿੰਡ ਜੱਲ੍ਹਾ ਦੇ ਕਿਸਾਨ ਸੁਖਵੀਰ ਸਿੰਘ ਦੀ ਪਤਨੀ ਅਮਨਜੋਤ ਕੌਰ ਅਤੇ ਮਾਤਾ ਮਲਕੀਤ ਕੌਰ ਨੂੰ 3 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਚੈਕ ਦੇਣ ਸਮੇਂ ਕਹੀ।
Read More
ਆਰਾ ਰੇਲਵੇ ਸਟੇਸ਼ਨ ‘ਤੇ ਦਿਲ ਦਹਿਲਾਉਣ ਵਾਲੀ ਘਟਨਾ, ਨੌਜਵਾਨ ਨੇ ਪਿਉ-ਧੀ ਨੂੰ ਗੋਲੀ ਮਾਰ ਕੇ ਖੁਦ ਵੀ ਦਿੱਤੀ ਜਾਨ

ਆਰਾ ਰੇਲਵੇ ਸਟੇਸ਼ਨ ‘ਤੇ ਦਿਲ ਦਹਿਲਾਉਣ ਵਾਲੀ ਘਟਨਾ, ਨੌਜਵਾਨ ਨੇ ਪਿਉ-ਧੀ ਨੂੰ ਗੋਲੀ ਮਾਰ ਕੇ ਖੁਦ ਵੀ ਦਿੱਤੀ ਜਾਨ

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਦੇ ਆਰਾ ਵਿਖੇ ਡੀਡੀਯੂ ਰੇਲਵੇ ਲਾਈਨ ’ਤੇ ਬੀਤੀ ਸ਼ਾਮ ਇੱਕ ਖੌਫਨਾਕ ਘਟਨਾ ਵਾਪਰੀ। ਆਰਾ ਰੇਲਵੇ ਸਟੇਸ਼ਨ ’ਤੇ ਇੱਕ ਸਿਰਫਿਰੇ ਨੌਜਵਾਨ ਨੇ ਪਹਿਲਾਂ ਇੱਕ ਪਿਤਾ ਅਤੇ ਉਸ ਦੀ ਧੀ ਨੂੰ ਗੋਲੀ ਮਾਰ ਦਿੱਤੀ, ਫਿਰ ਖੁਦ ਨੂੰ ਵੀ ਗੋਲੀ ਮਾਰ ਕੇ ਜਾਨ ਦੇ ਦਿੱਤੀ।ਮ੍ਰਿਤਕਾਂ ਵਿੱਚ 55 ਸਾਲਾ ਅਨਿਲ ਕੁਮਾਰ, ਜੋ ਕਿ ਆਰਾ ਦੇ ਨਵਾਦਾ ਥਾਣੇ ਦੇ ਗੋਧਨਾ ਰੋਡ ਦਾ ਰਹਿਣ ਵਾਲਾ ਸੀ ਅਤੇ ਉਸ ਦੀ 18 ਸਾਲਾ ਧੀ ਜੀਆ ਕੁਮਾਰੀ (ਉਰਫ਼ ਆਯੂਸ਼ੀ ਕੁਮਾਰੀ) ਸ਼ਾਮਲ ਹਨ। ਹਮਲਾਵਰ 22 ਸਾਲਾ ਅਮਨ ਕੁਮਾਰ ਸਿੰਘ, ਜੋ ਕਿ ਉਦਵੰਤਨਗਰ ਥਾਣੇ ਦੇ ਆਸਨੀ ਪਿੰਡ ਦਾ ਰਹਿਣ ਵਾਲਾ ਸੀ, ਨੇ ਇਸ ਦਿਲ ਦਹਿਲਾਉਣ ਵਾਲੀ…
Read More
ਸਰਕਾਰੀ ਸਕੂਲ ਅਧਿਆਪਕਾਂ ਨੂੰ ਫਰਵਰੀ ਦੀ ਤਨਖ਼ਾਹ ਹਾਲੇ ਤੱਕ ਨਹੀਂ ਮਿਲੀ !

ਸਰਕਾਰੀ ਸਕੂਲ ਅਧਿਆਪਕਾਂ ਨੂੰ ਫਰਵਰੀ ਦੀ ਤਨਖ਼ਾਹ ਹਾਲੇ ਤੱਕ ਨਹੀਂ ਮਿਲੀ !

ਨੈਸ਼ਨਲ ਟਾਈਮਜ਼ ਬਿਊਰੋ :- ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਕਾਰਜਕਾਰੀ ਜਨਰਲ ਸਕੱਤਰ ਪਰਵੀਨ ਕੁਮਾਰ ਲੁਧਿਆਣਾ ਤੇ ਜਿੰਦਰ ਪਾਇਲਟ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖ਼ਾਨਪੁਰ, ਵਿੱਤ ਸਕੱਤਰ ਨਵੀਨ ਸਚਦੇਵਾ ਜ਼ੀਰਾ, ਸਲਾਹਕਾਰ ਪ੍ਰੇਮ ਚਾਵਲਾ, ਗੁਰਪ੍ਰੀਤ ਸਿੰਘ ਮਾੜੀਮੇਘਾ ਤੇ ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਸਕੂਲਾਂ ਨੂੰ ਹਾਲੇ ਤੱਕ ਲੋੜੀਂਦਾ ਬਜਟ ਜਾਰੀ ਨਾ ਕਰਨ ਕਾਰਨ ਆਧਿਆਪਕਾਂ ਤੇ ਮੁਲਾਜ਼ਮਾਂ ਨੂੰ ਹਾਲੇ ਤੱਕ ਫਰਵਰੀ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਫਰਵਰੀ ਮਹੀਨੇ ਦਾ ਬਜਟ ਜਾਰੀ ਕੀਤਾ ਜਾਵੇ। ਇਸ ਮੌਕੇ ਪ੍ਰਧਾਨ…
Read More
ਪੰਜਾਬ ’ਤੇ ਗੈ਼ਰ ਪੰਜਾਬੀਆਂ ਨੇ ਕਬਜ਼ਾ ਕੀਤਾ: ਬਾਜਵਾ

ਪੰਜਾਬ ’ਤੇ ਗੈ਼ਰ ਪੰਜਾਬੀਆਂ ਨੇ ਕਬਜ਼ਾ ਕੀਤਾ: ਬਾਜਵਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ’ਤੇ ਗੈਰ ਪੰਜਾਬੀਆਂ ਨੇ ਕਬਜ਼ਾ ਕੀਤਾ ਹੋਇਆ ਹੈ, ਜਿਨ੍ਹਾਂ ਵੱਲੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸ਼੍ਰੀ ਬਾਜਵਾ ਨੇ ਕਿਹਾ ਕਿ ਪੰਜਾਬੀ ਬਹੁਤ ਹੀ ਸਮਝਦਾਰ ਤੇ ਕਾਬਲ ਕੌਮ ਹੈ, ਜੋ ਕਿ ਦੁਨੀਆ ਭਰ ਵਿੱਚ ਜਾਣੀ ਜਾਂਦੀ ਹੈ। ਇਸ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦਾ ਸ਼ਾਸਨ ਪੂਰੀ ਤਰ੍ਹਾਂ ਬਾਹਰ ਦੇ ਲੋਕਾਂ ਦੇ ਹੱਥ ਵਿੱਚ ਫੜਾ ਦਿੱਤਾ ਹੈ। ਉਨ੍ਹਾਂ ਕਿਹਾ…
Read More
ਅਕਾਲੀ ਆਗੂ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਜ਼ਮਾਨਤ ‘ਤੇ ਰਿਹਾ

ਅਕਾਲੀ ਆਗੂ ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਜ਼ਮਾਨਤ ‘ਤੇ ਰਿਹਾ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ‘ਚ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲਾ ਨਰਾਇਣ ਸਿੰਘ ਚੌੜਾ ਅਦਾਲਤ ‘ਚੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਜੇਲ ‘ਚੋਂ ਬਾਹਰ ਆਇਆ। ਉਹ ਵਾਰਦਾਤ ਦੇ 110 ਦਿਨਾਂ ਬਾਅਦ ਤੋਂ ਰੋਪੜ ਜੇਲ੍ਹ ਵਿੱਚ ਬੰਦ ਹੈ। ਅਦਾਲਤ ਦਾ ਹੁਕਮ ਮਿਲਣ ਤੋਂ ਬਾਅਦ ਉਹ 4 ਮਹੀਨੇ ਬਾਅਦ ਅੱਜ ਜ਼ਮਾਨਤ ‘ਤੇ ਛੱਡਿਆ ਜਾਵੇਗਾ।ਐਡਵੋਕੇਟ ਬਲਜਿੰਦਰ ਸਿੰਘ ਨੇ ਦੱਸਿਆ ਕਿ ਵਧੀਕ ਸੈਸ਼ਨ ਜੱਜ ਦੀ ਅਦਾਲਤ ਨੇ ਨਰਾਇਣ ਸਿੰਘ ਚੌੜਾ ਨੂੰ ਜ਼ਮਾਨਤ ਦੇ ਦਿੱਤੀ ਹੈ। ਚੌੜਾ ਕਰੀਬ ਚਾਰ ਮਹੀਨਿਆਂ ਤੋਂ ਜੇਲ੍ਹ ਵਿੱਚ ਹੈ। ਚੌੜਾ ਨੇ 3 ਦਸੰਬਰ 2024 ਨੂੰ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸ਼੍ਰੋਮਣੀ ਅਕਾਲੀ…
Read More
ਡੱਬਵਾਲੀ ਨੇੜੇ ਭਿਆਨਕ ਸੜਕ ਹਾਦਸਾ, ਪੁਲਿਸ ਕਰਮਚਾਰੀਆਂ ਸਮੇਤ ਤਿੰਨ ਦੀ ਮੌਤ

ਡੱਬਵਾਲੀ ਨੇੜੇ ਭਿਆਨਕ ਸੜਕ ਹਾਦਸਾ, ਪੁਲਿਸ ਕਰਮਚਾਰੀਆਂ ਸਮੇਤ ਤਿੰਨ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਹਰਿਆਣਾ ਦੇ ਡੱਬਵਾਲੀ ਨੇੜੇ ਇੱਕ ਸੜਕ ਹਾਦਸੇ ਵਿੱਚ ਅਹਿਮਦਾਬਾਦ ਦੇ ਰਾਮੋਲ ਪੁਲਿਸ ਸਟੇਸ਼ਨ ਦੇ ਦੋ ਕਰਮਚਾਰੀਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਟੀਮ ਨੂੰ ਲੈ ਕੇ ਜਾ ਰਹੀ ਇੱਕ ਸਰਕਾਰੀ ਬੋਲੈਰੋ ਗੱਡੀ ਹਰਿਆਣਾ ਦੇ ਸਕਤਾ ਖੇੜਾ ਪਿੰਡ ਦੇ ਨੇੜੇ ਇੱਕ ਪੈਟਰੋਲ ਪੰਪ ਦੇ ਨੇੜੇ ਭਾਰਤਮਾਲਾ ਹਾਈਵੇਅ 'ਤੇ ਇੱਕ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।ਮ੍ਰਿਤਕਾਂ ਦੀ ਪਛਾਣ ਪੁਲਿਸ ਕਾਂਸਟੇਬਲ ਸੁਨੀਲ ਗਮਿਤ, ਹੋਮ ਗਾਰਡ ਰਵਿੰਦਰ ਅਤੇ ਗੱਡੀ ਦੇ ਪ੍ਰਾਈਵੇਟ ਡਰਾਈਵਰ ਕਨੂ ਭਾਈ ਭਾਰਵੜ ਵਜੋਂ ਹੋਈ ਹੈ।ਪੀ.ਐਸ.ਆਈ. ਜੇ.ਪੀ. ਸੋਲੰਕੀ, ਜੋ ਕਿ ਗੱਡੀ ਵਿੱਚ ਵੀ ਸੀ, ਨੂੰ…
Read More
ਦਿੱਲੀ ਬਜਟ ‘ਤੇ ਘੱਟ ਸਮੇਂ ਦੀ ਚਰਚਾ, ਆਤਿਸ਼ੀ ਨੇ ਸਪੀਕਰ ਨੂੰ ਲਿਖਿਆ ਪੱਤਰ

ਦਿੱਲੀ ਬਜਟ ‘ਤੇ ਘੱਟ ਸਮੇਂ ਦੀ ਚਰਚਾ, ਆਤਿਸ਼ੀ ਨੇ ਸਪੀਕਰ ਨੂੰ ਲਿਖਿਆ ਪੱਤਰ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਸਪੀਕਰ ਵਿਜੇਂਦਰ ਗੁਪਤਾ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਬਜਟ 'ਤੇ ਚਰਚਾ ਲਈ ਘੱਟ ਸਮਾਂ ਰੱਖਣ ਸੰਬੰਧੀ ਇੱਕ ਪੱਤਰ ਲਿਖਿਆ ਹੈ। ਆਤਿਸ਼ੀ ਨੇ ਕਿਹਾ ਕਿ ਬਜਟ ਵਿੱਚ ਅਜਿਹਾ ਕੀ ਹੈ ਜਿਸਨੂੰ ਸਰਕਾਰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਬਜਟ 'ਤੇ ਸਿਰਫ਼ ਇੱਕ ਘੰਟੇ ਦੀ ਚਰਚਾ ਕਿਉਂ? ਆਰਥਿਕ ਸਰਵੇਖਣ ਪਹਿਲਾਂ ਪੇਸ਼ ਨਹੀਂ ਕੀਤਾ ਗਿਆ - ਹੁਣ ਸਰਕਾਰ ਬਜਟ 'ਤੇ ਚਰਚਾ ਕਿਉਂ ਨਹੀਂ ਕਰਨਾ ਚਾਹੁੰਦੀ?ਆਤਿਸ਼ੀ ਨੇ ਪੱਤਰ ਵਿੱਚ ਲਿਖਿਆ ਹੈ ਕਿ ਬਜਟ ਪੇਸ਼ ਹੋਣ ਤੋਂ ਬਾਅਦ ਚਰਚਾ ਲਈ ਇਕ ਘੰਟਾ ਹੀ ਕਿਉ ਰੱਖਿਆ ਗਿਆ ਸੀ ਸਗੋਂ ਬਜਟ…
Read More
ਪੰਜਾਬ ਬਜਟ 2025-26: ‘ਬਦਲਦਾ ਪੰਜਾਬ’ ਲਈ ਨਵੇਂ ਇਨਿਸ਼ਟਿਵ, ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਸਰਕਾਰ ਹੋਈ ਹੋਰ ਹਮਲਾਵਰ

ਪੰਜਾਬ ਬਜਟ 2025-26: ‘ਬਦਲਦਾ ਪੰਜਾਬ’ ਲਈ ਨਵੇਂ ਇਨਿਸ਼ਟਿਵ, ਨਸ਼ਿਆਂ ਅਤੇ ਗੈਂਗਸਟਰਾਂ ਖ਼ਿਲਾਫ਼ ਸਰਕਾਰ ਹੋਈ ਹੋਰ ਹਮਲਾਵਰ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਅੱਜ ਵਿਧਾਨ ਸਭਾ ‘ਚ 2,36,080 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਵਾਰ ਬਜਟ ਦੀ ਥੀਮ ‘ਬਦਲਦਾ ਪੰਜਾਬ’ ਰੱਖੀ ਗਈ ਹੈ, ਜੋ ਕਿ ਨਵੇਂ ਯੁੱਗ ਦੀ ਸ਼ੁਰੂਆਤ ਵਜੋਂ ਵੇਖੀ ਜਾ ਰਹੀ ਹੈ। ਬਜਟ ਵਿੱਚ 'ਡਰੱਗ ਸੈਂਸਸ' ਅਤੇ ਕਾਨੂੰਨ-ਵਿਵਸਥਾ ਮਜ਼ਬੂਤ ਕਰਨ ਲਈ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਨਸ਼ਿਆਂ ਵਿਰੁੱਧ ਸਰਕਾਰ ਦਾ ਵੱਡਾ ਐਲਾਨ ਸੂਬੇ ‘ਚ 'ਡਰੱਗ ਸੈਂਸਸ' ਲਈ 150 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ, ਜਿਸਦੇ ਜ਼ਰੀਏ ਨਸ਼ਾ ਕਰਨ ਵਾਲਿਆਂ ਅਤੇ ਨਸ਼ਿਆਂ ਦੀ ਸਪਲਾਈ ਦੀ ਨਿਗਰਾਨੀ ਕੀਤੀ ਜਾਵੇਗੀ। ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ 110 ਕਰੋੜ ਰੁਪਏ ਦਾ…
Read More
ਕੈਨੇਡਾ ‘ਚ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਲਈ ਨਵਾਂ ਝਟਕਾ, CRS ਅੰਕ ਕੀਤੇ ਬੰਦ !

ਕੈਨੇਡਾ ‘ਚ ਨੌਕਰੀ ਦੀ ਪੇਸ਼ਕਸ਼ ਵਾਲੇ ਉਮੀਦਵਾਰਾਂ ਲਈ ਨਵਾਂ ਝਟਕਾ, CRS ਅੰਕ ਕੀਤੇ ਬੰਦ !

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਸਰਕਾਰ ਨੇ ਇਮੀਗ੍ਰੇਸ਼ਨ ਨੀਤੀ ‘ਚ ਵੱਡਾ ਬਦਲਾਅ ਕੀਤਾ ਹੈ। ਹੁਣ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਨੌਕਰੀ ਦੀ ਪੇਸ਼ਕਸ਼ ਮਿਲਣ ‘ਤੇ 50 ਜਾਂ 200 ਵਾਧੂ CRS ਅੰਕ ਨਹੀਂ ਮਿਲਣਗੇ। ਇਹ ਨਿਯਮ 25 ਮਾਰਚ 2025 ਤੋਂ ਲਾਗੂ ਹੋਵੇਗਾ। ਇਸ ਤਬਦੀਲੀ ਨਾਲ ਉਹ ਉਮੀਦਵਾਰ, ਜੋ LMIA-ਅਧਾਰਤ ਨੌਕਰੀ ਦੀ ਪੇਸ਼ਕਸ਼ ‘ਤੇ ਇਮੀਗ੍ਰੇਸ਼ਨ ਲਈ ਵਾਧੂ ਅੰਕ ਲੈ ਰਹੇ ਸਨ, ਹੁਣ ਉਨ੍ਹਾਂ ਨੂੰ ਇਹ ਫਾਇਦਾ ਨਹੀਂ ਮਿਲੇਗਾ। ਸਰਕਾਰ ਨੂੰ ਪਿਛਲੇ ਕੁਝ ਸਾਲਾਂ ਦੌਰਾਨ ਸ਼ਿਕਾਇਤਾਂ ਮਿਲੀਆਂ ਸਨ ਕਿ ਵਿਦੇਸ਼ੀ ਵਿਦਿਆਰਥੀਆਂ ਅਤੇ ਕੰਮਗਾਰਾਂ ਤੋਂ ਕੰਪਨੀਆਂ ਵੱਡੀਆਂ ਰਕਮਾਂ ਲੈ ਰਹੀਆਂ ਹਨ।ਇਮੀਗ੍ਰੇਸ਼ਨ ਮਾਹਰਾਂ ਅਨੁਸਾਰ, ਇਹ ਤਬਦੀਲੀ ਧੋਖਾਧੜੀ ਰੋਕਣ ਲਈ ਲਿਆਂਦੀ ਗਈ ਹੈ, ਪਰ ਨੌਕਰੀ ਦੀ ਉਮੀਦ…
Read More
40 ਤੋਂ ਵੱਧ ਐਸਜੀਪੀਸੀ ਮੈਬਰਾਂ ਨੇ ਪੰਥ ਵਿਰੋਧੀ ਮਤੇ ਰੱਦ ਕਰਨ ਲਈ ਮਤਾ ਲਿਆਉਣ ਲਈ ਦਰਖਾਸਤ ਦਿੱਤੀ

40 ਤੋਂ ਵੱਧ ਐਸਜੀਪੀਸੀ ਮੈਬਰਾਂ ਨੇ ਪੰਥ ਵਿਰੋਧੀ ਮਤੇ ਰੱਦ ਕਰਨ ਲਈ ਮਤਾ ਲਿਆਉਣ ਲਈ ਦਰਖਾਸਤ ਦਿੱਤੀ

ਸਿੰਘ ਸਾਹਿਬਾਨ ਨੂੰ ਹਟਾਏ ਜਾਣ ਵਾਲੇ ਮਤੇ ਰੱਦ ਕਰੋ, ਪੂਰੇ ਸਿੱਖ ਭਾਈਚਾਰੇ ਦੀ ਤਰਜ਼ਮਾਨੀ ਕਰਦਾ ਮਤਾ ਐਸਜੀਪੀਸੀ ਦਫਤਰ ਦਿੱਤਾ ਗਿਆ ਨੈਸ਼ਨਲ ਟਾਈਮਜ਼ ਬਿਊਰੋ :- ਬੀਤੇ ਦਿਨੀਂ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਪਾਸ ਹੋਏ ਪੰਥ ਵਿਰੋਧੀ ਮਤਿਆਂ ਨੂੰ ਰੱਦ ਕਰਨ ਲਈ ਮਤਾ ਲਿਆਉਣ ਲਈ 40 ਤੋਂ ਵੱਧ ਐਸਜੀਪੀਸੀ ਮੈਬਰਾਂ ਦੇ ਦਸਤਖਤਾਂ ਹੇਠ ਦਰਖਾਸਤ ਦਿੱਤੀ ਗਈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘੁਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਨੂੰ ਜਲੀਲ ਕਰਕੇ ਹਟਾਉਣ ਵਾਲੇ ਮਤਿਆਂ ਨੂੰ ਰੱਦ ਕਰਨ ਲਈ, ਮਤਾ ਲਿਆਉਣ ਲਈ 40 ਤੋ ਵੱਧ ਐਸਜੀਪੀਸੀ ਮੈਬਰਾਂ ਦੇ…
Read More
ਕਰਨਲ ਬਾਠ ਮਾਮਲਾ: FIR ਵਿੱਚ ਦੇਰੀ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2 ਦਿਨਾਂ ਵਿੱਚ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ

ਕਰਨਲ ਬਾਠ ਮਾਮਲਾ: FIR ਵਿੱਚ ਦੇਰੀ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 2 ਦਿਨਾਂ ਵਿੱਚ ਸਪਸ਼ਟੀਕਰਨ ਦੇਣ ਦਾ ਹੁਕਮ ਦਿੱਤਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਨੂੰ ਕਰਨਲ ਬਾਠ (Colonel Bath) 'ਤੇ ਹਮਲੇ ਦੇ ਮਾਮਲੇ 'ਚ ਐੱਫਆਈਆਰ ਦਰਜ ਕਰਨ 'ਚ ਦੇਰੀ ਸਮੇਤ ਹੋਰ ਮੁੱਦਿਆਂ 'ਤੇ ਸਪੱਸ਼ਟੀਕਰਨ ਦੇਣ ਲਈ ਦੋ ਦਿਨ ਦਾ ਸਮਾਂ ਦਿੱਤਾ ਹੈ। ਜਸਟਿਸ ਸੰਦੀਪ ਮੌਦਗਿਲ ਦੀ ਬੈਂਚ ਨੇ ਇਸ ਮਾਮਲੇ 'ਚ ਸੀਬੀਆਈ ਤੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ, ਅਦਾਲਤ ਨੇ ਸਰਕਾਰ ਤੋਂ ਇਹ ਵੀ ਪੁੱਛਿਆ ਹੈ ਕਿ ਇਕ ਪੁਲਿਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਤੇ ਕਾਰਵਾਈ ਕਿਉਂ ਨਹੀਂ ਕੀਤਾ ਗਈ ਜਿਸ ਵਿਚ ਉਸ ਨੇ ਖ਼ੁਦ ਦੇ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਸੀ।
Read More
DIG ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਨੇ ਅਬੋਹਰ ‘ਚ ਥਾਣਾ ਸਦਰ ਦਾ ਨਿਰੀਖਣ ਕੀਤਾ, ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਮੁਹਿੰਮ ਤੇਜ਼

DIG ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਨੇ ਅਬੋਹਰ ‘ਚ ਥਾਣਾ ਸਦਰ ਦਾ ਨਿਰੀਖਣ ਕੀਤਾ, ਨਸ਼ਾ ਤਸਕਰੀ ਵਿਰੁੱਧ ਪੁਲਿਸ ਦੀ ਮੁਹਿੰਮ ਤੇਜ਼

ਨੈਸ਼ਨਲ ਟਾਈਮਜ਼ ਬਿਊਰੋ :- DIG ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਆਈਪੀਐਸ ਵੱਲੋਂ ਅੱਜ ਅਬੋਹਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨਾਂ ਨੇ ਇੱਥੋਂ ਦੇ ਥਾਣਾ ਸਦਰ ਦਾ ਨਿਰੀਖਣ ਕੀਤਾ ਅਤੇ ਸਟਾਫ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਕਜ ਦੀ ਸਮੀਖਿਆ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਫਾਜਲਕਾ ਦੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੌਕੇ ਸ੍ਰੀ ਸਵਪਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਜੀਪੀ ਸ੍ਰੀ ਗੌਰਵ ਯਾਦਵ ਆਈਪੀਐਸ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਆਰੰਭ ਕੀਤੀ ਗਈ ਹੈ।…
Read More
ਕੈਨੇਡਾ ਵੱਲੋਂ ਅਮਰੀਕਾ ਤੇ ਚੀਨ ਜਾਣ ਵਾਲੇ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ

ਕੈਨੇਡਾ ਵੱਲੋਂ ਅਮਰੀਕਾ ਤੇ ਚੀਨ ਜਾਣ ਵਾਲੇ ਨਾਗਰਿਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ

4o ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਨੇ ਅਮਰੀਕਾ ਅਤੇ ਚੀਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕੈਨੇਡਿਆਈ ਅਤੇ ਹੋਰ ਵਿਦੇਸ਼ੀ ਨਾਗਰਿਕ, ਜੋ ਅਮਰੀਕਾ ਵਿਚ 30 ਦਿਨਾਂ ਤੋਂ ਵੱਧ ਸਮੇਂ ਲਈ ਜਾ ਰਹੇ ਹਨ, ਨੂੰ ਉੱਥੋਂ ਦੀ ਸਰਕਾਰ ਕੋਲ ਰਜਿਸਟਰਡ ਕਰਵਾਉਣ ਲਾਜ਼ਮੀ ਹੈ। ਰਜਿਸਟਰੇਸ਼ਨ ਦੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ, ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਿਆਈ ਨਾਗਰਿਕਾਂ ਨੂੰ ਚੀਨ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਲਈ ਕਿਹਾ ਗਿਆ ਹੈ, ਖ਼ਾਸ ਕਰ ਦੋਹਰੀ ਨਾਗਰਿਕਤਾ ਵਾਲੇ ਨਾਗਿਰਕਾਂ ਨੂੰ। ਜ਼ਿਕਰਯੋਗ ਹੈ ਚੀਨ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਚਾਰ…
Read More
ਹਰਿਆਣਾ – ਧਮਧਾਨ ਸਾਹਿਬ ਰੇਲਵੇ ਸਟੇਸ਼ਨ ਤੇ ਰੇਲਗੱਡੀਆਂ ਦੇ ਠਹਿਰਾਓ ਅਤੇ ਬੱਸਾਂ ਦੀ ਸਹੂਲਤ ਲਈ ਮੰਗ !

ਹਰਿਆਣਾ – ਧਮਧਾਨ ਸਾਹਿਬ ਰੇਲਵੇ ਸਟੇਸ਼ਨ ਤੇ ਰੇਲਗੱਡੀਆਂ ਦੇ ਠਹਿਰਾਓ ਅਤੇ ਬੱਸਾਂ ਦੀ ਸਹੂਲਤ ਲਈ ਮੰਗ !

ਨੈਸ਼ਨਲ ਟਾਈਮਜ਼ ਬਿਊਰੋ :- ਧਮਧਾਨ ਸਾਹਿਬ ਗੁਰਦੁਆਰਾ, ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਜੁੜਿਆ ਇੱਕ ਇਤਿਹਾਸਕ ਧਾਰਮਿਕ ਸਥਾਨ ਹੈ, ਉਥੇ ਰੇਲਗੱਡੀਆਂ ਦੇ ਠਹਿਰਾਓ ਅਤੇ ਬੱਸ ਸੇਵਾਵਾਂ ਦੀ ਮੰਗ ਕੀਤੀ ਗਈ। ਪੰਜਾਬ ਤੇ ਹਰਿਆਣਾ ਦੀ ਹੱਦ ਨਾਲ ਲੱਗਦੇ ਕਈ ਪਿੰਡਾਂ ਦੇ ਸਰਪੰਚ, ਪੰਚ ਅਤੇ ਨੰਬਰਦਾਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨਾਲ ਮੁਲਾਕਾਤ ਕਰਕੇ ਆਪਣੀਆਂ ਮੰਗਾਂ ਰੱਖੀਆਂ। ਮੁੱਖ ਮੰਤਰੀ ਨੇ ਮੰਗਾਂ ਨੂੰ ਧਿਆਨ ਨਾਲ ਸੁਣਦੇ ਹੋਏ ਧਮਧਾਨ ਸਾਹਿਬ ਲਈ ਤੁਰੰਤ ਦੋ ਸਰਕਾਰੀ ਬੱਸਾਂ ਚਲਾਉਣ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਵਿੱਚ ਇੱਕ ਜੀੰਦ ਤੋਂ ਕੈਥਲ ਅਤੇ ਦੂਜੀ ਜੀੰਦ ਤੋਂ ਪਟਿਆਲਾ ਜਾਣ ਵਾਲੀ ਬੱਸ ਸ਼ਾਮਲ ਹੈ। ਇਹ ਫੈਸਲਾ ਧਾਰਮਿਕ…
Read More
ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬੇਮਿਸਾਲ, ਬਿਜਲੀ ਬਿੱਲ ਤੋਂ ਲੈਕੇ ਖੇਤੀਬਾੜੀ ਤੱਕ ਵੱਡੇ ਉਪਰਾਲੇ – ਚੀਮਾ

ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬੇਮਿਸਾਲ, ਬਿਜਲੀ ਬਿੱਲ ਤੋਂ ਲੈਕੇ ਖੇਤੀਬਾੜੀ ਤੱਕ ਵੱਡੇ ਉਪਰਾਲੇ – ਚੀਮਾ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਧਾਨ ਸਭਾ 'ਚ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਦਿੰਦਿਆਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ। ਉਨ੍ਹਾਂ ਕਿਹਾ ਕਿ ਪਿਛਲੇ ਇੱਕ ਸਾਲ 'ਚ ਸਰਕਾਰ ਨੇ ਇਤਿਹਾਸਕ ਫੈਸਲੇ ਲਏ, ਜਿਨ੍ਹਾਂ ਵਿੱਚ ਬਿਜਲੀ ਬਿੱਲ ਮਾਫੀ, ਖੇਤੀਬਾੜੀ ਸੁਧਾਰ, ਅਤੇ ਸਿਹਤ ਸਹੂਲਤਾਂ ਸ਼ਾਮਲ ਹਨ। 90% ਘਰਾਂ ਦੇ ਬਿਜਲੀ ਬਿੱਲ ਜ਼ੀਰੋ ਚੀਮਾ ਨੇ ਦੱਸਿਆ ਕਿ 2022 ਦੀਆਂ ਚੋਣਾਂ ਦੌਰਾਨ, ਆਮ ਆਦਮੀ ਪਾਰਟੀ ਨੇ ਪੰਜਾਬੀ ਪਰਿਵਾਰਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤਿੰਨ ਮਹੀਨਿਆਂ ਦੇ ਅੰਦਰ ਹੀ ਇਹ ਵਾਅਦਾ ਪੂਰਾ ਕੀਤਾ ਗਿਆ। ਅੱਜ ਪੰਜਾਬ ਦੇ 90% ਘਰਾਂ ਦੇ ਬਿਜਲੀ ਬਿੱਲ…
Read More
ਕਿਸਾਨ ਆਗੂਆਂ ਨੇ ਲਗਾਏ ਗੰਭੀਰ ਇਲਜ਼ਾਮ, ਮੋਰਚੇ ਵਿੱਚੋਂ ਗਾਇਬ ਹੋਇਆ ਕਰੋੜਾਂ ਦਾ ਸਮਾਨ

ਕਿਸਾਨ ਆਗੂਆਂ ਨੇ ਲਗਾਏ ਗੰਭੀਰ ਇਲਜ਼ਾਮ, ਮੋਰਚੇ ਵਿੱਚੋਂ ਗਾਇਬ ਹੋਇਆ ਕਰੋੜਾਂ ਦਾ ਸਮਾਨ

ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨ ਮੋਰਚਾ ਹਟਾਉਣ ਮਗਰੋਂ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ 'ਤੇ ਗੰਭੀਰ ਦੋਸ਼ ਲਗਾਏ ਹਨ। ਭਾਰਤੀ ਕਿਸਾਨ ਯੂਨੀਅਨ (ਡੱਕੌਂਦਾ) ਦੇ ਆਗੂ ਸੁਰਜੀਤ ਸਿੰਘ ਫੂਲ ਨੇ ਦਾਅਵਾ ਕੀਤਾ ਹੈ ਕਿ 500 ਤੋਂ ਵੱਧ ਕਿਸਾਨਾਂ ਨੂੰ ਬਗੈਰ ਕਿਸੇ ਦੋਸ਼ ਦੇ ਹਿਰਾਸਤ 'ਚ ਰੱਖਿਆ ਗਿਆ ਹੈ। ਉਨ੍ਹਾਂ ਨੇ ਸਾਰੇ ਕਿਸਾਨਾਂ ਦੀ ਬਿਨਾਂ ਕਿਸੇ ਸ਼ਰਤ ਰਿਹਾਈ ਦੀ ਮੰਗ ਕੀਤੀ। ਕਿਸਾਨਾਂ ਦੇ ਟੈਂਟ ਤੇ ਸਮਾਨ ਗ਼ਾਇਬ ਹੋਣ ਦੇ ਦੋਸ਼ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਮੋਰਚੇ ਦੀ ਜਗ੍ਹਾ ਤੋਂ ਲੱਖਾਂ-ਕਰੋੜਾਂ ਰੁਪਏ ਦਾ ਸਮਾਨ ਗ਼ਾਇਬ ਹੋ ਗਿਆ ਹੈ। ਉਨ੍ਹਾਂ ਨੇ ਸਵਾਲ ਉਠਾਇਆ ਕਿ ਕਿਸਾਨਾਂ ਦੇ ਟੈਂਟ, ਲੰਗਰ ਅਤੇ…
Read More
ਹਰਜਿੰਦਰ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਸੰਭਾਲਿਆ ਅਹੁਦਾ !

ਹਰਜਿੰਦਰ ਧਾਮੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਸੰਭਾਲਿਆ ਅਹੁਦਾ !

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਬਾਰੇ ਬਣਨਗੇ ਨਿਯਮ ਐਡਵੋਕੇਟ ਹਰਜਿੰਦਰ ਸਿੰਘ ਧਾਮੀ-ਜਥੇਦਾਰਾਂ ਦੀ ਨਿਯੁਕਤੀ ਸਮੇਂ ਇੱਕ ਵਿਅਕਤੀ ਇੱਕ ਆਹੁਦੇ ਦਾ ਸਿਧਾਂਤ ਹੋਵੇਗਾ ਲਾਗੂ ਅੰਮ੍ਰਿਤਸਰ, 24 ਮਾਰਚ, ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਬਣੇ ਹਾਲਾਤਾਂ ਦੇ ਮਦੇਨਜ਼ਰ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਅਤੇ ਜਥੇਦਾਰਾਂ ਦੀਆਂ ਪਦਵੀਆਂ ਸਬੰਧੀ ਭਵਿੱਖ ਵਿੱਚ ਸਿੱਖ ਸੰਪਰਦਾਵਾਂ ਦੇ ਰਾਏ ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ।ਐਡਵੋਕੇਟ ਧਾਮੀ ਨੇ ਅੱਜ ਇਥੇ ਸ਼੍ਰੋਮਣੀ ਕਮੇਟੀ ਦਫਤਰ ਵਿਖੇ…
Read More
ਤਹਿਸੀਲਦਾਰਾਂ ਤੋਂ ਬਾਅਦ ਹੁਣ 191 ਪੁਲਿਸ ਮੁਨਸ਼ਿਆਂ ਦੇ ਤਬਾਦਲੇ; ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਯਤਨ ਤੇਜ਼ : ਹਰਪਾਲ ਚੀਮਾ

ਤਹਿਸੀਲਦਾਰਾਂ ਤੋਂ ਬਾਅਦ ਹੁਣ 191 ਪੁਲਿਸ ਮੁਨਸ਼ਿਆਂ ਦੇ ਤਬਾਦਲੇ; ਭ੍ਰਿਸ਼ਟਾਚਾਰ ਨੂੰ ਜੜ੍ਹੋਂ ਪੁੱਟਣ ਲਈ ਯਤਨ ਤੇਜ਼ : ਹਰਪਾਲ ਚੀਮਾ

ਨੈਸ਼ਨਲ ਟਾਈਮਜ਼ ਬਿਊਰੋ :- ਤਿੰਨ ਸਾਲਾਂ ਤੋਂ 'ਆਪ' ਸਰਕਾਰ ਲਗਾਤਾਰ ਭ੍ਰਿਸ਼ਟਾਚਾਰ ਵਿਰੁੱਧ ਜੰਗ ਲੜ ਰਹੀ ਹੈ, ਅਸੀਂ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰਾਂਗੇ- ਹਰਪਾਲ ਚੀਮਾਆਮ ਆਦਮੀ ਪਾਰਟੀ ਦਾ ਜਨਮ ਹੀ ਭ੍ਰਿਸ਼ਟਾਚਾਰ ਵਿਰੋਧੀ ਲਹਿਰ ਤੋਂ ਹੋਇਆ ਹੈ, ਅਸੀਂ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ-ਚੀਮਾਹੁਣ ਕੋਈ ਵੀ ਪੁਲੀਸ ਮੁਨਸ਼ੀ ਦੋ ਸਾਲ ਤੋਂ ਵੱਧ ਇੱਕ ਥਾਣੇ ਵਿੱਚ ਨਹੀਂ ਰਹਿ ਸਕੇਗਾ, ਇੱਕ ਹੀ ਥਾਣੇ ਵਿੱਚ ਲੰਮਾ ਸਮਾਂ ਰਹਿਣ ਨਾਲ ਭ੍ਰਿਸ਼ਟਾਚਾਰ ਦੀ ਸੰਭਾਵਨਾ ਬਣੀ ਰਹਿੰਦੀ ਹੈ-ਚੀਮਾ ਚੰਡੀਗੜ੍ਹ, 24 ਮਾਰਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਸਖ਼ਤੀ ਨਾਲ ਕੰਮ ਕਰ ਰਹੀ ਹੈ। ਹਾਲ ਹੀ ਵਿੱਚ…
Read More
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਅਮਰੀਕਾ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਉਨ੍ਹਾਂ ਨੇ 29 ਮਾਰਚ ਤੋਂ 6 ਅਪ੍ਰੈਲ ਤੱਕ ਅਮਰੀਕਾ ਦੇ ਵਿਸਕਾਨਸਿਨ ਜਾਣਾ ਸੀ, ਜਿੱਥੇ ABS ਗਲੋਬਲ ਲੈਬ ਦਾ ਦੌਰਾ ਕਰਨਾ ਸੀ। ਇਹ ਦੌਰਾ ਪੰਜਾਬ ਦੇ ਡੇਅਰੀ ਕਿਸਾਨਾਂ ਲਈ ਲਿੰਗੀ ਵੀਰਜ (sexed semen) ਖਰੀਦਣ ਅਤੇ ਇੱਕ ਨਵਾਂ ਸਮਝੌਤਾ ਕਰਨ ਲਈ ਹੋਣਾ ਸੀ।l ਗੁਰਮੀਤ ਖੁੱਡੀਆਂ ਨੇ ਮਾਰਚ ਦੇ ਪਹਿਲੇ ਹਫ਼ਤੇ ਵਿਦੇਸ਼ ਮੰਤਰਾਲੇ ਨੂੰ ਦੌਰੇ ਦੀ ਇਜਾਜ਼ਤ ਮੰਗਣ ਲਈ ਪੱਤਰ ਲਿਖਿਆ ਸੀ, ਪਰ ਕੇਂਦਰ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ। ਇਹ ਯਾਤਰਾ ਪੰਜਾਬ ਵਿੱਚ ਡੇਅਰੀ ਉਤਪਾਦਨ ਵਧਾਉਣ ਅਤੇ ਗਾਵਾਂ ਦੀ ਨਵੀਨਤਮ ਨਸਲ…
Read More
ਕੈਨੇਡਾ ‘ਚ ਦਿਮਾਗ ਦੀ ਨਸ ਫਟਣ ਨਾਲ ਪੰਜਾਬੀ ਵਿਦਿਆਰਥੀ ਦੀ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੀਤੀ ਸਰਕਾਰ ਤੋਂ ਅਪੀਲ

ਕੈਨੇਡਾ ‘ਚ ਦਿਮਾਗ ਦੀ ਨਸ ਫਟਣ ਨਾਲ ਪੰਜਾਬੀ ਵਿਦਿਆਰਥੀ ਦੀ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕੀਤੀ ਸਰਕਾਰ ਤੋਂ ਅਪੀਲ

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਜੱਲਾ ਨਾਲ ਸਬੰਧਤ 21 ਸਾਲਾ ਨੌਜਵਾਨ ਦੀ ਕੈਨੇਡਾ ‘ਚ ਅਚਾਨਕ ਮੌਤ ਹੋ ਜਾਣ ਕਾਰਨ ਪਿੰਡ ‘ਚ ਸੋਗ ਦਾ ਮਾਹੌਲ ਬਣ ਗਿਆ। ਸਾਬਕਾ ਸੈਨਿਕ ਦੇ ਪੁੱਤਰ ਹਰਮਨਪ੍ਰੀਤ ਸਿੰਘ ਦੀ ਦਿਮਾਗ ਦੀ ਨਸ ਫਟਣ ਕਾਰਨ ਮੌਤ ਹੋ ਗਈ। ਹਰਮਨਪ੍ਰੀਤ ਸਿੰਘ ਦੋ ਸਾਲ ਪਹਿਲਾਂ ਸਟਡੀ ਵੀਜ਼ੇ ‘ਤੇ ਕੈਨੇਡਾ ਗਿਆ ਸੀ, ਜਿਥੇ ਉਹ ਆਪਣੇ ਸੁਪਨੇ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।ਪਰਿਵਾਰ ‘ਤੇ ਪਹਿਲਾਂ ਹੀ ਗਮਾਂ ਦੀ ਛਾਂ ਪਈ ਹੋਈ ਸੀ, ਕਿਉਂਕਿ ਕੁਝ ਸਮਾਂ ਪਹਿਲਾਂ ਹੀ ਹਰਮਨਪ੍ਰੀਤ ਦੀ ਭੈਣ ਦੀ ਵੀ ਕੋਰੋਨਾ ਕਾਲ ‘ਚ ਮੌਤ ਹੋ ਚੁੱਕੀ ਸੀ। ਹੁਣ ਉਨ੍ਹਾਂ ਦੇ ਇਕਲੌਤੇ ਪੁੱਤਰ ਦੀ ਅਚਾਨਕ…
Read More
ਕੈਨੇਡਾ ‘ਚ 28 ਅਪ੍ਰੈਲ ਨੂੰ ਹੋਣਗੀਆਂ ਫੈਡਰਲ ਚੋਣਾਂ !

ਕੈਨੇਡਾ ‘ਚ 28 ਅਪ੍ਰੈਲ ਨੂੰ ਹੋਣਗੀਆਂ ਫੈਡਰਲ ਚੋਣਾਂ !

ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਐਤਵਾਰ ਨੂੰ ਗਵਰਨਰ ਜਨਰਲ ਮੈਰੀ ਸਾਈਮਨ ਨੂੰ ਮਿਲਣਗੇ ਅਤੇ ਸੰਸਦ ਭੰਗ ਕਰਕੇ ਫ਼ੈਡਰਲ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ। ਸਰਕਾਰੀ ਸੂਤਰਾਂ ਮੁਤਾਬਕ, 28 ਅਪ੍ਰੈਲ ਨੂੰ ਚੋਣਾਂ ਹੋਣਗੀਆਂ, ਜਿਸ ਲਈ ਪਾਰਟੀਆਂ ਘੱਟੋ-ਘੱਟ ਸਮੇਂ ਦੀ ਚੋਣ ਮੁਹਿੰਮ ਚਲਾਉਣਗੀਆਂ।ਕੈਨੇਡਾ ਦੇ ਚੋਣ ਨਿਯਮਾਂ ਅਨੁਸਾਰ, ਫੈਡਰਲ ਚੋਣ ਮੁਹਿੰਮ 37 ਤੋਂ 51 ਦਿਨਾਂ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਚੋਣਾਂ ਹਮੇਸ਼ਾ ਸੋਮਵਾਰ ਨੂੰ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ CBC ਨੂੰ ਦੱਸਿਆ ਕਿ ਮਾਰਕ ਕਾਰਨੀ ਆਪਣੀ ਕੈਬਿਨੇਟ ਨਾਲ ਮਿਲਣਗੇ, ਜਿਸ ਤੋਂ ਬਾਅਦ ਗਵਰਨਰ ਜਨਰਲ ਐਤਵਾਰ ਨੂੰ ਇਕ ਨਿਊਜ਼ ਕਾਨਫਰੰਸ ਕਰਕੇ ਚੋਣਾਂ ਦਾ ਐਲਾਨ ਕਰਨਗੇ। ਮਾਰਕ ਕਾਰਨੀ ਦੇਸੀ-ਵਿਦੇਸ਼ੀ ਸਥਿਤੀਆਂ…
Read More
ਖਨੌਰੀ ਤੇ ਸ਼ੰਭੂ ਬਾਰਡਰਾਂ ‘ਤੇ ਕਿਸਾਨ ਮੋਰਚੇ ਜਬਰੀ ਚੁੱਕਣ ਖ਼ਿਲਾਫ਼ ਰੋਸ਼, ਸਰਕਾਰ ਦੀਆਂ ਅਰਥੀਆਂ ਸਾੜੀਆਂ

ਖਨੌਰੀ ਤੇ ਸ਼ੰਭੂ ਬਾਰਡਰਾਂ ‘ਤੇ ਕਿਸਾਨ ਮੋਰਚੇ ਜਬਰੀ ਚੁੱਕਣ ਖ਼ਿਲਾਫ਼ ਰੋਸ਼, ਸਰਕਾਰ ਦੀਆਂ ਅਰਥੀਆਂ ਸਾੜੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਖਨੌਰੀ ਅਤੇ ਸ਼ੰਭੂ ਬਾਰਡਰਾਂ ਤੋਂ ਕਿਸਾਨਾਂ ਦੇ ਮੋਰਚੇ ਜਬਰੀ ਚੁੱਕਣ ਖ਼ਿਲਾਫ਼ ਕਿਸਾਨਾਂ ਵਿੱੱਚ ਰੋਹ ਭਖ਼ਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਪਿੰਡ ਮਹਿਮਾ ਸਰਜਾ, ਕੋਠੇ ਨਾਥੀਆਣਾ, ਕੋਠੇ ਲੱਖੀ ਜੰਗਲ ਆਦਿ ਪਿੰਡਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਵੱਲੋਂ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਜਨਰਲ ਸਕੱਤਰ ਗੁਰਦੀਪ ਸਿੰਘ ਮਹਿਮਾ ਸਰਜਾ ਨੇ ਕਿਹਾ ਕਿ ਭਾਰਤ ਵਿੱਚ ਹਰ ਵਿਅਕਤੀ ਨੂੰ ਆਪਣੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਹੱਕ ਹੈ ਪਰ ਪੰਜਾਬ ਸਰਕਾਰ ਹੱਕਾਂ ਦੀ ਘਾਣ ਕਰ ਰਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ ਲੋਕਾਂ…
Read More
ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ‘ਤੇ ਨਿਰਮਾਣ ਅਧੀਨ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ, ਕਈ ਮਜ਼ਦੂਰ ਦੱਬੇ !

ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ‘ਤੇ ਨਿਰਮਾਣ ਅਧੀਨ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ, ਕਈ ਮਜ਼ਦੂਰ ਦੱਬੇ !

ਨਵੀਂ ਦਿੱਲੀ, ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ-ਦੇਹਰਾਦੂਨ ਐਕਸਪ੍ਰੈਸਵੇਅ ‘ਤੇ ਨਿਰਮਾਣ ਅਧੀਨ ਮੋਰਾ ਪਿੰਡ ਨੇੜੇ ਇੱਕ ਪਿੱਲਰ ਡਿੱਗਣ ਨਾਲ ਵੱਡਾ ਹਾਦਸਾ ਵਾਪਰ ਗਿਆ। ਐਕਸਪ੍ਰੈਸਵੇਅ ਦੇ ਕੰਮ ਦੌਰਾਨ ਪਿੱਲਰ ਢਹਿ ਗਿਆ, ਜਿਸ ਕਾਰਨ 6-7 ਮਜ਼ਦੂਰ ਹੇਠਾਂ ਦੱਬ ਗਏ। ਹਾਦਸੇ ਤੋਂ ਬਾਅਦ ਇਲਾਕੇ ‘ਚ ਹਫੜਾ-ਦਫੜੀ ਮਚ ਗਈ।ਸੂਚਨਾ ਮਿਲਦਿਆਂ ਹੀ ਬਡਗਾਓਂ ਪੁਲਿਸ ਅਤੇ ਪਿੰਡ ਮੋਰਾ ਦੇ ਲੋਕ ਮੌਕੇ ‘ਤੇ ਪੁੱਜੇ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਹੁਣ ਤੱਕ 5-6 ਮਜ਼ਦੂਰਾਂ ਨੂੰ ਮਲਬੇ ਚੋਂ ਬਾਹਰ ਕੱਢਿਆ ਜਾ ਚੁੱਕਾ ਹੈ, ਜਦਕਿ ਹੋਰਾਂ ਦੀ ਭਾਲ ਜਾਰੀ ਹੈ।ਇਸ ਹਾਦਸੇ ਪਿੱਛੇ ਉਸਾਰੀ ਦੌਰਾਨ ਘਟੀਆ ਸਮੱਗਰੀ ਦੀ ਵਰਤੋਂ ਇੱਕ ਵੱਡਾ ਕਾਰਣ ਬਣ ਸਕਦੀ ਹੈ। ਚਸ਼ਮਦੀਦਾਂ ਅਤੇ ਮਜ਼ਦੂਰਾਂ ਮੁਤਾਬਿਕ…
Read More
IAS ਰਵੀ ਭਗਤ ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਨਿਯੁਕਤ!

IAS ਰਵੀ ਭਗਤ ਮੁੱਖ ਮੰਤਰੀ ਪੰਜਾਬ ਦੇ ਨਵੇਂ ਪ੍ਰਿੰਸੀਪਲ ਸਕੱਤਰ ਨਿਯੁਕਤ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ IAS ਰਵੀ ਭਗਤ ਨੂੰ ਮੁੱਖ ਮੰਤਰੀ ਪੰਜਾਬ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ, 2006 ਬੈਚ ਦੇ ਆਈਏਐਸ ਅਧਿਕਾਰੀ ਰਵੀ ਭਗਤ, ਜੋ ਪਹਿਲਾਂ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਵਜੋਂ ਕੰਮ ਕਰ ਰਹੇ ਸਨ, ਹੁਣ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਦੇ ਤੌਰ ‘ਤੇ ਆਪਣੇ ਨਵੇਂ ਅਹੁਦੇ ਦੀ ਜ਼ਿੰਮੇਵਾਰੀ ਨਿਭਾਉਣਗੇ। ਰਵੀ ਭਗਤ ਲੋਕ ਨਿਰਮਾਣ ਵਿਭਾਗ (ਇਮਾਰਤਾਂ ਅਤੇ ਸੜਕਾਂ) ਦੇ ਪ੍ਰਸ਼ਾਸਕੀ ਸਕੱਤਰ ਅਤੇ ਪੰਜਾਬ ਪੇਂਡੂ ਵਿਕਾਸ ਬੋਰਡ ਦੇ ਸਕੱਤਰ ਵਜੋਂ ਵੀ ਆਪਣੀ ਸੇਵਾਵਾਂ ਜਾਰੀ ਰੱਖਣਗੇ।ਇਸ ਤੋਂ ਪਹਿਲਾਂ, ਆਈਏਐਸ ਵੀ.ਕੇ. ਸਿੰਘ ਦੀ ਸੇਵਾਮੁਕਤੀ ਤੋਂ ਬਾਅਦ, ਰਵੀ ਭਗਤ ਨੂੰ ਵਾਧੂ…
Read More
ਸਾਂਸਦ ਮਨਨ ਕੁਮਾਰ ਮਿਸ਼ਰਾ ਨੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਬਿਹਾਰੀ ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ

ਸਾਂਸਦ ਮਨਨ ਕੁਮਾਰ ਮਿਸ਼ਰਾ ਨੇ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਵਾਲੇ ਬਿਹਾਰੀ ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਹੋਏ ਇਕ ਵਿਸ਼ੇਸ਼ ਸਮਾਗਮ ਦੌਰਾਨ ਬਾਰ ਕੌਂਸਲ ਆਫ਼ ਇੰਡੀਆ ਦੇ ਚੇਅਰਮੈਨ ਅਤੇ ਬਿਹਾਰ ਤੋਂ ਰਾਜ ਸਭਾ ਸਾਂਸਦ ਮਨਨ ਕੁਮਾਰ ਮਿਸ਼ਰਾ ਨੇ ਪੰਜਾਬ ਦੀ ਤਰੱਕੀ ਵਿੱਚ ਹਿੱਸਾ ਪਾਉਣ ਵਾਲੇ ਬਿਹਾਰੀ ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨੇ ਅੰਮ੍ਰਿਤਸਰ ਬਾਰ ਕੌਂਸਲ ਨੂੰ 12 ਲੱਖ ਰੁਪਏ ਦੀ ਗ੍ਰਾਂਟ ਵੀ ਐਲਾਨੀ। ਇਸ ਮੌਕੇ ‘ਤੇ ਉਨ੍ਹਾਂ ਨੇ ਭਾਜਪਾ ਵਿਧਿ ਪ੍ਰਕੋਸ਼ਠ ਬਿਹਾਰ ਦੇ ਸੰਯੋਜਕ ਬਿਧਿਆੰਚਲ ਰਾਏ, ਬਾਰ ਕੌਂਸਲ ਆਫ਼ ਪੰਜਾਬ-ਹਰਿਆਣਾ ਦੇ ਚੇਅਰਮੈਨ ਡਾ. ਵਿਜੇਂਦਰ ਸਿੰਘ ਅਹਲਾਵਤ ਅਤੇ ਹੋਰ ਕਈ ਵਕੀਲਾਂ ਨਾਲ ਮੀਟਿੰਗ ਕੀਤੀ। ਬਾਰ ਕੌਂਸਲ ਆਫ਼ ਅੰਮ੍ਰਿਤਸਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਉਨ੍ਹਾਂ ਦਾ ਗਲਾਬਾਂ ਦੀ ਮਾਲਾ ਅਤੇ ਸਮਾਰਕ ਚਿੰਨ੍ਹ…
Read More
23 ਮਾਰਚ ਨੂੰ ਹਨੀ ਸਿੰਘ ਦਾ ਸ਼ੋਅ ਰੱਦ ਕਰਨ ਦੀ ਮੰਗ, ਭਾਜਪਾ ਆਗੂ ਨੇ ਰਾਜਪਾਲ ਨੂੰ ਲਿਖਿਆ ਪੱਤਰ

23 ਮਾਰਚ ਨੂੰ ਹਨੀ ਸਿੰਘ ਦਾ ਸ਼ੋਅ ਰੱਦ ਕਰਨ ਦੀ ਮੰਗ, ਭਾਜਪਾ ਆਗੂ ਨੇ ਰਾਜਪਾਲ ਨੂੰ ਲਿਖਿਆ ਪੱਤਰ

ਨੈਸ਼ਨਲ ਟਾਈਮਜ਼ ਬਿਊਰੋ :- ਚੰਡੀਗੜ੍ਹ ਦੇ ਸੈਕਟਰ 25 ਰੈਲੀ ਗਰਾਊਂਡ ‘ਚ ਅੱਜ ਰੈਪਰ ਤੇ ਗਾਇਕ ਹਨੀ ਸਿੰਘ ਦਾ ਸੰਗੀਤ ਸਮਾਰੋਹ ਹੋਣ ਜਾ ਰਿਹਾ ਹੈ, ਪਰ ਇਸ ਤੋਂ ਪਹਿਲਾਂ ਵਿਵਾਦ ਖੜ੍ਹ ਗਿਆ ਹੈ। ਭਾਜਪਾ ਆਗੂ ਸੁਭਾਸ਼ ਸ਼ਰਮਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਇਸ ਸ਼ੋਅ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਸੁਭਾਸ਼ ਸ਼ਰਮਾ ਦਾ ਕਹਿਣਾ ਹੈ ਕਿ 23 ਮਾਰਚ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦਾ ਦਿਵਸ ਹੈ, ਜੋ ਕਿ ਸ਼ਰਧਾਂਜਲੀ ਦੇਣ ਤੇ ਉਨ੍ਹਾਂ ਦੀ ਬਹਾਦਰੀ ਤੋਂ ਸਿੱਖਣ ਦਾ ਦਿਨ ਹੈ। ਉਨ੍ਹਾਂ ਦਾ ਮਤਲਬ ਹੈ ਕਿ ਇਸ ਦਿਨ ਕੋਈ ਜਸ਼ਨ ਜਾਂ ਸੰਗੀਤ ਸਮਾਰੋਹ…
Read More
ਅਮਿਤ ਸ਼ਾਹ ਦੇ ਬਿਆਨ ’ਤੇ ਪੰਜਾਬ ‘ਚ ਵਿਰੋਧ, ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ

ਅਮਿਤ ਸ਼ਾਹ ਦੇ ਬਿਆਨ ’ਤੇ ਪੰਜਾਬ ‘ਚ ਵਿਰੋਧ, ਬਾਬਾ ਬੰਤਾ ਸਿੰਘ ਨੇ ਦਿੱਤਾ ਮੋੜਵਾਂ ਜਵਾਬ

ਨੈਸ਼ਨਲ ਟਾਈਮਜ਼ ਬਿਊਰੋ :- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਰਾਜ ਸਭਾ ਵਿੱਚ ਭਿੰਡਰਾਂਵਾਲਾ ਨਾਲ ਜੁੜਿਆ ਬਿਆਨ ਦੇਣ ਤੋਂ ਬਾਅਦ ਪੰਜਾਬ ‘ਚ ਇਸ ਦਾ ਵਿਰੋਧ ਹੋ ਰਿਹਾ ਹੈ। ਹੁਣ ਕਥਾਵਾਚਕ ਬਾਬਾ ਬੰਤਾ ਸਿੰਘ ਨੇ ਵੀ ਉਨ੍ਹਾਂ ਦੇ ਬਿਆਨ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ। ਬਾਬਾ ਬੰਤਾ ਸਿੰਘ ਨੇ ਕਥਾ ਦੌਰਾਨ ਕਿਹਾ ਕਿ ਅਜਿਹੇ ਬਿਆਨ ਕਿਸੇ ਵੀ ਕੌਮ ਦੀ ਨਾਰਾਜ਼ਗੀ ਵਧਾਉਂਦੇ ਹਨ। ਉਨ੍ਹਾਂ ਨੇ ਅੱਗੇ ਕਿਹਾ, "ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਗਲਤ ਹੈ, ਤੇ ਨਾ ਹੀ ਸੰਤ ਭਿੰਡਰਾਂਵਾਲਿਆਂ ਦੀ ਰੀਸ ਕਰਨੀ ਕੋਈ ਗਲਤ ਗੱਲ ਹੈ। ਵੱਡੇ ਅਹੁਦੇ ‘ਤੇ ਬੈਠੇ ਨੇਤਾਵਾਂ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ…
Read More
ਖਰੜ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, ਰੈਸਟੋਰੈਂਟਾਂ ਤੇ ਭੋਜਨ ਸਟਾਲਾਂ ਦੀ ਸਫ਼ਾਈ ਦੀ ਜਾਂਚ

ਖਰੜ ‘ਚ ਵਿਜੀਲੈਂਸ ਬਿਊਰੋ ਦੀ ਕਾਰਵਾਈ, ਰੈਸਟੋਰੈਂਟਾਂ ਤੇ ਭੋਜਨ ਸਟਾਲਾਂ ਦੀ ਸਫ਼ਾਈ ਦੀ ਜਾਂਚ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਮੋਹਾਲੀ ਜ਼ਿਲ੍ਹੇ ਦੇ ਖਰੜ ਖੇਤਰ ਵਿੱਚ ਭੋਜਨ ਸੁਰੱਖਿਆ ਅਤੇ ਸਫਾਈ ਦੀ ਜਾਂਚ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਹੇਠ ਜਿਲ੍ਹਾ ਸਿਹਤ ਅਧਿਕਾਰੀ, ਵਿਜੀਲੈਂਸ ਯੂਨਿਟ ਮੋਹਾਲੀ ਅਤੇ ਫੂਡ ਸੇਫਟੀ ਵਿੰਗ ਦੀ ਟੀਮ ਨੇ ਖਾਣ-ਪੀਣ ਵਾਲੀਆਂ ਥਾਵਾਂ, ਰੈਸਟੋਰੈਂਟਾਂ, ਹੋਟਲਾਂ ਅਤੇ ਭੋਜਨ ਵਿਕਰੇਤਾ ਸਟਾਲਾਂ ਦੀ ਜਾਂਚ ਕੀਤੀ।ਨਿਰੀਖਣ ਦੌਰਾਨ, ਪੰਜ ਥਾਵਾਂ ਦਾ ਮੁਲਾਂਕਣ ਕੀਤਾ ਗਿਆ, ਜਿੱਥੇ ਸਫ਼ਾਈ ਦੇ ਮਿਆਰ ਵਿੱਚ ਗੜਬੜੀ ਮਿਲਣ 'ਤੇ ਇੱਕ ਚਲਾਨ ਜਾਰੀ ਕੀਤਾ ਗਿਆ ਅਤੇ ਪੰਜ ਖਾਦ ਨਮੂਨੇ ਲੈ ਕੇ ਲੈਬਾਰਟਰੀ ਭੇਜੇ ਗਏ। ਅਧਿਕਾਰੀਆਂ ਨੇ ਭੋਜਨ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਅਤੇ ਸਫ਼ਾਈ ਬਣਾਈ ਰੱਖਣ ਦੀ…
Read More

ਪਟਨਾ: ਹਸਪਤਾਲ ‘ਚ ਦਾਖਲ ਹੋਕੇ ਡਾਕਟਰ ਦੀ 6 ਗੋਲੀਆਂ ਮਾਰ ਕੇ ਹੱਤਿਆ, ਪੁਲਸ ਜਾਂਚ ‘ਚ ਜੁਟੀ!

ਨੈਸ਼ਨਲ ਟਾਈਮਜ਼ ਬਿਊਰੋ :- ਪਟਨਾ 'ਚ ਸ਼ਨੀਵਾਰ ਸ਼ਾਮ ਏਸ਼ੀਅਨ ਹਸਪਤਾਲ ਦੇ ਡਾਇਰੈਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅਪਰਾਧੀਆਂ ਨੇ ਹਸਪਤਾਲ 'ਚ ਦਾਖਲ ਹੋ ਕੇ ਡਾਇਰੈਕਟਰ 'ਤੇ 6 ਗੋਲੀਆਂ ਚਲਾਈਆਂ। ਇਹ ਘਟਨਾ ਅਗਮਕੁਆਂ ਥਾਣਾ ਖੇਤਰ ਦੇ ਧਨੁਕੀ ਮੋਡ 'ਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕੁਝ ਅਪਰਾਧੀ ਏਸ਼ੀਅਨ ਹਸਪਤਾਲ ਪੁੱਜੇ ਅਤੇ 30 ਸਾਲਾ ਡਾਇਰੈਕਟਰ ਡਾ: ਸੁਰਭੀ ਰਾਜ ਦੇ ਚੈਂਬਰ ਵਿੱਚ ਦਾਖ਼ਲ ਹੋ ਗਏ, ਫਿਰ ਉਨ੍ਹਾਂ ਨੇ ਸੁਰਭੀ ਰਾਜ 'ਤੇ 6-7 ਗੋਲੀਆਂ ਚਲਾਈਆਂ। ਹਸਪਤਾਲ ਦੇ ਸਟਾਫ ਨੇ ਜ਼ਖਮੀ ਡਾਕਟਰ ਸੁਰਭੀ ਨੂੰ ਇਲਾਜ ਲਈ ਪਟਨਾ ਦੇ ਏਮਜ਼ 'ਚ ਪਹੁੰਚਾਇਆ ਪਰ ਜ਼ਿਆਦਾ ਖੂਨ ਵਹਿਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।ਘਟਨਾ…
Read More
ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕੇਜਰੀਵਾਲ-ਸਿਸੋਦੀਆ ਨਾਲ ਕੀਤੀ ਮੁਲਾਕਾਤ, ਸ਼ਹਿਰ ਦੇ ਵਿਕਾਸ ‘ਤੇ ਚਰਚਾ!

ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਕੇਜਰੀਵਾਲ-ਸਿਸੋਦੀਆ ਨਾਲ ਕੀਤੀ ਮੁਲਾਕਾਤ, ਸ਼ਹਿਰ ਦੇ ਵਿਕਾਸ ‘ਤੇ ਚਰਚਾ!

ਅੰਮ੍ਰਿਤਸਰ, 22 ਮਾਰਚ 2025, ਨੈਸ਼ਨਲ ਟਾਈਮਜ਼ ਬਿਊਰੋ– ਇੰਪਰੂਵਮੈਂਟ ਟਰੱਸਟ ਅੰਮ੍ਰਿਤਸਰ ਦੇ ਨਵ-ਨਿਯੁਕਤ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ‘ਤੇ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ‘ਤੇ ਖਰਾ ਉਤਰਨਗੇ।ਰਿੰਟੂ ਨੇ ਦੱਸਿਆ ਕਿ ਇਸ ਮੁਲਾਕਾਤ ਦੌਰਾਨ ਸ਼ਹਿਰ ਦੀ ਸਫਾਈ, ਸੀਵਰੇਜ ਪ੍ਰਣਾਲੀ ਅਤੇ ਵਿਕਾਸ ਪ੍ਰੋਜੈਕਟਾਂ ਬਾਰੇ ਵਿਸ਼ੇਸ਼ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ 5 ਸਾਲ ਤੱਕ ਨਗਰ ਨਿਗਮ ਦੇ ਮੇਅਰ ਵਜੋਂ ਕੰਮ ਕਰਨ ਦੇ ਤਜਰਬੇ ਨਾਲ ਉਹ ਸ਼ਹਿਰ ਦੇ ਵਿਧਾਇਕਾਂ, ਕੌਂਸਲਰਾਂ, ਪਾਰਟੀ ਅਧਿਕਾਰੀਆਂ, ਵਲੰਟੀਅਰਾਂ ਅਤੇ ਪ੍ਰਸ਼ਾਸਨੀਕ…
Read More
ਸਪੀਕਰ ਕੁਲਤਾਰ ਸੰਧਵਾਂ ਨੇ 24ਵੇਂ ਕਬੱਡੀ ਕੱਪ ‘ਚ ਕੀਤੀ ਸ਼ਿਰਕਤ, ਨਸ਼ਾ ਮੁਕਤ ਪੰਜਾਬ ਦੀ ਕੀਤੀ ਵਕਾਲਤ

ਸਪੀਕਰ ਕੁਲਤਾਰ ਸੰਧਵਾਂ ਨੇ 24ਵੇਂ ਕਬੱਡੀ ਕੱਪ ‘ਚ ਕੀਤੀ ਸ਼ਿਰਕਤ, ਨਸ਼ਾ ਮੁਕਤ ਪੰਜਾਬ ਦੀ ਕੀਤੀ ਵਕਾਲਤ

ਨੈਸ਼ਨਲ ਟਾਈਮਜ਼ ਬਿਊਰੋ :- ਪਿੰਡ ਮੋਰਾਂਵਾਲੀ ਵਿਖੇ ਆਯੋਜਿਤ ਕੀਤੇ ਗਏ 24ਵੇਂ ਕਬੱਡੀ ਕੱਪ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਖੇਡਾਂ ਰਾਹੀਂ ਨਸ਼ਾ ਰਹਿਤ ਸਮਾਜ ਦੀ ਸਿਰਜਣਾ ਹੋ ਸਕਦੀ ਹੈ, ਅਤੇ ਆਪਾਂ ਸਭ ਨੂੰ ਰਲ ਮਿਲ ਕੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਹੰਭਲਾ ਮਾਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੱਸਦਾ ਵੱਸਦਾ ਤੇ…
Read More
ਪਟਿਆਲਾ ‘ਚ ਹਨੀ ਟਰੈਪ ਗਿਰੋਹ ਬੇਨਕਾਬ, ਇੱਕ ਔਰਤ ਗ੍ਰਿਫ਼ਤਾਰ

ਪਟਿਆਲਾ ‘ਚ ਹਨੀ ਟਰੈਪ ਗਿਰੋਹ ਬੇਨਕਾਬ, ਇੱਕ ਔਰਤ ਗ੍ਰਿਫ਼ਤਾਰ

ਨੈਸ਼ਨਲ ਟਾਈਮਜ਼ ਬਿਊਰੋ :- ਪਟਿਆਲਾ ਪੁਲਿਸ ਨੇ ਹਨੀ ਟਰੈਪ ਲਗਾ ਕੇ ਲੋਕਾਂ ਨੂੰ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਗਿਰੋਹ ਦੀ ਇੱਕ ਔਰਤ ਮੈਂਬਰ ਆਸ਼ੂ ਕੌਰ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਉਸ ਦੇ ਸਾਥੀ ਦੀ ਤਲਾਸ਼ ਜਾਰੀ ਹੈ। ਮਾਮਲਾ ਭੁਪਿੰਦਰ ਸਿੰਘ ਨਾਂ ਦੇ ਵਿਅਕਤੀ ਦੀ ਸ਼ਿਕਾਇਤ ਤੋਂ ਸ਼ੁਰੂ ਹੋਇਆ, ਜਿਸ ਨੇ ਦੱਸਿਆ ਕਿ ਜਲੇਬੀ ਚੌਂਕ ਨੇੜੇ ਇੱਕ ਔਰਤ ਨੇ 500 ਰੁਪਏ ਦੀ ਮੰਗ ਕੀਤੀ ਅਤੇ ਗੂਗਲ ਪੇਅ ਕਰਵਾਇਆ। ਇਸ ਦੌਰਾਨ ਉਸ ਦੇ ਸਾਥੀ ਨੇ ਪਿੰਨ ਦੇਖ ਲਿਆ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਿਆ। ਘਟਨਾ ਤੋਂ ਬਾਅਦ ਲੁਟੇਰਿਆਂ ਨੇ ਉਨ੍ਹਾਂ ਦੇ ਖਾਤੇ ਵਿੱਚੋਂ 1,09,253 ਰੁਪਏ ਵੱਖ-ਵੱਖ ਖਾਤਿਆਂ…
Read More
ਕਰਨਲ ਬਾਠ ਦੇ ਹੱਕ ‘ਚ ਉੱਤਰੇ ਸਾਬਕਾ ਫੌਜੀ, ਲਾਇਆ ਧਰਨਾ, ਐਸਐਸਪੀ ਖਿਲਾਫ਼ ਮੰਗੀ ਕਾਰਵਾਈ!

ਕਰਨਲ ਬਾਠ ਦੇ ਹੱਕ ‘ਚ ਉੱਤਰੇ ਸਾਬਕਾ ਫੌਜੀ, ਲਾਇਆ ਧਰਨਾ, ਐਸਐਸਪੀ ਖਿਲਾਫ਼ ਮੰਗੀ ਕਾਰਵਾਈ!

ਨੈਸ਼ਨਲ ਟਾਈਮਜ਼ ਬਿਊਰੋ :- ਪਟਿਆਲਾ ‘ਚ ਕਰਨਲ ਬਾਠ ਨਾਲ ਹੋਈ ਕੁੱਟਮਾਰ ਮਾਮਲੇ ਨੇ ਹੁਣ ਤਕੜਾ ਰੂਪ ਧਾਰਨ ਕਰ ਲਿਆ ਹੈ। ਅੱਜ ਕਰਨਲ ਦੇ ਪਰਿਵਾਰ ਅਤੇ ਸਾਬਕਾ ਫੌਜੀਆਂ ਨੇ ਮਿੰਨੀ ਸਕੱਤਰੇਤ ਸਾਹਮਣੇ ਵਿਧੀਵਤ ਧਰਨਾ ਦਿੱਤਾ, ਜਿਸ ‘ਚ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਵੀ ਸ਼ਾਮਲ ਹੋਈ। ਉਨ੍ਹਾਂ ਨੇ ਘਟਨਾ ‘ਤੇ ਗੰਭੀਰਤਾ ਜਤਾਉਂਦੇ ਹੋਏ ਡੀ.ਸੀ. ਨਾਲ ਮੁਲਾਕਾਤ ਕਰਕੇ ਨਿਆਂ ਦੀ ਮੰਗ ਕੀਤੀ।ਕਰਨਲ ਬਾਠ ਦੀ ਪਤਨੀ ਨੇ ਧਰਨੇ ਦੌਰਾਨ ਕਿਹਾ ਕਿ ਉਹ ਇਨਸਾਫ਼ ਲਈ ਆਪਣਾ ਸੰਘਰਸ਼ ਜਾਰੀ ਰਖਣਗੇ। ਉਨ੍ਹਾਂ ਸਰਕਾਰ ਵਲੋਂ ਬਣਾਈ ਗਈ ਜਾਂਚ ਕਮੇਟੀ ਦਾ ਸਵਾਗਤ ਕੀਤਾ, ਪਰ ਇਹ ਵੀ ਮੰਗ ਕੀਤੀ ਕਿ ਜਾਂਚ ‘ਚ ਕਿਸੇ ਸਾਬਕਾ ਫੌਜੀ ਅਧਿਕਾਰੀ ਨੂੰ…
Read More
ਵਿਧਾਇਕ ਰੰਧਾਵਾ ਨੇ ਡੇਰਾਬੱਸੀ ‘ਚ ਲੱਗਣ ਵਾਲੇ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕਰ ਕੰਮ ਦੀ ਕਰਵਾਈ ਸ਼ੁਰੂਆਤ

ਵਿਧਾਇਕ ਰੰਧਾਵਾ ਨੇ ਡੇਰਾਬੱਸੀ ‘ਚ ਲੱਗਣ ਵਾਲੇ ਦੋ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕਰ ਕੰਮ ਦੀ ਕਰਵਾਈ ਸ਼ੁਰੂਆਤ

90 ਲੱਖ ਰੁਪਏ ਦੀ ਲਾਗਤ ਨਾਲ ਲਾਏ ਜਾਣਗੇ ਦੋਨੋਂ ਟਿਊਬਵੈੱਲ ਡੋਰ ਟੂ ਡੋਰ ਕੂੜਾ ਚੁੱਕਣ ਲਈ ਚਾਰ ਟੈਂਪੂ ਟ੍ਰੇਵਲ ਨੂੰ ਦਿੱਤੀ ਹਰੀ ਝੰਡੀ, ਆਉਣ ਵਾਲੇ ਦਿਨਾਂ ਵਿੱਚ 11 ਹੋਰ ਟਿਊਬਵੈੱਲ ਤੇ 15 ਟੈਂਪੂ ਟ੍ਰੈਵਲ ਕੀਤੇ ਜਾਣਗੇ ਸਪੁਰਦ ਡੇਰਾਬੱਸੀ, 22 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ) :- ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਨਗਰ ਕੌਂਸਲ ਦੇ ਦੋ ਵਾਰਡਾਂ ਵਿੱਚ ਨਵੇਂ ਲੱਗੇ ਟਿਊਬਵੈਲਾਂ ਦਾ ਉਦਘਾਟਨ ਕਰਕੇ ਕੰਮ ਦੀ ਸ਼ੁਰੂਆਤ ਕਰਵਾਈ ਗਈ। ਜਿਨ੍ਹਾਂ ਵਿੱਚ ਵਾਰਡ ਨੰਬਰ 10-11 ਗੁਲਾਬਗੜ੍ਹ ਰੋਡ ਅਤੇ ਵਾਰਡ ਨੰਬਰ 14 ਸਰਸਵਤੀ ਵਿਹਾਰ ਵਿੱਚ ਨਵੇਂ ਟਿਊਬਵੈੱਲ ਲਗਾਉਣ ਦੇ ਪ੍ਰਾਜੈਕਟ ਸ਼ਾਮਲ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਇਹ ਉਕਤ ਦੋਨਾਂ ਟਿਊਬਵੈਲਾਂ ਦੇ…
Read More
ਕੁਰੂਕਸ਼ੇਤਰ ਮਹਾਯੱਗ ਦੌਰਾਨ ਗੋਲੀਬਾਰੀ, ਭੋਜਨ ਦੀ ਕੁਆਲਿਟੀ ਨੂੰ ਲੈ ਕੇ ਵਿਵਾਦ; ਇੱਕ ਜ਼ਖਮੀ, ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ!

ਕੁਰੂਕਸ਼ੇਤਰ ਮਹਾਯੱਗ ਦੌਰਾਨ ਗੋਲੀਬਾਰੀ, ਭੋਜਨ ਦੀ ਕੁਆਲਿਟੀ ਨੂੰ ਲੈ ਕੇ ਵਿਵਾਦ; ਇੱਕ ਜ਼ਖਮੀ, ਪ੍ਰਦਰਸ਼ਨਕਾਰੀਆਂ ਵੱਲੋਂ ਸੜਕ ਜਾਮ!

ਨੈਸ਼ਨਲ ਟਾਈਮਜ਼ ਬਿਊਰੋ :- ਕੁਰੂਕਸ਼ੇਤਰ ਦੇ ਕੇਸ਼ਵ ਪਾਰਕ ’ਚ ਕਰਵਾਏ ਜਾ ਰਹੇ ਮਹਾਯੱਗ ’ਚ ਹਿੱਸਾ ਲੈਣ ਪਹੁੰਚੇ ਬ੍ਰਾਹਮਣ ਭਾਈਚਾਰੇ ਦੇ ਵਿਅਕਤੀਆਂ ਦਾ ਇਕ ਮੈਂਬਰ ਦੇ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਇਸ ਘਟਨਾ ਦੇ ਵਿਰੋਧ ਵਿਚ ਉਥੇ ਮੌਜੂਦ ਵਿਅਕਤੀਆਂ ਨੇ ਪ੍ਰਦਰਸ਼ਨ ਕਰਦਿਆਂ ਪਾਰਕ ਦੇ ਬਾਹਰ ਸੜਕ ਜਾਮ ਕਰ ਦਿੱਤੀ। ਮੈਂਬਰਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪਰੋਸੇ ਜਾ ਰਹੇ ਭੋਜਨ ਦੀ ਕੁਆਲਿਟੀ ’ਤੇ ਇਤਰਾਜ਼ ਕੀਤਾ ਤਾਂ ਮਹਾਯੱਗ ਦੇ ਆਯੋਜਕ ਦੇ ਗਨਮੈਨ ਨੇ ਗੋਲੀ ਚਲਾ ਦਿੱਤੀ। ਉਸ ਦੌਰਾਨ ਉਨ੍ਹਾਂ ਪਥਰਾਅ ਕਰਦਿਆਂ ਸੜਕ ਜਾਮ ਕਰ ਦਿੱਤੀ ਅਤੇ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬ੍ਰਾਹਮਣ ਭਾਈਚਾਰੇ ਦੇ ਲੋਕਾਂ ਨੇ ਦਾਅਵਾ ਕੀਤਾ ਕਿ ਉਹ ਮਹਾਯੱਗ ਵਿਚ…
Read More
ਜੱਜ ਦੇ ਘਰੋਂ ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ

ਜੱਜ ਦੇ ਘਰੋਂ ਨਕਦੀ ਵਿਵਾਦ’: ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਨੇ CJI ਨੂੰ ਰਿਪੋਰਟ ਸੌਂਪੀ

ਨੇਸ਼ਨਲ ਟਾਈਮਜ਼ ਬਿਊਰੋ :- ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਡੀਕੇ ਉਪਾਧਿਆਏ ਨੇ ਜੱਜ ਯਸ਼ਵੰਤ ਵਰਮਾ ਦੀ ਸਰਕਾਰੀ ਰਿਹਾਇਸ਼ ਤੋਂ ਕਥਿਤ ਤੌਰ ’ਤੇ ਨਕਦੀ ਮਿਲਣ ਦੇ ਮਾਮਲੇ ਵਿੱਚ ਭਾਰਤ ਦੇ ਚੀਫ ਜਸਟਿਸ CJI ਸੰਜੀਵ ਖੰਨਾ ਨੂੰ ਸੰਭਾਵਿਤ ਤੌਰ ’ਤੇ ਇੱਕ ਰਿਪੋਰਟ ਸੌਂਪ ਦਿੱਤੀ ਹੈ। ਜਸਟਿਸ ਉਪਾਧਿਆਏ ਨੇ ਘਟਨਾ ਸਬੰਧੀ ਸਬੂਤ ਅਤੇ ਜਾਣਕਾਰੀ ਇਕੱਠੀ ਕਰਨ ਲਈ ਅੰਦਰੂਨੀ ਜਾਂਚ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਸੀ। ਸੁਪਰੀਮ ਕੋਰਟ ਦੇ ਕਾਲਜੀਅਮ ਨੇ ਰਿਪੋਰਟ ਦੀ ਜਾਂਚ ਕਰਨੀ ਹੈ ਅਤੇ ਫਿਰ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।ਦਰਅਸਲ 14 ਮਾਰਚ ਨੂੰ ਹੋਲੀ ਦੀ ਰਾਤ ਲਗਭਗ 11:35 ਵਜੇ ਹਾਈ ਕੋਰਟ ਦੇ ਜੱਜ…
Read More
ਅਮਰੀਕੀ ਡੀਐੱਨਆਈ ਤੁਲਸੀ ਗਬਾਰਡ ਦੀ ਭਾਰਤ ਯਾਤਰਾ, ਮੋਦੀ-ਟਰੰਪ ਦੋਸਤੀ ਤੋਂ ਮਿਲਿਆ ਬਲ

ਅਮਰੀਕੀ ਡੀਐੱਨਆਈ ਤੁਲਸੀ ਗਬਾਰਡ ਦੀ ਭਾਰਤ ਯਾਤਰਾ, ਮੋਦੀ-ਟਰੰਪ ਦੋਸਤੀ ਤੋਂ ਮਿਲਿਆ ਬਲ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ (ਡੀਐੱਨਆਈ) ਤੁਲਸੀ ਗਬਾਰਡ ਦੀ ਭਾਰਤ ਯਾਤਰਾ ਦਹਾਕਿਆਂ ਤੋਂ ਚੱਲੇ ਆ ਰਹੇ ਮਜ਼ਬੂਤ ਅਮਰੀਕਾ-ਭਾਰਤ ਸਬੰਧਾਂ ਦੀ ਪੈਰਵੀ ਕਰਦੀ ਹੈ ਤੇ ਇਸ ਯਾਤਰਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਦੋਸਤੀ ਤੋਂ ਬਲ ਮਿਲਿਆ ਹੈ। ਇਹ ਜਾਣਕਾਰੀ ਡੀਐੱਨਆਈ ਵੱਲੋਂ ਜਾਰੀ ਬਿਆਨ ’ਚ ਦਿੱਤੀ ਗਈ ਹੈ। ਗਬਾਰਡ ਦੀ ਬਤੌਰ ਡੀਐੱਨਆਈ ਇਹ ਹਵਾਈ, ਜਪਾਨ, ਥਾਈਲੈਂਡ, ਭਾਰਤ ਤੇ ਫਰਾਂਸ ਦੀ ਪਹਿਲੀ ਯਾਤਰਾ ਸੀ। ਡੀਐੱਨਆਈ ਵੱਲੋਂ ਜਾਰੀ ਬਿਆਨ ਅਨੁਸਾਰ, ‘ਹਿੰਦ-ਪ੍ਰਸਾਂਤ ਖੇਤਰ ’ਚ ਜਨਮੀ, ਪਲੀ ਤੇ ਵੱਡੀ ਹੋਈ ਡੀਐੱਨਆਈ ਗਬਾਰਡ ਨੇ ਇਸ ਖੇਤਰ ਦੀਆਂ ਅਹਿਮ ਭਾਈਵਾਲੀਆਂ ਤੇ ਗੁੰਝਲਦਾਰ ਚੁਣੌਤੀਆਂ ਬਾਰੇ ਸੂਖਮ ਸਮਝ ਪੇਸ਼ ਕੀਤੀ ਕਿਉਂਕਿ ਉਨ੍ਹਾਂ…
Read More
ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ ਹਿਮਾਚਲ ਦੀਆਂ ਬੱਸਾਂ ‘ਤੇ ਹਮਲਾ, ਸ਼ੀਸ਼ੇ ਤੋੜੇ, ਖਾਲਿਸਤਾਨੀ ਨਾਅਰੇ ਲਿਖੇ, ਦੇਖੋ ਵੀਡਿਉ!

ਅੰਮ੍ਰਿਤਸਰ ਤੇ ਹੁਸ਼ਿਆਰਪੁਰ ‘ਚ ਹਿਮਾਚਲ ਦੀਆਂ ਬੱਸਾਂ ‘ਤੇ ਹਮਲਾ, ਸ਼ੀਸ਼ੇ ਤੋੜੇ, ਖਾਲਿਸਤਾਨੀ ਨਾਅਰੇ ਲਿਖੇ, ਦੇਖੋ ਵੀਡਿਉ!

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ‘ਚ ਹਿਮਾਚਲ ਦੀਆਂ ਸਰਕਾਰੀ ਬੱਸਾਂ ‘ਤੇ ਹਮਲਾ ਹੋਣ ਦੀ ਖਬਰ ਹੈ। ਦਰਅਸਲ ਇੱਥੇ ਭਿੰਡਰਵਾਲੇ ਦੇ ਸਮਰਥਕਾਂ ਨੇ ਹਿਮਾਚਲ ਦੀਆਂ 4 ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਬੱਸਾਂ ‘ਤੇ ਖਾਲਿਸਤਾਨੀ ਨਾਅਰੇ ਵੀ ਲਿਖੇ ਗਏ।  ਇਸ ਦੇ ਨਾਲ ਹੀ ਹੁਸ਼ਿਆਰਪੁਰ ਬੱਸ ਸਟੈਂਡ ‘ਤੇ ਐਚਆਰਟੀਸੀ ਦੀਆਂ ਬੱਸਾਂ ‘ਤੇ ਵੀ ਹਮਲਾ ਕੀਤਾ ਗਿਆ।ਬੀਤੀ ਰਾਤ ਵਾਪਰੀ ਇਸ ਘਟਨਾ ਵਿੱਚ 6 ਬੱਸਾਂ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਗੱਡੀਆਂ ’ਤੇ ਇਤਰਾਜ਼ਯੋਗ ਸ਼ਬਦ ਵੀ ਲਿਖੇ ਗਏ।
Read More