17
May
ਚੰਡੀਗੜ, 17 ਮਈ : ਹਰਿਆਣਾ ਵਿਕਾਸ ਅਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪਵਾਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਰਾਜ ਸਰਕਾਰ ਨੇ ਪਿੰਡਾਂ ਨੂੰ ਵਿਕਾਸ ਦਾ ਧੁਰਾ ਬਣਾ ਕੇ ਪੰਚਾਇਤਾਂ ਨੂੰ ਮਜ਼ਬੂਤ ਕਰਨ ਵੱਲ ਇਤਿਹਾਸਕ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਚਾਇਤਾਂ ਨਾ ਸਿਰਫ਼ "ਛੋਟੀਆਂ ਸਰਕਾਰਾਂ" ਬਣ ਰਹੀਆਂ ਹਨ ਸਗੋਂ ਸਵੈ-ਨਿਰਭਰ ਗ੍ਰਾਮ ਸਵਰਾਜ ਦੀਆਂ ਅਸਲ ਇਕਾਈਆਂ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਚਾਇਤਾਂ ਨੂੰ 21 ਲੱਖ ਰੁਪਏ ਤੱਕ ਦੇ ਕੰਮ ਬਿਨਾਂ ਕੋਟੇਸ਼ਨਾਂ ਤੋਂ ਕਰਵਾਉਣ ਦਾ ਅਧਿਕਾਰ ਦੇ ਕੇ ਉਨ੍ਹਾਂ ਨੂੰ ਖੁਦਮੁਖਤਿਆਰੀ ਵੱਲ ਹੋਰ ਸਸ਼ਕਤ ਬਣਾਇਆ ਹੈ। ਇਸ ਤੋਂ ਇਲਾਵਾ,…
