Fire

ਵੈਸਟ ਐਂਡ ਮਾਲ ’ਚ ਅੱਗ ਲੱਗਣ ਨਾਲ ਪਈਆਂ ਭਾਜੜਾਂ; ਪੂਰੇ ਮਾਲ ’ਚ ਸਾਇਰਨ ਵੱਜਿਆ, ਲੋਕ ਘਬਰਾਏ

ਵੈਸਟ ਐਂਡ ਮਾਲ ’ਚ ਅੱਗ ਲੱਗਣ ਨਾਲ ਪਈਆਂ ਭਾਜੜਾਂ; ਪੂਰੇ ਮਾਲ ’ਚ ਸਾਇਰਨ ਵੱਜਿਆ, ਲੋਕ ਘਬਰਾਏ

ਲੁਧਿਆਣਾ : ਸ਼ਨੀਵਾਰ ਰਾਤ ਨੂੰ ਫਿਰੋਜ਼ਪੁਰ ਰੋਡ ’ਤੇ ਵੈਸਟ ਐਂਡ ਮਾਲ ਦੇ ਗਰਾਊਂਡ ਫਲੋਰ ’ਤੇ ਇਕ ਕੱਪੜੇ ਦੀ ਦੁਕਾਨ ’ਚ ਅਚਾਨਕ ਅੱਗ ਲੱਗ ਗਈ। ਅੱਗ ਪਹਿਲਾਂ ਬਿਲਿੰਗ ਵਿਭਾਗ ’ਚ ਲੱਗੀ ਅਤੇ ਸੰਘਣਾ ਧੂੰਆਂ ਤੇਜ਼ੀ ਨਾਲ ਗਰਾਊਂਡ ਫਲੋਰ ’ਤੇ ਫੈਲ ਗਿਆ। ਧੂੰਏਂ ਨੂੰ ਦੇਖ ਕੇ ਸੈਂਕੜੇ ਖਰੀਦਦਾਰ ਸੁਰੱਖਿਅਤ ਜਗ੍ਹਾ ਵੱਲ ਭੱਜੇ। ਪੰਜ ਮੰਜ਼ਿਲਾ ਮਾਲ ’ਚ ਫਾਇਰ ਅਲਾਰਮ ਸਾਇਰਨ ਵਜਦੇ ਹੀ ਹੋਰ ਖਰੀਦਦਾਰ ਤੇ ਦੁਕਾਨਦਾਰ ਦੁਕਾਨਾਂ ਬੰਦ ਕਰ ਕੇ ਬਾਹਰ ਨਿਕਲ ਗਏ। ਮਾਲ ਪ੍ਰਸ਼ਾਸਨ ਨੇ ਪਹਿਲਾਂ ਅੱਗ ਬੁਝਾਉਣ ਵਾਲੇ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਜਿਉਂ ਹੀ ਅੱਗ ਤੇਜ਼ੀ ਨਾਲ ਫੈਲ ਗਈ ਤਾਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਮਾਲ…
Read More
ਫੜੇ ਗਏ ਲੂਥਰਾ ਬ੍ਰਦਰਜ਼ ! ਨਾਈਟ ਕਲੱਬ ‘ਚ ਲੱਗੀ ਅੱਗ ‘ਚ 25 ਮੌਤਾਂ ਮਗਰੋਂ ਦੇਸ਼ ਛੱਡ ਹੋ ਗਏ ਸੀ ਫਰਾਰ

ਫੜੇ ਗਏ ਲੂਥਰਾ ਬ੍ਰਦਰਜ਼ ! ਨਾਈਟ ਕਲੱਬ ‘ਚ ਲੱਗੀ ਅੱਗ ‘ਚ 25 ਮੌਤਾਂ ਮਗਰੋਂ ਦੇਸ਼ ਛੱਡ ਹੋ ਗਏ ਸੀ ਫਰਾਰ

 ਪਿਛਲੇ ਹਫ਼ਤੇ ਗੋਆ ਦੇ ਇਕ ਨਾਈਟ ਕਲੱਬ 'ਬਿਰਚ ਬਾਏ ਰੋਮੀਓ ਲੇਨ' 'ਚ ਲੱਗੀ ਭਿਆਨਕ ਅੱਗ, ਜਿਸ 'ਚ 25 ਲੋਕ ਮਾਰੇ ਗਏ ਸਨ, ਦੇ ਮਾਲਕ ਗੌਰਵ ਲੂਥਰਾ ਤੇ ਸੌਰਭ ਲੂਥਰਾ ਕਾਰਵਾਈ ਦੇ ਡਰੋਂ ਭਾਰਤ ਛੱਡ ਕੇ ਫਰਾਰ ਹੋ ਗਏ ਸਨ। ਉਹ ਹਾਦਸੇ ਦੇ ਕੁਝ ਘੰਟੇ ਬਾਅਦ ਹੀ ਥਾਈਲੈਂਡ ਦੇ ਫੁਕੇਟ ਪਹੁੰਚ ਗਏ ਸਨ, ਜਿਸ ਤੋਂ ਬਾਅਦ ਭਾਰਤੀ ਜਾਂਚ ਏਜੰਸੀਆਂ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਇੰਟਰਪੋਲ ਤੋਂ ਬਲੂ ਕਾਰਨਰ ਨੋਟਿਸ ਜਾਰੀ ਕਰਵਾਇਆ ਸੀ।  ਇਸ ਤੋਂ ਬਾਅਦ ਹੁਣ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਥਾਈਲੈਂਡ ਪੁਲਸ ਵੱਲੋਂ ਉਨ੍ਹਾਂ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਛੇਤੀ ਹੀ ਭਾਰਤ…
Read More
ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ, ਅੱਗ ਲੱਗਣ ਨਾਲ ਝੁਲਸਿਆ SHO

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ, ਅੱਗ ਲੱਗਣ ਨਾਲ ਝੁਲਸਿਆ SHO

ਸੰਗਰੂਰ- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਅੱਜ ਹੋਈ ਹੜਤਾਲ ਦੌਰਾਨ ਪੂਰੇ ਸੂਬੇ ਵਿੱਚ ਵੱਡਾ ਹੰਗਾਮਾ ਹੋ ਰਿਹਾ ਹੈ। ਇਸੇ ਵਿਚਾਲੇ ਇਕ ਹੋ ਵੱਡੀ ਖਬਰ ਸਾਹਮਣੇ ਆਈ ਜਦੋਂ ਸੰਗਰੂਰ ਵਿੱਚ ਇਕ ਮੁਲਾਜ਼ਮ ਨੇ ਪੈਟਰੋਲ ਪਾ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਧੂਰੀ ਦੇ ਐਸਐਚਓ (SHO) ਝੁਲਸ ਗਏ। ਐਸਐਚਓ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਸਐਚਓ ਦੇ ਝੁਲਸਣ ਤੋਂ ਬਾਅਦ, ਪੁਲਸ ਵਾਲਿਆਂ ਨੇ ਰੋਡਵੇਜ਼ ਮੁਲਾਜ਼ਮ ਦੀ ਕਥਿਤ ਤੌਰ 'ਤੇ ਜਮ ਕੇ ਧੁਨਾਈ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹੇ ਜਾਣੇ ਸਨ ਅਤੇ ਇਸ ਦੇ ਵਿਰੋਧ…
Read More
ਮੁੰਬਈ : ਰੇਲਵੇ ਸਟੇਸ਼ਨ ਲਾਗੇ ਲੱਗੀ ਭਿਆਨਕ ਅੱਗ, ਰੇਲ ਆਵਾਜਾਈ ਰੁਕੀ

ਮੁੰਬਈ : ਰੇਲਵੇ ਸਟੇਸ਼ਨ ਲਾਗੇ ਲੱਗੀ ਭਿਆਨਕ ਅੱਗ, ਰੇਲ ਆਵਾਜਾਈ ਰੁਕੀ

ਨੈਸ਼ਨਲ ਟਾਈਮਜ਼ ਬਿਊਰੋ :- ਮੁੰਬਈ ਦੇ ਮਾਹਿਮ ਸਟੇਸ਼ਨ ਨੇੜੇ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਅਤੇ ਧੂੰਏਂ ਨੂੰ ਦੇਖ ਕੇ ਲੋਕਾਂ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸੱਦਿਆ। ਭਿਆਨਕ ਅੱਗ ਲੱਗਣ ਕਾਰਨ ਰੇਲ ਅਤੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਅਨੁਸਾਰ ਇਹ ਅੱਗ ਮਾਹਿਮ ਫਾਟਕ ਨੇੜੇ ਸਾਇਨ-ਮਾਹਿਮ ਲਿੰਕ ਰੋਡ ਦੇ ਕਰੀਬ ਨਵਰੰਗ ਕੰਪਾਊਂਡ ਵਿੱਚ ਲੱਗੀ। ਇਸ ਵੱਡੇ ਹਾਦਸੇ ਕਾਰਨ ਪੱਛਮੀ ਰੇਲਵੇ (Western Railway) ਦੀਆਂ ਸੇਵਾਵਾਂ 'ਤੇ ਵੀ ਅਸਰ ਪਿਆ ਹੈ ਕਿਉਂਕਿ ਅੱਗ ਦੀਆਂ ਲਪਟਾਂ ਰੇਲਵੇ ਟਰੈਕਾਂ ਤੱਕ ਫੈਲ ਗਈਆਂ ਸਨ।ਆਵਾਜਾਈ 'ਤੇ ਅਸਰ:ਅੱਗ ਲੱਗਣ ਕਾਰਨ ਮਾਹਿਮ ਤੇ ਬਾਂਦਰਾ ਸਟੇਸ਼ਨਾਂ ਦੇ ਵਿਚਕਾਰ ਟਰੇਨਾਂ ਨੂੰ ਰੋਕਣਾ ਪਿਆ। ਪੱਛਮੀ ਰੇਲਵੇ ਦੇ…
Read More
ਕਲਕੱਤਾ ‘ਚ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ 20 Fire Brigade ਦੀਆਂ ਗੱਡੀਆਂ

ਕਲਕੱਤਾ ‘ਚ ਭਿਆਨਕ ਅੱਗ, ਮੌਕੇ ‘ਤੇ ਪਹੁੰਚੀਆਂ 20 Fire Brigade ਦੀਆਂ ਗੱਡੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਪੱਛਮੀ ਬੰਗਾਲ (West Bengal) ਦੇ ਕੋਲਕਾਤਾ (Kolkata) 'ਚ ਅੱਜ (ਸ਼ਨੀਵਾਰ) ਸਵੇਰੇ ਇੱਕ electronic warehouse 'ਚ ਭਿਆਨਕ ਅੱਗ ਲੱਗ ਗਈ। ਇਹ ਅੱਗ Ezra Street 'ਤੇ ਲੱਗੀ। ਦੱਸ ਦਈਏ ਕਿ ਇਹ ਅੱਗ ਇੰਨੀ ਭਿਆਨਕ ਸੀ ਕਿ ਇਸਨੂੰ ਬੁਝਾਉਣ ਲਈ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਭੇਜਣਾ ਪਿਆ। ਦੱਸ ਦੇਈਏ ਕਿ ਖ਼ਬਰ ਲਿਖੇ ਜਾਣ ਤੱਕ ਫਾਇਰ ਬ੍ਰਿਗੇਡ ਕਰਮਚਾਰੀ ਪਿਛਲੇ ਕਈ ਘੰਟਿਆਂ ਤੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅੱਗ ਨੇ ਆਸਪਾਸ ਦੀਆਂ ਦੁਕਾਨਾਂ ਅਤੇ ਘਰਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ ਹੈ।ਘਰਾਂ ਅਤੇ ਦੁਕਾਨਾਂ ਤੱਕ ਪਹੁੰਚੀ ਅੱਗ ਅਧਿਕਾਰੀਆਂ ਨੇ ਦੱਸਿਆ ਕਿ ਇਹ…
Read More
ਦਿੱਲੀ ’ਚ ਅੱਗ ਦਾ ਤਾਂਡਵ; ਬੰਗਾਲੀ ਬਸਤੀ ਦੀਆਂ ਝੁੱਗੀਆਂ ’ਚ ਲੱਗੀ ਭਿਆਨਕ ਅੱਗ

ਦਿੱਲੀ ’ਚ ਅੱਗ ਦਾ ਤਾਂਡਵ; ਬੰਗਾਲੀ ਬਸਤੀ ਦੀਆਂ ਝੁੱਗੀਆਂ ’ਚ ਲੱਗੀ ਭਿਆਨਕ ਅੱਗ

ਨੈਸ਼ਨਲ ਟਾਈਮਜ਼ ਬਿਊਰੋ :-  ਸ਼ੁੱਕਰਵਾਰ ਦੇਰ ਰਾਤ ਦਿੱਲੀ ਦੇ ਰੋਹਿਣੀ ਵਿੱਚ ਰਿਠਲਾ ਮੈਟਰੋ ਸਟੇਸ਼ਨ ਦੇ ਨੇੜੇ ਕਈ ਝੌਂਪੜੀਆਂ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ 29 ਫਾਇਰ ਬ੍ਰਿਗੇਡ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਸ ਘਟਨਾ ਵਿੱਚ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਖ਼ਬਰ ਹੈ, ਪਰ ਕਿਸੇ ਹੋਰ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ।  ਦਿੱਲੀ ਫਾਇਰ ਅਫਸਰ ਐਸ.ਕੇ. ਦੁਆ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਰਿਠਲਾ ਮੈਟਰੋ ਸਟੇਸ਼ਨ ਅਤੇ ਦਿੱਲੀ ਜਲ ਬੋਰਡ ਦੇ ਵਿਚਕਾਰ ਸਥਿਤ ਬੰਗਾਲੀ ਬਸਤੀ ਦੀਆਂ ਝੁੱਗੀਆਂ ਵਿੱਚ ਅੱਗ ਲੱਗ…
Read More
ਪਰਾਲੀ ਨੂੰ ਅੱਗ ਲਗਾਉਣ ਵਾਲੇ 4 ਕਿਸਾਨ ਨਾਮਜ਼ਦ

ਪਰਾਲੀ ਨੂੰ ਅੱਗ ਲਗਾਉਣ ਵਾਲੇ 4 ਕਿਸਾਨ ਨਾਮਜ਼ਦ

ਜ਼ੀਰਾ : ਮੱਖੂ ਵਿਖੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਦੋਸ਼ ਵਿਚ ਥਾਣਾ ਮਖੂ ਪੁਲਸ ਨੇ 4 ਕਿਸਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਰਹਿੰਦ/ਖੂੰਹਦ ਨੂੰ ਦਾਇਆ ਸਿੰਘ ਪੁੱਤਰ ਲੱਖਾ ਸਿੰਘ, ਪਿਆਰਾ ਸਿੰਘ ਪੁੱਤਰ ਲੱਖਾ ਸਿੰਘ ਵਾਸੀਅਨ ਸਿਲੇਵਿੰਡ ਮਖੂ, ਰੁਪਿੰਦਰ ਕੌਰ ਪੁੱਤਰੀ ਕੁਲਦੀਪ ਸਿੰਘ ਅਤੇ ਰਾਜਵਿੰਦਰ ਕੌਰ ਪਤਨੀ ਸੁਰਜੀਤ ਸਿੰਘ ਵਾਸੀਅਨ ਸਿਲੇਵਿੰਡ ਮਖੂ ਵੱਲੋਂ ਅੱਗ ਲਗਾਈ ਗਈ ਹੈ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। 
Read More
ਛੱਤਬੀੜ ਚਿੜੀਆਘਰ ‘ਚ ਚੜ੍ਹਦੀ ਸਵੇਰ ਲੱਗੀ ਅਗ!

ਛੱਤਬੀੜ ਚਿੜੀਆਘਰ ‘ਚ ਚੜ੍ਹਦੀ ਸਵੇਰ ਲੱਗੀ ਅਗ!

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰੀ ਭਾਰਤ ਦੇ ਮਸ਼ਹੂਰ ਛੱਤਬੀੜ ਚਿੜੀਆਘਰ 'ਚ ਅੱਜ ਸਵੇਰੇ ਬੈਟਰੀ ਵਾਲੀਆਂ ਗੱਡੀਆਂ ਨੂੰ ਸ਼ੱਕੀ ਹਾਲਾਤ 'ਚ ਅੱਗ ਲੱਗਣ ਦੀ ਘਟਨਾ ਕਾਰਨ ਹਾਹਾਕਾਰ ਮਚ ਗਈ। ਵਿਭਾਗੀ ਸੂਤਰਾਂ ਮੁਤਾਬਕ ਇਹ ਅੱਗ ਸਵੇਰੇ ਕਰੀਬ 8:15 ਤੋਂ 8:30 ਵਜੇ ਦੇ ਦਰਮਿਆਨ ਲੱਗੀ, ਜਦੋਂ ਠੇਕੇਦਾਰ ਅਤੇ ਉਸਦੇ ਕਰਮਚਾਰੀ ਨੇੜੇ ਹੀ ਮੌਜੂਦ ਸਨ। ਚਿੜੀਆਘਰ ਦੇ ਰੇਂਜ ਅਫ਼ਸਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਣ ‘ਤੇ ਤੁਰੰਤ ਜ਼ੀਰਕਪੁਰ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਦੋ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ ਅਤੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਉਨ੍ਹਾਂ ਕਿਹਾ ਕਿ ਫਾਇਰ ਬ੍ਰਿਗੇਡ ਦੇ ਪਹੁੰਚਣ ਤੋਂ ਪਹਿਲਾਂ ਚਿੜੀਆਘਰ ਦੇ…
Read More
ਆਂਧਰਾ ਪ੍ਰਦੇਸ਼ ਤੋਂ ਬਾਅਦ ਇਸ ਥਾਂ ‘ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਮਚੇ ਭਾਂਬੜ, 45 ਯਾਤਰੀ ਸਨ ਸਵਾਰ

ਆਂਧਰਾ ਪ੍ਰਦੇਸ਼ ਤੋਂ ਬਾਅਦ ਇਸ ਥਾਂ ‘ਤੇ ਚੱਲਦੀ ਬੱਸ ਨੂੰ ਲੱਗੀ ਅੱਗ, ਮਚੇ ਭਾਂਬੜ, 45 ਯਾਤਰੀ ਸਨ ਸਵਾਰ

ਰਾਂਚੀ - ਝਾਰਖੰਡ ਦੇ ਰਾਂਚੀ ਵਿਚ ਸ਼ਨੀਵਾਰ ਸ਼ਾਮ ਚਲਦੀ ਬੱਸ ਵਿਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ। ਹਾਲਾਂਕਿ ਇਸ ਘਟਨਾ ਦੌਰਾਨ ਬੱਸ ਵਿਚ 45 ਯਾਤਰੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਇਹ ਘਟਨਾ ਰਾਂਚੀ-ਲੋਹਰਦਗਾ ਹਾਈਵੇਅ ’ਤੇ ਵਾਪਰੀ ਹੈ, ਜਦੋਂ ਬੱਸ ਸੂਬੇ ਦੀ ਰਾਜਧਾਨੀ ਤੋਂ ਚਤਰਾ ਜਾ ਰਹੀ ਸੀ। ਸ਼ੱਕ ਹੈ ਕਿ ਬੈਟਰੀ ਬਾਕਸ ਦੇ ਨੇੜੇ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ।  ਇਸ ਘਟਨਾ ਦੀ ਜਾਂਚ ਕਰ ਰਹੇ ਮਾਂਡਰ ਥਾਣਾ ਇੰਚਾਰਜ ਮਨੋਜ ਕਰਮਾਲੀ ਨੇ ਦੱਸਿਆ ਕਿ ਬੱਸ ’ਚ 45 ਸਵਾਰੀਆਂ ਸਨ ਅਤੇ ਮਾਂਡਰ ਬਾਜ਼ਾਰ ਨੇੜੇ ਉਸ ਵਿਚ ਅਚਾਨਕ ਅੱਗ…
Read More
ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇੜੇ ਗੋਲੀਬਾਰੀ, ਇੱਕ ਸਾਈਕਲ ਸਵਾਰ ਨੇ ਚਲਾਈ ਗੋਲੀ, ਮਚਿਆ ਹੜਕੰਪ

ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਨੇੜੇ ਗੋਲੀਬਾਰੀ, ਇੱਕ ਸਾਈਕਲ ਸਵਾਰ ਨੇ ਚਲਾਈ ਗੋਲੀ, ਮਚਿਆ ਹੜਕੰਪ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਦੀ ਵੱਕਾਰੀ ਹਾਰਵਰਡ ਯੂਨੀਵਰਸਿਟੀ ਨੇੜੇ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ। ਸਾਈਕਲ 'ਤੇ ਸਵਾਰ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਪੁਲਿਸ ਸ਼ੱਕੀ ਦੀ ਭਾਲ ਕਰ ਰਹੀ ਹੈ। ਯੂਨੀਵਰਸਿਟੀ ਨੇ ਗੋਲੀਬਾਰੀ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਜਿਸ ’ਚ ਕਿਹਾ ਹੈ ਕਿ ਕੈਮਬ੍ਰਿਜ ਪੁਲਿਸ ਰਿਪੋਰਟ ਕਰ ਰਹੀ ਹੈ ਕਿ ਸਾਈਕਲ 'ਤੇ ਸਵਾਰ ਇੱਕ ਅਣਪਛਾਤੇ ਵਿਅਕਤੀ ਨੇ ਹੁਣੇ ਹੀ ਸ਼ੇਰਮਨ ਸਟਰੀਟ 'ਤੇ ਇੱਕ ਹੋਰ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਹੈ। ਸ਼ੱਕੀ ਆਪਣੀ ਸਾਈਕਲ 'ਤੇ ਗਾਰਡਨ ਸਟਰੀਟ ਵੱਲ ਜਾ ਰਿਹਾ ਹੈ। ਕਿਰਪਾ ਕਰਕੇ ਇਲਾਕੇ ਤੋਂ ਬਚੋ ਅਤੇ ਸੁਰੱਖਿਅਤ ਜਗ੍ਹਾ 'ਤੇ ਰਹੋ। ਪੁਲਿਸ ਨੇ ਕਿਹਾ ਕਿ ਅਜੇ ਤੱਕ…
Read More
ਰਾਜਪੁਰਾ ਦੇ ਫੋਕਲ ਪੁਆਇੰਟ ‘ਚ ਸੂਦ ਪੈਕੇਜ ਫੈਕਟਰੀ ਨੂੰ ਦੇਰ ਰਾਤ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਰਾਜਪੁਰਾ ਦੇ ਫੋਕਲ ਪੁਆਇੰਟ ‘ਚ ਸੂਦ ਪੈਕੇਜ ਫੈਕਟਰੀ ਨੂੰ ਦੇਰ ਰਾਤ ਲੱਗੀ ਭਿਆਨਕ ਅੱਗ, ਲੱਖਾਂ ਦਾ ਹੋਇਆ ਨੁਕਸਾਨ

ਨੈਸ਼ਨਲ ਟਾਈਮਜ਼ ਬਿਊਰੋ :- ਪੁਰਾਣਾ ਰਾਜਪੁਰਾ ਦੇ ਫੋਕਲ ਪੁਆਇੰਟ ਫੈਕਟਰੀ ਏਰੀਏ ਵਿੱਚ ਸੂਦ ਪੈਕਜ ਪੈਟੀ ਨੂੰ ਦੇਰ ਰਾਤ ਅਚਾਨਕ ਅੱਗ ਲੱਗ ਗਈ ਅਤੇ ਧੂੰਆਂ-ਧੂੰਆਂ ਹੋ ਗਿਆ ਤੁਰੰਤ ਫਾਇਰ ਬ੍ਰਿਗੇਡ ਰਾਜਪੁਰਾ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਤੁਰੰਤ ਗੁਰਚਰਨ ਸਿੰਘ ਫਾਇਰ ਬ੍ਰਿਗੇਡ ਲੀਡਿੰਗ ਅਫਸਰ ਮੌਕੇ ਤੇ ਅੱਗ ਵਜਾਉਣ ਵਾਲੀਆਂ ਗੱਡੀਆਂ ਨੂੰ ਲੈ ਕੇ ਪਹੁੰਚੇ ਤਾਂ ਤੁਰੰਤ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਅੱਗ ਜ਼ਿਆਦਾ ਹੋਣ ਕਾਰਨ ਦੋ ਗੱਡੀਆਂ ਹੋਰ ਮੰਗਵਾਣੀਆਂ ਪਈਆਂ ਤਾਂ ਅੱਗ ਤੇ ਕਾਬੂ ਪਾਇਆ ਗਿਆ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਫਾਇਰ ਬ੍ਰਿਗੇਡ ਅਫਸਰ ਗੁਰਚਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਅੱਗ ਲੱਗਣ ਦੀ ਘਟਨਾ ਬਾਰੇ…
Read More
ਜ਼ੀਰਕਪੁਰ ‘ਚ ਪਟਾਕੇ ਤਿਆਰ ਕਰਦੇ ਹੋਏ ਭਿਆਨਕ ਧਮਾਕਾ, ਨੌਜਵਾਨ ਗੰਭੀਰ ਝੁਲਸਿਆ

ਜ਼ੀਰਕਪੁਰ ‘ਚ ਪਟਾਕੇ ਤਿਆਰ ਕਰਦੇ ਹੋਏ ਭਿਆਨਕ ਧਮਾਕਾ, ਨੌਜਵਾਨ ਗੰਭੀਰ ਝੁਲਸਿਆ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਦੀਵਾਲੀ ਮੌਕੇ ਅਕਸਰ ਕਈ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਇਸ ਵਿਚਾਲੇ ਦੀਵਾਲੀ ਵਾਲੇ ਦਿਨ, ਜ਼ੀਰਕਪੁਰ ਦੀ ਚੌਧਰੀ ਕਲੋਨੀ ਵਿੱਚ ਪਟਾਕਿਆਂ ਵਿੱਚ ਬਾਰੂਦ ਲੋਡ ਕਰਦੇ ਸਮੇਂ ਇੱਕ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਝੁਲਸ ਗਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਵਿਅਕਤੀ ਦੀ ਪਛਾਣ ਸੂਰਜ ਵਜੋਂ ਹੋਈ ਹੈ। ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਮੁੱਢਲੀ ਸਹਾਇਤਾ ਤੋਂ ਬਾਅਦ, ਉਸਨੂੰ ਸੈਕਟਰ 32, ਚੰਡੀਗੜ੍ਹ ਦੇ ਇੱਕ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮਰੀਜ਼ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਮੌਕੇ 'ਤੇ ਪਹੁੰਚੀ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ…
Read More
ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ, ਲੁਧਿਆਣਾ ਤੋਂ ਦਿੱਲੀ ਜਾ ਰਹੀ ਟ੍ਰੇਨ ਨੂੰ ਲੱਗੀ ਅੱਗ

ਪੰਜਾਬ ‘ਚ ਸਵੇਰੇ-ਸਵੇਰੇ ਵੱਡਾ ਰੇਲ ਹਾਦਸਾ, ਲੁਧਿਆਣਾ ਤੋਂ ਦਿੱਲੀ ਜਾ ਰਹੀ ਟ੍ਰੇਨ ਨੂੰ ਲੱਗੀ ਅੱਗ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਸ਼ਨੀਵਾਰ ਸਵੇਰੇ ਵੱਡਾ ਟ੍ਰੇਨ ਹਾਦਸਾ ਵਾਪਰ ਗਿਆ। ਸਰਹਿੰਦ ਸਟੇਸ਼ਨ ਨੇੜੇ ਲੁਧਿਆਣਾ ਤੋਂ ਦਿੱਲੀ ਜਾ ਰਹੀ ਪੰਜਾਬ ਦੀ ਗਰੀਬ ਰਥ ਟ੍ਰੇਨ ਵਿੱਚ ਅਚਾਨਕ ਅੱਗ ਲੱਗ ਗਈ, ਜਿਸ ਨਾਲ ਹਫੜਾ-ਦਫੜੀ ਮਚ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਏਸੀ ਕੋਚ ਨੰਬਰ 19 ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਲੁਧਿਆਣਾ ਦੇ ਕਈ ਕਾਰੋਬਾਰੀ ਵੀ ਟ੍ਰੇਨ ਵਿੱਚ ਸਫ਼ਰ ਕਰ ਰਹੇ ਸਨ। ਲੋਕੋ ਪਾਇਲਟ ਨੇ ਟ੍ਰੇਨ ਨੂੰ ਰੋਕਣ ਲਈ ਐਮਰਜੈਂਸੀ ਬ੍ਰੇਕ ਲਗਾਈ। ਯਾਤਰੀ ਤੁਰੰਤ ਆਪਣਾ ਸਮਾਨ ਛੱਡ ਉਤਰ ਗਏ। ਹਫੜਾ-ਦਫੜੀ ਵਿੱਚ ਉਤਰਦੇ ਸਮੇਂ ਕਈ ਯਾਤਰੀ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਰੇਲਵੇ ਅਤੇ ਪੁਲਿਸ ਟੀਮਾਂ ਮੌਕੇ ‘ਤੇ ਪਹੁੰਚੀਆਂ। ਇੱਕ ਘੰਟੇ ਦੇ ਅੰਦਰ…
Read More
2 ਕੱਪੜਾ ਫੈਕਟਰੀਆਂ ਨੂੰ ਭਿਆਨਕ ਅੱਗ, ਇਕ-ਇਕ ਕਰਕੇ ਬਲਾਸਟ ਹੋਏ ਕਈ ਸਿਲੰਡਰ

2 ਕੱਪੜਾ ਫੈਕਟਰੀਆਂ ਨੂੰ ਭਿਆਨਕ ਅੱਗ, ਇਕ-ਇਕ ਕਰਕੇ ਬਲਾਸਟ ਹੋਏ ਕਈ ਸਿਲੰਡਰ

ਨੈਸ਼ਨਲ ਟਾਈਮਜ਼ ਬਿਊਰੋ :- ਮੇਰਠ ਦੇ ਲੋਹੀਆ ਨਗਰ ਦੀ ਗਲੀ ਨੰਬਰ 14 ਦੀ ਆਸ਼ਿਆਨਾ ਕਾਲੋਨੀ ਵਿਚ ਕਿਦਵਈ ਨਗਰ ਦੇ ਰਹਿਣ ਵਾਲੇ ਦੋ ਭਰਾਵਾਂ ਰਿਆਜ਼ ਅੰਸਾਰੀ ਅਤੇ ਇਕਰਾਮੂਦੀਨ ਦੀ ਏ-3 ਕ੍ਰਿਏਸ਼ਨ ਫੈਕਟਰੀ ਵਿਚ ਸਵੇਰੇ ਤੜਕੇ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਕਈ ਸਿਲੰਡਰਾਂ ਦੇ ਫਟਣ ਦੀ ਵੀ ਸੂਚਨਾ ਮਿਲੀ, ਜਿਸ ਨਾਲ ਚੰਗਿਆੜੀਆਂ ਨੇੜੇ ਦੀ ਬਿਨ ਯਾਮੀਨ ਦੀ ਪਾਵਰਲੂਮ ਫੈਕਟਰੀ ਤੱਕ ਪਹੁੰਚ ਗਈਆਂ। ਇਸ ਨਾਲ ਉਕਤ ਸਥਾਨ 'ਤੇ ਵੀ ਅੱਗ ਫੈਲ ਗਈ।  ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾ ਵਿਚ ਫੈਕਟਰੀ ਦੇ ਠੇਕੇਦਾਰ ਗੋਵਿੰਦ ਅਤੇ ਅਜ਼ਹਰੂਦੀਨ ਅੱਗ ਦੀ ਲਪੇਟ ਵਿਚ ਆ ਗਏ। ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ,…
Read More
ਪੰਜਾਬ : ਵਿਦਿਆਰਥੀਆਂ ਦੀ ਕਲਾਸ ਲਗਾ ਰਹੇ ਸਕੂਲ ਦੇ ਅਧਿਆਪਕ ‘ਤੇ ਚੱਲੀਆਂ ਗੋਲ਼ੀਆਂ

ਪੰਜਾਬ : ਵਿਦਿਆਰਥੀਆਂ ਦੀ ਕਲਾਸ ਲਗਾ ਰਹੇ ਸਕੂਲ ਦੇ ਅਧਿਆਪਕ ‘ਤੇ ਚੱਲੀਆਂ ਗੋਲ਼ੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਫਰੀਦਕੋਟ ਤੋਂ ਥੋੜੀ ਦੂਰ ਸਰਕਾਰੀ ਮਿਡਲ ਸਕੂਲ ਜੰਡਵਾਲਾ ਸੰਧੂਆਂ ਵਿਖੇ ਸਕੂਲ ਵਿਚ ਬੱਚਿਆਂ ਨੂੰ ਪੜ੍ਹਾ ਰਹੇ ਇਕ ਅਧਿਆਪਕ 'ਤੇ ਗੋਲੀਆਂ ਚਲਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੌਰਾਨ ਅਧਿਆਪਕ ਨੇ ਭੱਜ ਕੇ ਆਪਣੀ ਜਾਨ ਬਚਾਈ। ਚੰਗੀ ਗੱਲ ਇਹ ਰਹੀ ਕਿ ਇਸ ਵਾਰਦਾਤ ਵਿਚ ਸਕੂਲ ਵਿਚ ਮੌਜੂਦ ਕਿਸੇ ਬੱਚੇ ਦਾ ਨੁਕਸਾਨ ਨਹੀਂ ਹੋਇਆ।  ਮੌਕੇ 'ਤੇ ਜਾ ਕੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਚ ਸਾਇੰਸ ਟੀਚਰ ਮਨਦੀਪ ਸਿੰਘ ਬੱਤਰਾ ਹਾਜ਼ਰ ਸੀ। ਇੰਨੇ ਨੂੰ ਇਕ ਮਰਦ ਅਤੇ ਇਕ ਔਰਤ ਆਏ ਤੇ ਉਨ੍ਹਾਂ ਨੇ ਮਨਦੀਪ ਸਿੰਘ ਦੇ ਪੈਰਾਂ ਵੱਲ ਦੋ ਫਾਇਰ ਕੀਤੇ ਪਰ ਬੱਤਰਾ ਦਾ ਬਚਾਅ ਹੋ ਗਿਆ।…
Read More
ਕਪੂਰਥਲਾ ”ਚ ਪੁਰਾਣੀ ਸਬਜ਼ੀ ਮੰਡੀ ਵਿਖੇ ਯੂਨੀਫ਼ਾਰਮ ਦੀ ਦੁਕਾਨ ਨੂੰ ਲੱਗੀ ਅੱਗ

ਕਪੂਰਥਲਾ ”ਚ ਪੁਰਾਣੀ ਸਬਜ਼ੀ ਮੰਡੀ ਵਿਖੇ ਯੂਨੀਫ਼ਾਰਮ ਦੀ ਦੁਕਾਨ ਨੂੰ ਲੱਗੀ ਅੱਗ

ਨੈਸ਼ਨਲ ਟਾਈਮਜ਼ ਬਿਊਰੋ :- ਕਪੂਰਥਲਾ 'ਚ ਪੁਰਾਣੀ ਸਬਜ਼ੀ ਮੰਡੀ ਵਿਖੇ ਸਾਗਰ ਰਤਨ ਕੰਪਲੈਕਸ ਵਿਖੇ ਇਕ ਸਕੂਲ ਯੂਨੀਫ਼ਾਰਮ ਦੀ ਦੁਕਾਨ ਨੂੰ ਅੱਗ ਲੱਗ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਦੁਕਾਨ ਮਾਲਕ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ ਰਾਤ 8 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਗਿਆ ਸੀ ਤਾਂ ਉਸ ਨੂੰ ਮਾਰਕੀਟ ਵਿਚੋਂ ਫ਼ੋਨ ਆਇਆ ਕਿ ਉਸ ਦੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਸ ਨੇ ਦੁਕਾਨ 'ਤੇ ਆ ਕੇ ਵੇਖਿਆ ਤਾਂ ਦੁਕਾਨ ਨੂੰ ਅੱਗ ਲੱਗ ਚੁੱਕੀ ਸੀ। ਇਸ ਮੌਕੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਗ 'ਤੇ…
Read More
-ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਕੀਤੀ ਗਈ ਕਾਰਵਾਈ, ਅਗਨ ਭੇਟ ਹੋਏ ਪਾਵਨ ਸਰੂਪ ਸ੍ਰੀ ਗੋਇੰਦਵਾਲ ਸਾਹਿਬ ਲਿਜਾਏ ਗਏ

-ਸ਼੍ਰੋਮਣੀ ਕਮੇਟੀ ਦੇ ਵਫ਼ਦ ਵੱਲੋਂ ਗੁਰਦੁਆਰਾ ਸਾਹਿਬ ਪਹੁੰਚ ਕੇ ਕੀਤੀ ਗਈ ਕਾਰਵਾਈ, ਅਗਨ ਭੇਟ ਹੋਏ ਪਾਵਨ ਸਰੂਪ ਸ੍ਰੀ ਗੋਇੰਦਵਾਲ ਸਾਹਿਬ ਲਿਜਾਏ ਗਏ

ਸਾਂਬਾ/ਸ੍ਰੀ ਅੰਮ੍ਰਿਤਸਰ, 8 ਅਕਤੂਬਰ- ਜੰਮੂ ਦੇ ਸਾਂਬਾ ਜ਼ਿਲ੍ਹੇ ਦੀ ਵਿਜੇਪੁਰ ਤਹਿਸੀਲ ਵਿੱਚ ਪੈਂਦੇ ਕੌਲਪੁਰ ਪਿੰਡ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਬੀਤੀ ਰਾਤ ਇਸ ਪਿੰਡ ਦੇ ਹੀ ਵਾਸੀ ਮਨਜੀਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਤੇਲ ਪਾ ਕੇ ਅਗਨ ਭੇਟ ਕਰਨ ਦੇ ਮਾਮਲੇ ਵਿੱਚ ਸਖ਼ਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਖੁਦ ਘਟਨਾ ਵਾਲੀ ਥਾਂ ਪੁੱਜੇ ਅਤੇ ਮਾਮਲੇ ਦੀ ਮੁਕੰਮਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਹੀ ਸ਼ਰਮਨਾਕ ਤੇ ਦੁੱਖਦਾਈ ਹੈ। ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਜਥੇਦਾਰ ਗੜਗੱਜ ਨੇ ਇਸ ਗੁਰਦੁਆਰਾ ਸਿੰਘ ਸਭਾ ਕੌਲਪੁਰ ਦੀ ਮੌਜੂਦਾ…
Read More
jਜੈਪੁਰ ਦੇ ਹਸਪਤਾਲ ’ਚ ਭਿਆਨਕ ਅੱਗ ਦਾ ਤਾਂਡਵ; ICU ’ਚ 8 ਮਰੀਜ਼ ਜਿੰਦਾ ਸੜੇ

jਜੈਪੁਰ ਦੇ ਹਸਪਤਾਲ ’ਚ ਭਿਆਨਕ ਅੱਗ ਦਾ ਤਾਂਡਵ; ICU ’ਚ 8 ਮਰੀਜ਼ ਜਿੰਦਾ ਸੜੇ

ਨੈਸ਼ਨਲ ਟਾਈਮਜ਼ ਬਿਊਰੋ :- ਜੈਪੁਰ ਦੇ ਸਵਾਈ ਮਾਨ ਸਿੰਘ (ਐਸਐਮਐਸ) ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਾਰਡ ਵਿੱਚ ਅੱਗ ਲੱਗਣ ਨਾਲ ਅੱਠ ਮਰੀਜ਼ਾਂ ਦੀ ਦੁਖਦਾਈ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਅਤੇ ਚਾਰ ਪੁਰਸ਼ ਸ਼ਾਮਲ ਸਨ। ਸ਼ਾਰਟ ਸਰਕਟ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਨਾਲ ਜ਼ਹਿਰੀਲਾ ਧੂੰਆਂ ਨਿਕਲਿਆ। ਆਈਸੀਯੂ ਵਿੱਚ ਚੌਵੀ ਮਰੀਜ਼ਾਂ ਨੂੰ ਦਾਖਲ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ 11 ਟਰੌਮਾ ਆਈਸੀਯੂ ਵਿੱਚ ਸਨ। ਹਸਪਤਾਲ ਦੇ ਸਟਾਫ ਨੇ ਤੁਰੰਤ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।  ਐਸਐਮਐਸ ਹਸਪਤਾਲ ਦੇ ਟਰਾਮਾ ਸੈਂਟਰ ਦੇ ਇੰਚਾਰਜ ਡਾ. ਅਨੁਰਾਗ ਧਾਕੜ ਨੇ ਕਿਹਾ ਕਿ ਟਰਾਮਾ ਆਈਸੀਯੂ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਕਾਰਨ ਅੱਗ ਤੇਜ਼ੀ…
Read More
ਲੁਧਿਆਣਾ ਵਿੱਚ ਕੋਠੀ ਵਿੱਚ ਲੱਗੀ ਭਿਆਨਕ ਅੱਗ; ਦਾਦੀ ਦੀ ਮੌਤ, ਪੋਤੇ ਦੀ ਹਾਲਤ ਨਾਜ਼ੁਕ

ਲੁਧਿਆਣਾ ਵਿੱਚ ਕੋਠੀ ਵਿੱਚ ਲੱਗੀ ਭਿਆਨਕ ਅੱਗ; ਦਾਦੀ ਦੀ ਮੌਤ, ਪੋਤੇ ਦੀ ਹਾਲਤ ਨਾਜ਼ੁਕ

ਨੈਸ਼ਨਲ ਟਾਈਮਜ਼ ਬਿਊਰੋ :- ਲੁਧਿਆਣਾ ਦੇ ਭਾਰਤ ਨਗਰ ਚੌਕ ਦੇ ਨਜ਼ਦੀਕ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਘਰ ਵਿੱਚ ਸ਼ਾਰਟ ਸਰਕਟ ਹੋਣ ਨਾਲ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਪੂਰੇ ਘਰ ਦੇ ਵਿੱਚ ਧੂੰਆਂ ਹੀ ਧੂੰਆਂ ਫੈਲ ਗਿਆ ਅਤੇ ਮੌਕੇ ਉਤੇ ਪਹੁੰਚ ਕੇ ਫਾਇਰ ਬ੍ਰਿਗੇਡ ਵੱਲੋਂ ਅੱਗ ਉਤੇ ਕਾਬੂ ਪਾਉਣਾ ਸ਼ੁਰੂ ਕੀਤਾ ਗਿਆ ਅਤੇ ਜੋ ਘਰ ਦੇ ਮੈਂਬਰ ਅੰਦਰ ਸਨ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਕਾਰਨ ਹਫੜਾ ਦਫੜੀ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਉੱਨ ਦਾ ਗੋਦਾਮ ਵੀ ਬਣਾਇਆ ਹੋਇਆ ਸੀ। ਜਿੱਥੇ ਕਿ ਸ਼ਾਰਟ ਸਰਕਟ ਨਾਲ ਅੱਗ ਲੱਗੀ ਅਤੇ ਅੱਗ ਸਾਰੇ ਹੀ…
Read More
ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ ਭਿਆਨਕ ਅੱਗ, ਬੱਚਿਆਂ ਦਾ ਵਾਰਡ ਨਾਲ ਹੋਣ ਕਾਰਨ ਮੱਚੀ ਹਫ਼ੜਾ-ਦਫੜੀ

ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ‘ਚ ਭਿਆਨਕ ਅੱਗ, ਬੱਚਿਆਂ ਦਾ ਵਾਰਡ ਨਾਲ ਹੋਣ ਕਾਰਨ ਮੱਚੀ ਹਫ਼ੜਾ-ਦਫੜੀ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਲਗਭਗ 7:30 ਵਜੇ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਹੈ। ਹਸਪਤਾਲ ਦੇ ਬਲੱਡ ਬੈਂਕ ਵਿੱਚ ਰੱਖੇ ਫਰਿੱਜ ਵਿੱਚ ਅੱਗ ਲੱਗੀ, ਜਿਸ ਕਾਰਨ ਬੱਚਿਆਂ ਦਾ ਵਾਰਡ ਬਲੱਡ ਬੈਂਕ ਦੇ ਨੇੜੇ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਜਾਣਕਾਰੀ ਅਨਸਾਰ ਸੂਚਨਾ ਮਿਲਦੇ ਹੀ ਸਟਾਫ ਮੌਕੇ 'ਤੇ ਪਹੁੰਚ ਗਿਆ ਅਤੇ ਸ਼ੀਸ਼ਾ ਤੋੜ ਦਿੱਤਾ ਤਾਂ ਜੋ ਧੂੰਆਂ ਹਸਪਤਾਲ ਵਿੱਚ ਨਾ ਭਰੇ। ਇਸ ਤੋਂ ਬਾਅਦ, ਸਾਰੇ ਬੱਚਿਆਂ ਨੂੰ ਦੂਜੀ ਜਗ੍ਹਾ ਭੇਜ ਦਿੱਤਾ ਗਿਆ। ਵਾਰਡ ਵਿੱਚ ਲਗਭਗ 15 ਬੱਚੇ ਸਨ। ਸਟਾਫ ਨੇ ਅੱਗ ਕੰਟਰੋਲ ਸਿਲੰਡਰ ਨਾਲ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਸਿਵਲ ਸਰਜਨ ਡਾ. ਧਵਨ ਨੇ…
Read More
ਭਾਰਤੀ ਰੈਸਟੋਰੈਂਟ ‘ਚ ਪੈਟਰੋਲ ਪਾ ਕੇ ਲਾ’ਤੀ ਅੱਗ! ਡਿਨਰ ਕਰ ਰਹੇ 5 ਲੋਕ ਝੁਲਸੇ

ਭਾਰਤੀ ਰੈਸਟੋਰੈਂਟ ‘ਚ ਪੈਟਰੋਲ ਪਾ ਕੇ ਲਾ’ਤੀ ਅੱਗ! ਡਿਨਰ ਕਰ ਰਹੇ 5 ਲੋਕ ਝੁਲਸੇ

ਪੂਰਬੀ ਲੰਡਨ 'ਚ ਇੱਕ ਭਾਰਤੀ ਰੈਸਟੋਰੈਂਟ 'ਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੇ ਗੰਭੀਰ ਰੂਪ 'ਚ ਝੁਲਸ ਜਾਣ ਤੋਂ ਬਾਅਦ ਐਤਵਾਰ ਨੂੰ ਇੱਕ 15 ਸਾਲਾ ਲੜਕੇ ਅਤੇ ਇੱਕ 54 ਸਾਲਾ ਵਿਅਕਤੀ ਨੂੰ ਅੱਗ ਲਗਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਮੈਟਰੋਪੋਲੀਟਨ ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੂੰ ਸ਼ੁੱਕਰਵਾਰ ਰਾਤ ਨੂੰ ਇਲਫੋਰਡ 'ਚ 'ਇੰਡੀਅਨ ਅਰੋਮਾ ਰੈਸਟੋਰੈਂਟ' 'ਚ ਬੁਲਾਇਆ ਗਿਆ ਸੀ। ਤਿੰਨ ਔਰਤਾਂ ਤੇ ਦੋ ਪੁਰਸ਼ ਅੱਗ ਕਾਰਨ ਝੁਲਸ ਗਏ ਤੇ ਉਨ੍ਹਾਂ ਦਾ ਹਸਪਤਾਲ ਲਿਜਾਣ ਤੋਂ ਪਹਿਲਾਂ ਲੰਡਨ ਐਂਬੂਲੈਂਸ ਸੇਵਾ ਦੇ ਪੈਰਾਮੈਡਿਕਸ ਦੁਆਰਾ ਮੌਕੇ 'ਤੇ ਇਲਾਜ ਕੀਤਾ ਗਿਆ। ਪੁਲਸ ਨੇ ਕਿਹਾ ਕਿ ਉਨ੍ਹਾਂ ਵਿੱਚੋਂ ਦੋ (ਇੱਕ ਆਦਮੀ ਅਤੇ ਇੱਕ ਔਰਤ) ਅਜੇ ਵੀ…
Read More
ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਕੈਨੇਡਾ ਜਹਾਜ਼ ਹੋਇਆ ਕ੍ਰੈਸ਼, ਮੱਚ ਗਏ ਭਾਂਬੜ

ਨੈਸ਼ਨਲ ਟਾਈਮਜ਼ ਬਿਊਰੋ :- ਅਹਿਮਦਾਬਾਦ ਵਿਖੇ ਵਾਪਰੇ ਏਅਰ ਇੰਡੀਆਂ ਜਹਾਜ਼ ਹਾਦਸੇ ਤੋਂ ਬਾਅਦ ਬਹੁਤ ਸਾਰੇ ਲੋਕ ਡਰ ਗਏ ਹਨ। ਉਸ ਹਾਦਸੇ ਤੋਂ ਬਾਅਦ ਹੋਰ ਵੀ ਕਈ ਜਹਾਜ਼ ਕਰੈਸ਼ ਹੋ ਗਏ ਹਨ, ਜਿਸ ਨੇ ਲੋਕਾਂ ਨੂੰ ਚਿੰਤਾ ਦੇ ਆਲਮ ਵਿਚ ਪਾ ਦਿੱਤਾ ਹੈ। ਤਾਜ਼ਾ ਮਾਮਲਾ ਕੈਨੇਡਾ ਦੇ ਦੱਖਣ-ਪੂਰਬੀ ਸੂਬੇ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਇਆ ਹੈ, ਜਿਥੇ ਸ਼ੁੱਕਰਵਾਰ ਦੁਪਹਿਰ ਨੂੰ ਜੰਗਲ ਦੀ ਅੱਗ ਨਾਲ ਲੜਦੇ ਸਮੇਂ ਇੱਕ ਹੈਲੀਕਾਪਟਰ ਝੀਲ ਵਿੱਚ ਹਾਦਸਾਗ੍ਰਸਤ ਹੋ ਗਿਆ।  ਜਹਾਜ਼ ਕਰੈਸ਼ ਹੋਣ ਦੌਰਾਨ ਪਾਇਲਟ ਨੂੰ ਸੁਰੱਖਿਅਤ ਬਚਾ ਲਿਆ ਗਿਆ। ਇਸ ਗੱਲ ਦੀ ਜਾਣਕਾਰੀ ਕੈਨੇਡਾ ਦੀ ਸਥਾਨਕ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ। ਸੂਬਾਈ ਕੁਦਰਤੀ ਸਰੋਤ ਵਿਭਾਗ ਦਾ ਹਵਾਲਾ…
Read More
ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ

ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ

ਟੈਂਟ ਸਟੋਰ ’ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਇਆ ਕਾਬੂ ਨੈਸ਼ਨਲ ਟਾਈਮਜ਼ ਬਿਊਰੋ :- ਸੁਲਤਾਨਪੁਰ ਲੋਧੀ ਸ਼ਹਿਰ ਦੇ ਮੋਰੀ ਮੁਹੱਲਾ ਵਿਖੇ ਬੀਤੇ ਦਿਨ ਤੜਕਸਾਰ ਇਕ ਘਰ ਦੇ ਵਿਚ ਬਣੇ ਟੈਂਟ ਦੇ ਸਟੋਰ ਵਿਚ ਅਚਾਨਕ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਸਮੇਂ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪੁੱਜੀਆਂ ਅਤੇ ਫਾਇਰ ਕਰਮਚਾਰੀਆਂ ਨੇ ਕਾਫ਼ੀ ਮਸ਼ੱਕਤ ਤੋਂ ਬਾਅਦ ਡੇਢ ਘੰਟੇ ਬਾਅਦ ਅੱਗ 'ਤੇ ਕਾਬੂ ਪਾਇਆ। ਪੀੜਤ ਸੁਭਾਸ਼ ਕੁਮਾਰ ਧੀਰ ਅਤੇ ਸੁਮੇਸ਼ ਧੀਰ ਨੇ ਦੱਸਿਆ ਕਿ ਬੀਤੇ ਦਿਨ ਕਰੀਬ 5.20 ਵਜੇ ਉਨ੍ਹਾਂ ਨੂੰ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਦੇ ਸਟੋਰ ਵਿਚੋਂ ਧੂਆਂ ਨਿਕਲ…
Read More
ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ! ਮਸਾਂ ਬਚੀ ਡਰਾਈਵਰ ਦੀ ਜਾਨ

ਚੱਲਦੀ ਗੱਡੀ ਨੂੰ ਅਚਾਨਕ ਲੱਗੀ ਅੱਗ! ਮਸਾਂ ਬਚੀ ਡਰਾਈਵਰ ਦੀ ਜਾਨ

ਗੁਰਦਾਸਪੁਰ : ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਹੱਲਾ ਨੇੜੇ ਇੱਕ ਚੱਲਦੀ ਵੋਕਸਵੈਗਨ ਕਾਰ ਨੂੰ ਅੱਗ ਲੱਗ ਗਈ। ਹਾਲਾਂਕਿ ਕਾਰ ਚਾਲਕ ਮਾਮੂਲੀ ਰੂਪ 'ਚ ਝੁਲਸਿਆ ਪਰ ਗੱਡੀ ਕਾਫੀ ਨੁਕਸਾਨੀ ਗਈ ਹੈ।  ਜੁਗਰਾਜ ਸਿੰਘ ਵਾਸੀ ਪਿੰਡ ਹੱਲਾ ਨੇ ਦੱਸਿਆ ਕਿ ਉਹ ਪਿੰਡ ਤੋਂ ਕਿਸੇ ਕੰਮ ਲਈ ਆਪਣੀ ਕਾਰ 'ਤੇ ਨਿਕਲਿਆ ਸੀ। ਉਸ ਦੀ ਕਾਰ ਪਹਿਲਾਂ ਵੀ ਇੱਕ ਦੋ-ਵਾਰ ਖਰਾਬ ਹੋਈ ਸੀ ਤੇ ਉਸਨੇ ਏਜੰਸੀ 'ਚ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਅੱਜ ਜਦੋਂ ਘਰੋਂ ਨਿਕਲਿਆ ਤਾਂ ਥੋੜੀ ਅੱਗੇ ਜਾ ਕੇ ਹੀ ਉਸ ਨੂੰ ਮਹਿਸੂਸ ਹੋਇਆ ਕਿ ਗੈਰ ਬਾਕਸ ਦੇ ਨੇੜਿਓ ਧੂੰਆ ਨਿਕਲ ਰਿਹਾ ਹੈ । ਉਸਨੇ ਕਾਰ ਰੋਕ ਲਈ ਅਤੇ ਬੋਨਟ ਖੋਲ੍ਹਿਆ ਹੀ ਸੀ…
Read More
ਡੈਲਟਾ ਏਅਰਲਾਈਨਜ਼ ਦੇ ਇੰਜਨ ‘ਚ ਲੱਗੀ ਅੱਗ, ਟੇਕ-ਆਫ ਦੌਰਾਨ ਹੋਇਆ ਹਾਦਸਾ

ਡੈਲਟਾ ਏਅਰਲਾਈਨਜ਼ ਦੇ ਇੰਜਨ ‘ਚ ਲੱਗੀ ਅੱਗ, ਟੇਕ-ਆਫ ਦੌਰਾਨ ਹੋਇਆ ਹਾਦਸਾ

 ਡੈਲਟਾ ਏਅਰਲਾਈਨਜ਼ ਦੀ ਇੱਕ ਉਡਾਣ ਦੇ ਇੰਜਣ ਵਿੱਚ ਟੇਕ-ਆਫ ਦੌਰਾਨ ਅੱਗ ਲੱਗ ਗਈ, ਜਿਸ ਕਾਰਨ ਜਹਾਜ਼ ਨੂੰ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਹ ਘਟਨਾ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ (LAX) 'ਤੇ ਵਾਪਰੀ ਜਦੋਂ ਫਲਾਈਟ DL446 ਲਾਸ ਏਂਜਲਸ ਤੋਂ ਅਟਲਾਂਟਾ ਜਾ ਰਹੀ ਸੀ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਜਹਾਜ਼ ਦੇ ਖੱਬੇ ਇੰਜਣ ਵਿੱਚੋਂ ਚੰਗਿਆੜੀਆਂ ਅਤੇ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਨੇ ਕੁਝ ਦੇਰ ਹਵਾ ਵਿੱਚ ਚੱਕਰ ਲਗਾਉਣ ਤੋਂ ਬਾਅਦ ਹਵਾਈ ਅੱਡੇ 'ਤੇ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ। ਐਮਰਜੈਂਸੀ ਸੇਵਾਵਾਂ ਦੀਆਂ ਟੀਮਾਂ…
Read More

ਘਰ ‘ਚ ਭਿਆਨਕ ਅੱਗ ਲੱਗਣ ਕਾਰਨ 9 ਲੋਕਾਂ ਦੀ ਦਰਦਨਾਕ ਮੌਤ, 30 ਹੋਰ ਜ਼ਖਮੀ

ਮੈਸੇਚਿਉਸੇਟਸ ਦੇ ਇੱਕ ਰਿਹਾਇਸ਼ੀ ਕੇਂਦਰ ਵਿੱਚ ਅੱਗ ਲੱਗਣ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 30 ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਖਿੜਕੀਆਂ ਤੋਂ ਬਾਹਰ ਲਟਕ ਰਹੇ ਸਨ ਤੇ ਮਦਦ ਲਈ ਚੀਕ ਰਹੇ ਸਨ। ਸਟੇਟ ਫਾਇਰ ਸਰਵਿਸਿਜ਼ ਡਿਪਾਰਟਮੈਂਟ ਨੇ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਫਾਇਰਫਾਈਟਰ ਐਤਵਾਰ ਰਾਤ ਲਗਭਗ 9:50 ਵਜੇ ਫਾਲ ਰਿਵਰ ਵਿੱਚ ਗੈਬਰੀਅਲ ਹਾਊਸ ਅਸਿਸਟਡ ਲਿਵਿੰਗ ਸੈਂਟਰ ਪਹੁੰਚੇ, ਜਿੱਥੇ ਭਾਰੀ ਧੂੰਏਂ ਅਤੇ ਅੱਗ ਕਾਰਨ ਲੋਕ ਅੰਦਰ ਫਸ ਗਏ ਸਨ। ਇਸ ਘਰ 'ਚ ਲਗਭਗ 70 ਲੋਕ ਰਹਿੰਦੇ ਹਨ। ਸੋਮਵਾਰ ਸਵੇਰ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ ਅਤੇ ਫਾਇਰਫਾਈਟਰ…
Read More

ਵਿਸ਼ਾਲ ਮੈਗਾ ਮਾਰਟ ‘ਚ ਲੱਗੀ ਭਿਆਨਕ ਅੱਗ, ਲਿਫ਼ਟ ‘ਚੋਂ ਮਿਲੀ ਨੌਜਵਾਨ ਦੀ ਲਾਸ਼

ਨਵੀਂ ਦਿੱਲੀ- ਦਿੱਲੀ ਦੇ ਕਰੋਲ ਬਾਗ਼ ਸਥਿਤ ਵਿਸ਼ਾਲ ਮੈਗਾ ਮਾਰਗ ਦੇ ਸ਼ੋਅਰੂਮ 'ਚ ਅੱਗ ਲੱਗਣ ਤੋਂ ਬਾਅਦ ਇਕ ਨੌਜਵਾਨ ਦੀ ਲਾਸ਼ ਲਿਫ਼ਟ ਦੇ ਅੰਦਰੋਂ ਮਿਲੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਕੁਮਾਰ ਧੀਰੇਂਦਰ ਪ੍ਰਤਾਪ (25) ਵਜੋਂ ਹੋਈ ਹੈ। ਪੁਲਸ, ਫਾਇਰ ਬ੍ਰਿਗੇਡ ਅਤੇ ਆਫ਼ਤ ਰਿਸਪਾਂਸ ਫੋਰਸ ਦੇ ਕਰਮਚਾਰੀਆਂ ਦੀ ਸੰਯੁਕਤ ਤਲਾਸ਼ ਅਤੇ ਬਚਾਅ ਮੁਹਿੰਮਦ ਦੌਰਾਨ ਲਾਸ਼ ਲਿਫ਼ਟ ਦੇ ਅੰਦਰੋਂ ਮਿਲੀ। ਦਿੱਲੀ ਪੁਲਸ ਨੇ ਇਕ ਬਿਆਨ 'ਚ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਕਰੀਬ 6.44 ਵ ਜੇ ਪਦਮ ਸਿੰਘ ਰੋਡ ਸਥਿਤ ਚਾਰ ਮੰਜ਼ਿਲਾ ਇਮਾਰਤ ਦੀ ਦੂਜੀ ਮੰਜ਼ਿਲ 'ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਬਿਆਨ 'ਚ ਕਿਹਾ ਗਿਆ,''ਇਹ…
Read More

ਭਾਰਤ ਤੋਂ ਜਾਂਦੇ ਜਹਾਜ਼ ਨੂੰ ਸਮੁੰਦਰ ਵਿਚਾਲੇ ਲੱਗ ਗਈ ਅੱਗ, ਫ਼ਿਰ ਜੋ ਹੋਇਆ…

ਬੀਤੇ ਦਿਨ ਭਾਰਤੀ ਜਲ ਸੈਨਾ ਦਾ ਜਹਾਜ਼ ਆਈ.ਐੱਨ.ਐੱਸ. ਤਬਰ ਇਕ ਮਿਸ਼ਨ ਤਹਿਤ ਓਮਾਨ ਦੀ ਖਾੜੀ ਵੱਲ ਗਿਆ ਹੋਇਆ ਸੀ। ਇਸ ਦੌਰਾਨ ਉਸ ਨੂੰ ਉੱਥੇ ਇਕ ਪਲਾਊ ਝੰਡੇ ਵਾਲੇ ਜਹਾਜ਼ ਐੱਮ.ਟੀ. ਯੀ ਚੇਂਗ-6 ਨਾਂ ਦੇ ਜਹਾਜ਼ ਦੀ ਐਮਰਜੈਂਸੀ ਕਾਲ ਮਿਲੀ। ਮੈਸੇਜ 'ਚ ਦੱਸਿਆ ਗਿਆ ਕਿ ਜਹਾਜ਼ 'ਚ ਅੱਗ ਲੱਗ ਗਈ ਹੈ, ਜਿਸ ਮਗਰੋਂ ਭਾਰਤੀ ਜਲ ਸੈਨਾ ਦੇ ਸੈਨਿਕ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ 'ਤੇ ਪਹੁੰਚ ਗਏ ਤੇ ਜਾ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ।  ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲ ਸੈਨਾ ਨੇ ਆਪਣੇ ਐਕਸ ਅਕਾਊਂਟ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਓਮਾਨ ਦੀ ਖਾੜੀ 'ਚ ਮਿਸ਼ਨ 'ਤੇ ਗਏ ਭਾਰਤੀ ਜਲ…
Read More
ਜਲੰਧਰ ਵਿੱਚ ਚਾਰ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਜਲੰਧਰ ਵਿੱਚ ਚਾਰ ਮੰਜ਼ਿਲਾਂ ਇਮਾਰਤ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ ਵਿੱਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੇ ਸ਼ਹੀਦ ਭਗਤ ਸਿੰਘ ਚੌਕ ਦੇ ਨੇੜੇ ਖੁਰਾਨਾ ਐਂਟਰਪ੍ਰਾਈਜ ਵਿੱਚ ਚਾਰ ਮੰਜ਼ਿਲਾਂ ਇਮਾਰਤ ਨੂੰ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਕੁਝ ਨੌਜਵਾਨਾਂ ਵੱਲੋਂ ਜਨਮਦਿਨ ਦੀ ਪਾਰਟੀ ਤੇ ਪਟਾਖੇ ਚਲਾਉਣਾ ਦੱਸਿਆ ਜਾ ਰਿਹਾ ਹੈ। ਕੁਝ ਨੌਜਵਾਨਾਂ ਵੱਲੋਂ ਆਪਣਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਅਤੇ ਪਟਾਕੇ ਚਲਾਏ ਜਾ ਰਹੇ ਸਨ, ਜਿਸ ਨਾਲ ਦੁਕਾਨ ਦੀ ਛੱਤ ਉੱਪਰ ਪਈਆਂ ਪਲਾਸਟਿਕ ਦੀਆਂ ਟੈਂਕੀਆਂ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ। ਜਲੰਧਰ ਵਿੱਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਅਧੀਨ ਆਉਂਦੇ ਸ਼ਹੀਦ ਭਗਤ ਸਿੰਘ…
Read More

ਜਲੰਧਰ ‘ਚ ਪੁਜਾਰੀ ਦਾ ਰੂਹ ਕੰਬਾਊ ਕਾਂਡ, ਖ਼ੁਦ ਨੂੰ ਲਗਾ ਲਈ ਅੱਗ, ਪਈਆਂ ਭਾਜੜਾਂ

ਜਲੰਧਰ - ਜਲੰਧਰ ਦੇ ਸ਼ਹੀਦ ਊਧਮ ਸਿੰਘ ਨਗਰ ਸਥਿਤ ਰਾਧੇ ਕ੍ਰਿਸ਼ਨ ਮੰਦਿਰ ਵਿੱਚ ਅੱਜ ਸਵੇਰੇ ਪੁਜਾਰੀ ਅਤੇ ਪ੍ਰਬੰਧਕ ਕਮੇਟੀ ਦੇ ਮੁਖੀ ਵਿਚਕਾਰ ਝਗੜਾ ਹੋ ਗਿਆ। ਦੋਵਾਂ ਵਿਚਕਾਰ ਝਗੜਾ ਇੰਨਾ ਵੱਧ ਗਿਆ ਕਿ ਪੁਜਾਰੀ ਨੇ ਪਰੇਸ਼ਾਨ ਹੋ ਕੇ ਆਪਣੇ ਆਪ ਨੂੰ ਅੱਗ ਲਗਾ ਲਈ। ਇਸ ਘਟਨਾ ਵਿੱਚ ਜ਼ਖ਼ਮੀ ਪੁਜਾਰੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਪੁਜਾਰੀ ਦੀ ਪਛਾਣ ਸ਼ਿਵ ਦਿਆਲ ਵਜੋਂ ਹੋਈ ਹੈ, ਉਥੇ ਹੀ ਪ੍ਰਧਾਨ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਵਿੱਚ ਪੁਜਾਰੀ 40 ਫ਼ੀਸਦੀ ਸੜ ਗਿਆ ਹੈ। ਦੋਸ਼ ਹੈ ਕਿ ਛੱਠ ਪੂਜਾ ਦੌਰਾਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ…
Read More
ਨਵੀਂ ਮੁੰਬਈ ਦੇ ਇੰਜੀਨੀਅਰਿੰਗ ਕਾਲਜ ‘ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਨਵੀਂ ਮੁੰਬਈ ਦੇ ਇੰਜੀਨੀਅਰਿੰਗ ਕਾਲਜ ‘ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ 'ਚ ਇੱਕ ਇੰਜੀਨੀਅਰਿੰਗ ਕਾਲਜ 'ਚ ਅੱਗ ਲੱਗ ਗਈ, ਜਿਸ ਕਾਰਨ ਪ੍ਰਸ਼ਾਸਨਿਕ ਵਿਭਾਗ ਅਤੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਭਾਰੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਾਰਘਰ ਖੇਤਰ 'ਚ ਸਿਓਨ-ਪਨਵੇਲ ਹਾਈਵੇਅ 'ਤੇ ਸਥਿਤ ਇੱਕ ਨਿੱਜੀ ਕਾਲਜ 'ਚ ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਨੂੰ ਰਾਤ 11:12 ਵਜੇ ਸੂਚਨਾ ਮਿਲੀ ਤੇ ਇਸਦੇ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਸਿਡਕੋ ਫਾਇਰ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅੱਗ 'ਚ ਪ੍ਰਸ਼ਾਸਨਿਕ ਦਫ਼ਤਰ ਅਤੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਭਾਰੀ ਨੁਕਸਾਨ ਹੋਇਆ…
Read More
ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ ”ਚ ਜ਼ਿੰਦਾ ਸੜਿਆ 22 ਸਾਲ ਦਾ ਨੌਜਵਾਨ

ਅਮਰੀਕਾ ਖਿੱਚ ਕੇ ਲੈ ਗਈ ਮੌਤ, ਟਰੱਕ ”ਚ ਜ਼ਿੰਦਾ ਸੜਿਆ 22 ਸਾਲ ਦਾ ਨੌਜਵਾਨ

ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਦੇ ਕਰਨਾਲ ਦੇ ਪਿੰਡ ਸੌਂਕੜਾ ਦੇ ਰਹਿਣ ਵਾਲੇ 22 ਸਾਲਾ ਸੁਖਬੀਰ ਸਿੰਘ ਦੀ ਅਮਰੀਕਾ ਵਿਚ ਸੜਕ ਹਾਦਸੇ 'ਚ ਮੌਤ ਹੋ ਗਈ। ਇਹ ਹਾਦਸਾ ਟਰੱਕ ਚਲਾਉਂਦੇ ਸਮੇਂ ਵਾਪਰਿਆ। ਦਰਅਸਲ ਸੁਖਬੀਰ ਦਾ ਟਰੱਕ ਅਚਾਨਕ ਡਿਵਾਈਡਰ ਨਾਲ ਟਕਰਾ ਗਿਆ ਅਤੇ ਜਿਸ ਕਾਰਨ ਅੱਗ ਲੱਗ ਗਈ। ਸੁਖਬੀਰ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਅੱਗ 'ਚ ਉਹ ਜ਼ਿੰਦਾ ਸੜ ਗਿਆ। ਘਟਨਾ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ।  ਇਸ ਦੁਖਦ ਘਟਨਾ ਦੀ ਖ਼ਬਰ ਮਿਲਦਿਆਂ ਦੀ ਸੁਖਬੀਰ ਦੀ ਇੰਗਲੈਂਡ ਤੋਂ ਆਈ ਭੈਣ ਦੀ ਹਾਲਤ ਬੇਹੱਦ ਵਿਗੜ ਗਈ ਹੈ। ਸੁਖਬੀਰ ਦੇ ਤਾਇਆ ਰਾਜਿੰਦਰ ਸਿੰਘ ਨੇ ਦੱਸਿਆ ਕਿ ਸੁਖਬੀਰ…
Read More
ਫੂਡ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ, 4 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ

ਫੂਡ ਰੈਸਟੋਰੈਂਟ ’ਚ ਲੱਗੀ ਭਿਆਨਕ ਅੱਗ, 4 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਅਜਨਾਲਾ ਰੋਡ ’ਤੇ ਸਥਿਤ ਇਕ ਖਾਣ ਪੀਣ ਵਾਲੇ ਫਾਸਟ ਫੂਡ ਰੈਸਟੋਰੈਂਟ ’ਚ ਅੱਗ ਲੱਗਣ ਕਾਰਨ 20 ਲੱਖ ਤੋਂ ਜ਼ਿਆਦਾ ਦਾ ਨੁਕਸਾਨ ਹੋ ਗਿਆ ਹੈ। ਅਜਨਾਲਾ, ਬਟਾਲਾ ਤੇ ਰਾਜਾਸਾਂਸੀ ਦੀਆਂ 4 ਫਾਇਰ ਬ੍ਰਿਗੇਡ ਗੱਡੀਆਂ ਵੱਲੋਂ ਅੱਗ ’ਤੇ ਕਾਬੂ ਪਾਇਆ ਗਿਆ। ਰੈਸਟੋਰੈਂਟ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ ਹੈ। ਆਸ-ਪਾਸ ਦੇ ਲੋਕਾਂ ਵੱਲੋਂ ਵੀ ਅੱਗ ਨੂੰ ਬੁਝਾਉਣ ’ਚ ਮੁਸਤੈਦੀ ਦਿਖਾਈ ਗਈ। ਅੱਗ ਲੱਗਣ ਦਾ ਮੁੱਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ’ਤੇ ਪੁਲਸ, ਬਿਜਲੀ ਕਰਮਚਾਰੀ ਤੇ ਸਥਾਨਕ ਲੋਕ ਵੱਡੀ ਗਿਣਤੀ ਵਿੱਚ ਮੌਜੂਦ ਰਹੇ।
Read More

ਡੇਰਾਬੱਸੀ ਦੇ ਆਯੁਰਵੇਦਿਕ ਹਸਪਤਾਲ ‘ਚ ਲੱਗੀ ਅੱਗ, ਸਾਰੇ ਮਰੀਜ਼ ਸੁਰੱਖਿਅਤ ਬਚਾਏ ਗਏ

ਨੈਸ਼ਨਲ ਟਾਈਮਜ਼ ਬਿਊਰੋ :- ਮੋਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਇਲਾਕੇ ਦੇ ਪਿੰਡ ਦੇਵੀਨਗਰ 'ਚ ਸਥਿਤ ਜੀਣਾ ਸਿੱਖੋ ਲਾਈਫਕੇਅਰ ਲਿਮਿਟੇਡ - ਆਯੁਰਵੇਦ ਪੰਚਕਰਮ ਹਸਪਤਾਲ 'ਚ ਸ਼ੁੱਕਰਵਾਰ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ ਹਸਪਤਾਲ ਨਾਲ ਲੱਗਦੇ ਝਾੜੀਆਂ ਵਾਲੇ ਖੇਤਰ ਤੋਂ ਸ਼ੁਰੂ ਹੋਈ ਜੋ ਛੇਤੀ ਹੀ ਹਸਪਤਾਲ ਦੀ ਬਿਜਲੀ ਵਾਲੀ ਜਗ੍ਹਾ ਤੱਕ ਫੈਲ ਗਈ। ਮਾਮਲਾ ਦੇਖਦੇ ਹੋਏ ਹਸਪਤਾਲ ਦੇ ਇਨਚਾਰਜਾਂ ਨੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਦਾਅ-ਬੁਝਾਉ ਅਫਸਰ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਅੱਗ ਸ਼ਾਮ 5:30 ਵਜੇ ਦੇ ਕਰੀਬ ਲੱਗੀ ਸੀ। ਹਸਪਤਾਲ ਪ੍ਰਸ਼ਾਸਨ ਵੱਲੋਂ ਫਾਇਰ ਬ੍ਰਿਗੇਡ ਨੂੰ ਤੁਰੰਤ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਡੇਰਾਬੱਸੀ ਤੋਂ ਦੋ ਅੱਗ…
Read More
ਦਿੱਲੀ ਦੇ ਲਾਰੈਂਸ ਰੋਡ ‘ਤੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ; ਅੱਗ ਬੁਝਾਉਣ ਲਈ 14 ਗੱਡੀਆਂ ਤਾਇਨਾਤ

ਦਿੱਲੀ ਦੇ ਲਾਰੈਂਸ ਰੋਡ ‘ਤੇ ਇੱਕ ਫੈਕਟਰੀ ਵਿੱਚ ਭਿਆਨਕ ਅੱਗ ਲੱਗੀ; ਅੱਗ ਬੁਝਾਉਣ ਲਈ 14 ਗੱਡੀਆਂ ਤਾਇਨਾਤ

ਨੈਸ਼ਨਲ ਟਾਈਮਜ਼ ਬਿਊਰੋ :- ਉੱਤਰ ਪੱਛਮੀ ਦਿੱਲੀ ਦੇ ਲਾਰੈਂਸ ਰੋਡ ਇਲਾਕੇ ਵਿੱਚ ਇੱਕ ਇਮਾਰਤ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਸਵੇਰੇ ਤੜਕੇ ਭਿਆਨਕ ਅੱਗ ਲੱਗ ਗਈ। ਫਾਇਰ ਕੰਟਰੋਲ ਰੂਮ ਨੂੰ ਘਟਨਾ ਦੀ ਜਾਣਕਾਰੀ 7:20 ਵਜੇ ਮਿਲੀ। ਫਾਇਰ ਡਾਇਰੈਕਟਰ ਅਤੁਲ ਗਰਗ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ 14 ਅੱਗ ਬੁਝਾਊ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਅੱਗ ਬੁਝਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਅੱਗ 'ਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ। ਹੁਣ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
Read More
ਕੂਲਰ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਕੂਲਰ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ

ਬੁਢਲਾਡਾ : ਬੁਢਲਾਡਾ ਸ਼ਹਿਰ ਦੇ ਅਹਿਮਦਪੁਰ ਰੋਡ 'ਤੇ ਸਥਿਤ ਅਗਰਵਾਲ ਕੂਲਰ ਫੈਕਟਰੀ ਦੇ ਵਿੱਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਮਾਨ ਸੜ ਕੇ ਸਵਾਹ ਹੋਣ ਦੀ ਖਬਰ ਹੈ। ਕੂਲਰ ਫੈਕਟਰੀ ਮਾਲਕ ਨੇ ਦੱਸਿਆ ਕਿ ਅੱਜ ਦਿਨ ਸਮੇਂ ਕੂਲਰ ਫੈਕਟਰੀ ਅੰਦਰ ਇਕਦਮ ਸਟੋਰ ਰੂਮ ਵਾਲੇ ਪਾਸੇ ਅੱਗ ਦੇ ਭੰਬੜ ਨਿਕਲਣੇ ਸ਼ੁਰੂ ਹੋ ਗਏ। ਦੇਖਦੇ-ਦੇਖਦੇ ਸਾਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਉਨ੍ਹਾਂ ਦੱਸਿਆ ਕਿ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਦੂਸਰੇ ਪਾਸੇ ਨਗਰ ਕੌਂਸਲ ਬੁਢਲਾਡਾ ਵੱਲੋਂ ਅੱਗ ਦੀ ਸੂਚਨਾ ਮਿਲਦਿਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਭੇਜੀਆਂ ਗਈਆਂ ਜਿੱਥੇ ਅੱਗ 'ਤੇ ਕਾਬੂ ਪਾਉਣ ਲਈ ਸਥਾਨਕ ਲੋਕਾਂ ਵੱਲੋਂ ਵੀ…
Read More
ਪੰਜਾਬ ਵਿਚ ਅੱਗ ਦਾ ਕਹਿਰ, ਦਰਜਨਾਂ ਪਸ਼ੂ ਮਰੇ, ਪਰਿਵਾਰ ਨੇ ਕਿਹਾ ਸਾਡਾ ਸਭ ਕੁੱਝ ਉਜੜਿਆ

ਪੰਜਾਬ ਵਿਚ ਅੱਗ ਦਾ ਕਹਿਰ, ਦਰਜਨਾਂ ਪਸ਼ੂ ਮਰੇ, ਪਰਿਵਾਰ ਨੇ ਕਿਹਾ ਸਾਡਾ ਸਭ ਕੁੱਝ ਉਜੜਿਆ

ਨਾਭਾ : ਨਾਭਾ ਦੇ ਰੋਹਟੀ ਪੁਲਾਂ ਦੇ ਨਜ਼ਦੀਕ ਗੁਜਰਾਂ ਦੀਆਂ ਕੁੱਲੀਆਂ ਨੂੰ ਭਿਆਨਕ ਲੱਗੀ ਅੱਗ ਕਾਰਨ ਵੱਡਾ ਨੁਕਸਾਨ ਹੋ ਗਿਆ। ਜਾਣਕਾਰੀ ਮੁਤਾਬਕ ਇਸ ਅੱਗ ਨੇ ਕੁੱਲੀਆਂ ਨੂੰ ਬੁਰੀ ਤਰ੍ਹਾਂ ਸਾੜ ਦਿੱਤਾ ਅਤੇ ਜਿਸ ਵਿਚ ਦਰਜਨਾਂ ਪਸ਼ੂ ਅੱਗ ਦੀ ਭੇਟ ਚੜ ਗਏ ਅਤੇ ਘਰ ਦਾ ਕੀਮਤੀ ਸਮਾਨ ਵੀ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਮਾਸੂਮ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜ਼ਰੂਰ ਪਹੁੰਚੀਆਂ ਪਰ ਉਹ ਪਸ਼ੂਆਂ ਦੀ ਜਾਨ ਨਹੀਂ ਬਚਾ ਸਕੇ। ਜਾਣਕਾਰੀ ਅਨੁਸਾਰ ਇਥੇ ਚਾਰ ਪਰਿਵਾਰ ਪਿਛਲੇ 10 ਸਾਲਾਂ ਤੋਂ ਕੁੱਲੀਆਂ ਦੇ ਵਿਚ ਰਹਿ ਰਹੇ ਸਨ। ਇਨ੍ਹਾਂ ਦੇ…
Read More
ਹਰਿਆਣਾ – ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਹਰਿਆਣਾ – ਗੁਰੂਗ੍ਰਾਮ ਵਿੱਚ ਅੱਗ ਲੱਗਣ ਨਾਲ 100 ਝੌਂਪੜੀਆਂ ਸੜ ਗਈਆਂ

ਨੈਸ਼ਨਲ ਟਾਈਮਜ਼ ਬਿਊਰੋ :- ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਗੁਰੂਗ੍ਰਾਮ ਦੇ ਬਸਾਈ ਚੌਕ ਇਲਾਕੇ ਵਿੱਚ ਇੱਕ ਝੁੱਗੀ-ਝੌਂਪੜੀਆਂ ਵਿੱਚ ਘੱਟੋ-ਘੱਟ 100 ਝੌਂਪੜੀਆਂ ਸੜ ਗਈਆਂ। ਅਧਿਕਾਰੀ ਨੇ ਦੱਸਿਆ ਕਿ ਅੱਗ ਸਵੇਰੇ 6 ਵਜੇ ਲੱਗੀ। ਅੱਗ ਬੁਝਾਊ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ "ਫਾਇਰ ਬ੍ਰਿਗੇਡ ਨੂੰ ਇੱਕ ਕਾਲ ਮਿਲਣ ਤੋਂ ਤੁਰੰਤ ਬਾਅਦ, ਵੱਖ-ਵੱਖ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਗ ਬੁਝਾਉਣ ਲਈ ਭੇਜਿਆ ਗਿਆ, ਜੋ ਕਿ ਇੱਕ ਝੌਂਪੜੀ ਵਿੱਚ ਲੱਗੀ ਸੀ।" ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।"ਫਾਇਰ ਬ੍ਰਿਗੇਡ ਕੁਝ ਘੰਟਿਆਂ ਵਿੱਚ ਅੱਗ ਬੁਝਾਉਣ ਵਿੱਚ ਕਾਮਯਾਬ ਹੋ ਗਏ, ਅਤੇ ਇਸ ਘਟਨਾ ਵਿੱਚ ਕੋਈ ਵੀ…
Read More

ਪੰਜਾਬ ‘ਚ ਵੱਡੀ ਵਾਰਦਾਤ, ਵਿਅਕਤੀ ‘ਤੇ ਪੈਟਰੋਲ ਪਾ ਕੇ ਲਾਈ ਅੱਗ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿਥੋ ਦੇ ਰਹਿਣ ਵਾਲੇ ਲੱਕੀ ਨਾਮ ਦੇ ਨੌਜਵਾਨ ਨੂੰ ਉਸਦੇ ਇਲਾਕੇ ਦੇ ਹੀ ਵਿਅਕਤੀ ਵੱਲੋਂ ਪੈਟਰੋਲ ਪਾ ਕੇ ਸਾੜਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸੰਬੰਧੀ ਨੌਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਪੀੜਤ ਨੌਜਵਾਨ ਲੱਕੀ ਅਤੇ ਉਸਦੀ ਭੈਣ ਪੂਜਾ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਵਿਚ ਨਹੀਂ ਹਨ ਅਤੇ ਉਹ ਬੜੀ ਮੁਸ਼ਕਿਲ ਨਾਲ ਆਪਣਾ ਗੁਜਾਰਾ ਕਰ ਰਹੇ ਹਨ ਪਰ ਇਲਾਕੇ ਦੇ ਹੀ ਇਕ ਨੌਜਵਾਨ ਉਸ ਦੇ ਭਰਾ ਨਾਲ ਵਾਰ-ਵਾਰ ਕੁਟਮਾਰ ਕਰਦਾ ਹੈ…
Read More
ਸੋਨੀਪਤ: ਦੰਗਲ ਦੌਰਾਨ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ਦੀ ਗੋਲੀ ਮਾਰਕੇ ਹੱਤਿਆ

ਸੋਨੀਪਤ: ਦੰਗਲ ਦੌਰਾਨ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ਦੀ ਗੋਲੀ ਮਾਰਕੇ ਹੱਤਿਆ

ਨੈਸ਼ਨਲ ਟਾਈਮਜ਼ ਬਿਊਰੋ :- ਮਹਾਂ ਸ਼ਿਵਰਾਤਰੀ ਮੌਕੇ ਬੁਧਵਾਰ ਨੂੰ ਸੋਨੀਪਤ ਦੇ ਖਰਖੌਦਾ ਇਲਾਕੇ ਦੇ ਕੁੰਡਲ ਪਿੰਡ ’ਚ ਦੰਗਲ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕੁਸ਼ਤੀ ਮੈਚ ਦੌਰਾਨ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਮੋਟਰਸਾਈਕਲ ’ਤੇ ਆਏ ਕੁਝ ਬਦਮਾਸ਼ਾਂ ਨੇ ਨੌਜਵਾਨ ਪਹਿਲਵਾਨ ਰਾਕੇਸ਼ ਸੋਹਤੀ ’ਤੇ ਗੋਲੀਆਂ ਚਲਾ ਦਿਤੀਆਂ। ਗੋਲੀਆਂ ਲੱਗਦੇ ਹੀ ਰਾਕੇਸ਼ ਡਿੱਗ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਹਥਿਆਰ ਦਿਖਾਉਂਦੇ ਹੋਏ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਦੇ ਚਾਚਾ ਚੰਦ ਸਿੰਘ ਨੇ ਪੁਲਿਸ ਨੂੰ…
Read More
ਅੱਗ ਲੱਗਣ ਕਾਰਨ ਕਰਿਆਨੇ ਦੀ ਦੁਕਾਨ ਸਮੇਤ ਦੋ ਵਾਹਨ ਸੜੇ

ਅੱਗ ਲੱਗਣ ਕਾਰਨ ਕਰਿਆਨੇ ਦੀ ਦੁਕਾਨ ਸਮੇਤ ਦੋ ਵਾਹਨ ਸੜੇ

ਨੈਸ਼ਨਲ ਟਾਈਮਜ਼ ਬਿਊਰੋ :- ਇੱਥੇ ਦਵਾਰਕਾ ਦੇ ਸੈਕਟਰ 16 ਖੇਤਰ ਵਿੱਚ ਮੰਗਲਵਾਰ ਤੜਕੇ ਇੱਕ ਘਰ ਵਿਚ ਲੱਗੀ ਅੱਗ ਕਾਰਨ ਦੋ ਵਾਹਨ, ਇੱਕ ਕਰਿਆਨੇ ਦੀ ਦੁਕਾਨ ਅਤੇ ਘਰੇਲੂ ਸਮਾਨ ਨੁਕਸਾਨਿਆ ਗਿਆ। ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਨੇ ਦੱਸਿਆ ਕਿਸੇ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਰਿਪੋਰਟ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ਸਵੇਰੇ 3:21 ’ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਆਜ਼ਾਦ ਨਗਰ ਇਲਾਕੇ ’ਚ ਅੱਠ ਅੱਗ ਬੁਝਾਊ ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਚੱਲ ਕੀਤੀ ਜਾ ਰਹੀ ਹੈ।
Read More
ਚੱਲਦੇ ਵਿਆਹ ‘ਚ ਮਚਿਆ ਚੀਕ-ਚਿਹਾੜਾ, ਸ਼ਖਸ ਦੀ ਛਾਤੀ ‘ਚ ਵੱਜੀ ਗੋਲੀ, ਨੱਚਦੇ ਹੋਏ ਕਰ ਰਹੇ ਸੀ ਫਾਇਰ

ਚੱਲਦੇ ਵਿਆਹ ‘ਚ ਮਚਿਆ ਚੀਕ-ਚਿਹਾੜਾ, ਸ਼ਖਸ ਦੀ ਛਾਤੀ ‘ਚ ਵੱਜੀ ਗੋਲੀ, ਨੱਚਦੇ ਹੋਏ ਕਰ ਰਹੇ ਸੀ ਫਾਇਰ

ਨੈਸ਼ਨਲ ਟਾਈਮਜ਼ ਬਿਊਰੋ :- ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਜੋ ਫਿਲੌਰ ਹਲਕੇ ਦੇ ਥਾਣਾ ਗੁਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਸਾਫ ਤੌਰ ‘ਤੇ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕੱਢ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਈ ਹੈ। ਜੋ ਫਿਲੌਰ ਹਲਕੇ ਦੇ ਥਾਣਾ ਗੁਰਾਇਆ ਦੇ ਪਿੰਡ ਚੱਕ ਦੇਸਰਾਜ ਦੀ ਦੱਸੀ ਜਾ ਰਹੀ ਹੈ। ਜਿਸ ਵਿੱਚ ਸਾਫ ਤੌਰ ‘ਤੇ ਦੇਖਿਆ ਜਾ ਰਿਹਾ ਹੈਕਿ ਇੱਕ ਨੌਜਵਾਨ ਕਿਸ ਤਰੀਕੇ ਨਾਲ ਹਵਾਈ ਫਾਇਰ ਕੱਢ ਰਿਹਾ ਹੈ। ਇੱਕ ਤੋਂ ਬਾਅਦ ਇੱਕ ਤਿੰਨ…
Read More
ਮਹਾਕੁੰਭਚ ਅੱਪਡੇਟ :- ਲੱਗੀ ਅੱਗ ਦੌਰਾਨ, ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ!

ਮਹਾਕੁੰਭਚ ਅੱਪਡੇਟ :- ਲੱਗੀ ਅੱਗ ਦੌਰਾਨ, ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ!

ਨੈਸ਼ਨਲ ਟਾਈਮਜ਼ ਬਿਊਰੋ :- ਮਹਾਕੁੰਭ ਨਗਰ ਦੇ ਇਕ ਕੈਂਪ ’ਚ ਸ਼ੁੱਕਰਵਾਰ ਨੂੰ ਅੱਗ ਲੱਗ ਗਈ ਹਾਲਾਂਕਿ ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਜਾਣਕਾਰੀ ਦਿੰਦੇ ਹੋਏ ਖਾਕ ਚੌਕ ਥਾਣੇ ਦੇ ਇੰਸਪੈਕਟਰ ਯੋਗੇਸ਼ ਚਤੁਰਵੇਦੀ ਨੇ ਕਿਹਾ, "ਪੁਰਾਣੀ ਜੀਟੀ ਰੋਡ ’ਤੇ ਤੁਲਸੀ ਚੌਰਾਹਾ ਨੇੜੇ ਇੱਕ ਕੈਂਪ ਵਿੱਚ ਅੱਗ ਲੱਗ ਗਈ। ਹਾਲਾਂਕਿ ਫਾਇਰਫਾਈਟਰਾਂ ਨੇ ਅੱਗ ’ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ।" ਉਨ੍ਹਾਂ ਕਿਹਾ ਕਿ ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਮੌਕੇ 'ਤੇ ਪਹੁੰਚ ਗਏ ਹਨ। ਰਾਹਤ ਕਾਰਜ ਜਾਰੀ ਹੈ।
Read More