12
Mar
ਗੁਰਪ੍ਰੀਤ ਸਿੰਘ :- ਚੰਡੀਗੜ੍ਹ ਸਥਿਤ ਆਈਡੀਐੱਫਸੀ ਫਰਸਟ ਬੈਂਕ ਸ਼ਾਖਾ ’ਚ ਸਾਹਮਣੇ ਆਏ ਤਾਜ਼ਾ ਧੋਖਾਧੜੀ ਮਾਮਲੇ ਦੀ ਜਾਂਚ ਦੇ ਤਹਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ’ਚ 19 ਥਾਵਾਂ ’ਤੇ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਛਾਪੇਮਾਰੀ ਚੰਡੀਗੜ੍ਹ, ਹਰਿਆਣਾ ਦੇ ਗੁਰੁਗ੍ਰਾਮ ਅਤੇ ਪੰਜਾਬ ਦੇ ਮੋਹਾਲੀ ’ਚ ਕੀਤੀ ਗਈ। ਇਹ ਕਾਰਵਾਈ ਪੈਸੇ ਦੀ ਲੜੀ (ਮਨੀ ਟ੍ਰੇਲ) ਅਤੇ ਅਪਰਾਧ ਤੋਂ ਪ੍ਰਾਪਤ ਹੋਈ ਸੰਪਤੀ ਦੀ ਪੜਤਾਲ ਕਰਨ ਲਈ ਕੀਤੀ ਜਾ ਰਹੀ ਹੈ, ਜਿਸ ’ਚ ਲਗਭਗ 590 ਕਰੋੜ ਰੁਪਏ ਹਰਿਆਣਾ ਸਰਕਾਰ ਦੇ ਬੈਂਕ ਖਾਤਿਆਂ ਤੋਂ ਗਬਨ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਈਡੀ ਦੇ ਚੰਡੀਗੜ੍ਹ ਜੋਨਲ ਦਫ਼ਤਰ ਵੱਲੋਂ ਇਹ ਤਲਾਸ਼ੀ…
