01
Mar
ਭੋਗਪੁਰ - ਇਕ ਪਾਸੇ ਜਿੱਥੇ ਪੰਜਾਬ ਵਿਚ 'ਯੁੱਧ ਨਸ਼ੇ ਵਿਰੁੱਧ' ਦੇ ਤਹਿਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਉਥੇ ਹੀ ਭੋਗਪੁਰ ਦਾ ਇਕ ਪਿੰਡ ਡਰੱਗ ਫ੍ਰੀ ਐਲਾਨ ਦਿੱਤਾ ਗਿਆ ਹੈ। ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫ਼ਸਰ ਥਾਣਾ ਭੋਗਪੁਰ ਅਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਪਿੰਡ ਬਿਨਪਾਲਕੇ ਨੂੰ ਡਰੱਗ ਫ੍ਰੀ ਐਲਾਨਿਆ ਗਿਆ ਹੈ। ਇਸ ਸਬੰਧੀ ਇੰਸਪੈਕਟਰ ਯਾਦਵਿੰਦਰ ਸਿੰਘ ਰਾਣਾ ਮੁੱਖ ਅਫ਼ਸਰ ਥਾਣਾ ਭੋਗਪੁਰ ਨੇ ਦੱਸਿਆ ਕਿ ਪਿੰਡ ਬਿਨਪਾਲਕੇ ਦੇ ਮੋਹਤਬਰ ਵਿਅਕਤੀ ਅਤੇ ਪੰਚਾਇਤ ਵੱਲੋਂ ਸਦਭਾਵਨਾ ਮੀਟਿੰਗ ਰੱਖੀ ਗਈ, ਜਿਸ ਵਿਚ ਸਾਰਿਆਂ ਵੱਲੋਂ ਇਸ ਸਬੰਧੀ ਜਾਣੂ ਕਰਾਇਆ ਕਿ ਉਨ੍ਹਾਂ ਦਾ ਪਿੰਡ ਪੁਲਸ ਅਤੇ ਪਿੰਡ ਵਾਸੀਆਂ ਦੇ ਯਤਨਾਂ ਸਦਕਾ ਡਰੱਗ ਫ੍ਰੀ ਹੋ ਚੁਕਾ…
