26
Jul
ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੇ ਕਿਸ਼ੋਰੀ ਰਾਮ ਰੋਡ ’ਤੇ ਸਥਿਤ ਪੈਟਰੋਲ ਪੰਪ ਮਾਲਕ ਨੇ ਪੁਰਾਣੇ ਬਿੱਲ ਦੇ ਪੈਸੇ ਨਾ ਮਿਲਣ ਦੇ ਗੁੱਸੇ ’ਚ ਸ਼ੁੱਕਰਵਾਰ ਨੂੰ ਨਗਰ ਨਿਗਮ ਦੇ ਵਾਹਨਾਂ ’ਚ ਪੈਟਰੋਲ ਅਤੇ ਡੀਜ਼ਲ ਭਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਪੂਰੀ ਸੜਕ ’ਤੇ ਨਿਗਮ ਦੇ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਮਿੰਨੀ ਟਿੱਪਰ, ਟਰੈਕਟਰ-ਟਰਾਲੀਆਂ ਅਤੇ ਜੇ. ਸੀ. ਬੀ. ਆਦਿ ਸ਼ਾਮਲ ਸਨ। ਪੰਪ ਮਾਲਕ ਵੱਲੋਂ ਤੇਲ ਭਰਨ ਤੋਂ ਇਨਕਾਰ ਕਰਨ ਤੋਂ ਬਾਅਦ ਨਿਗਮ ਦੇ ਮਿੰਨੀ ਟਿੱਪਰ ਸਵੇਰੇ ਘਰ-ਘਰ ਕੂੜਾ ਇਕੱਠਾ ਕਰਨ ਲਈ ਨਹੀਂ ਜਾ ਸਕੇ, ਜਦੋਂ ਕਿ ਨਿਗਮ ਦੇ ਸਾਰੇ ਵਾਹਨ ਕਰੀਬ ਤਿੰਨ ਘੰਟੇ…