09
Mar
ਮੱਧ ਪ੍ਰਦੇਸ਼ ਦੇ ਮੰਡਲਾ ਜ਼ਿਲ੍ਹਾ ਹਸਪਤਾਲ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਹਸਪਤਾਲ ਦੇ ਵਾਰਡ 'ਚ ਕਰੀਬ ਇਕ ਦਰਜਨ ਚੂਹੇ ਖੁੱਲ੍ਹੇਆਮ ਘੁੰਮਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ 'ਚ ਬਿਸਤਰ 'ਤੇ ਲੇਟੇ ਹੋਏ ਇਕ ਮਰੀਜ਼ ਦੇ ਸਿਰ ਕੋਲ ਵੱਡੀ ਗਿਣਤੀ 'ਚ ਚੂਹੇ ਨਜ਼ਰ ਆ ਰਹੇ ਹਨ। ਵੀਡੀਓ ਵਾਇਰਲ ਹੁੰਦੇ ਹੀ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆ ਗਈ ਹੈ, ਜਿਸ ਨਾਲ ਪੂਰੇ ਜ਼ਿਲ੍ਹੇ 'ਚ ਹੜਕੰਪ ਪੈ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਵਾਇਰਲ ਵੀਡੀਓ 'ਚ ਇਕ ਮਰੀਜ਼ ਦੇ ਕੋਲ ਘੁੰਮ ਰਹੇ ਹਨ। ਉੱਥੇ ਹੀ ਫਰਸ਼ ਤੋਂ ਲੈ ਕੇ ਟੇਬਲ 'ਤੇ ਚੂਹੇ ਹੀ ਚੂਹੇ ਨਜ਼ਰ ਆ ਰਹੇ…
