17
Feb
ਤਪਾ ਮੰਡੀ : ਫਰਵਰੀ ਮਹੀਨੇ ’ਚ ਪੈ ਰਹੀ ਕੜਾਕੇਦਾਰ ਧੁੱਪ ਅਤੇ ਗਰਮੀ ਕਾਰਨ ਖੇਤਾਂ ’ਚ ਖੜ੍ਹੀ ਕਣਕ ਦੀ ਫਸਲ ’ਤੇ ਬੁਰਾ ਅਸਰ ਪੈ ਰਿਹਾ ਹੈ। ਕਿਸਾਨ ਤੇਜਵੰਤ ਸਿੰਘ ਧਾਲੀਵਾਲ, ਬਲਵੰਤ ਸਿੰਘ ਧਾਲੀਵਾਲ ਤੇ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਮੌਸਮ ਦੇ ਬਦਲਾਅ ਕਾਰਨ ਉਨ੍ਹਾਂ ਦੀ ਚਿੰਤਾ ਲਗਾਤਾਰ ਵੱਧਦੀ ਜਾ ਰਹੀ ਹੈ, ਜੇਕਰ ਕਣਕ ਦੀਆਂ ਬੱਲੀਆਂ ਪੱਕਣ ਸਮੇਂ ਠੰਡ ਰਹੇ ਤਾਂ ਕਣਕ ਦਾ ਦਾਣਾ ਮੋਟਾ ਅਤੇ ਵਜ਼ਨਦਾਰ ਹੋ ਜਾਂਦਾ ਹੈ। ਜੇਕਰ ਗਰਮੀ ਪਵੇ ਜਿਸ ਤਰ੍ਹਾਂ ਕਿ ਹੁਣ ਪੈ ਰਹੀ ਹੈ ਤਾਂ ਬੱਲੀਆਂ ਦਾ ਦਾਣਾ ਪਿਚਕ ਜਾਂਦਾ ਹੈ ਅਤੇ ਵਜ਼ਨ ਵੀ ਹੋਲਾ ਰਹਿ ਜਾਂਦਾ ਹੈ। ਇਸ ਤਰ੍ਹਾਂ ਨਾਲ ਕਣਕ ਦਾ ਝਾੜ ਘੱਟ…
